ਈਰਾਨ 'ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਸੋਨੇ ਦੀ ਕੀਮਤ 'ਚ ਆਇਆ ਵੱਡਾ ਭੂਚਾਲ! ਰੇਟ 1 ਲੱਖ ਤੋਂ ਪਾਰ, ਜਾਣੋ ਤਾਜ਼ਾ ਭਾਅ
ਈਰਾਨ ਅਤੇ ਇਜ਼ਰਾਈਲ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਸੋਨੇ ਦੀ ਕੀਮਤ 22 ਅਪ੍ਰੈਲ ਨੂੰ ਰਿਕਾਰਡ ਇੱਕ ਲੱਖ ਰੁਪਏ ਨੂੰ ਛੂਹਣ ਤੋਂ ਬਾਅਦ ਫਿਰ ਇੱਕ ਵਾਰੀ ਫੇਰ ਉਸ ਪੱਧਰ ਤੱਕ ਪਹੁੰਚ ਗਈ ਹੈ। ਅੱਜ ਚਾਂਦੀ ਦੀ ਕੀਮਤ...

Gold Price Today: ਈਰਾਨ ਅਤੇ ਇਜ਼ਰਾਈਲ ਦੇ ਤਣਾਅ ਦਰਮਿਆਨ ਸੋਨਾ 22 ਅਪ੍ਰੈਲ ਨੂੰ ਰਿਕਾਰਡ ਇੱਕ ਲੱਖ ਰੁਪਏ ਨੂੰ ਛੂਹਣ ਤੋਂ ਬਾਅਦ ਇੱਕ ਵਾਰ ਫਿਰ ਇਸ ਪੱਧਰ 'ਤੇ ਪਹੁੰਚ ਗਿਆ ਹੈ। ਅੱਜ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨਾ ਸ਼ੁਰੂਆਤੀ ਕਾਰੋਬਾਰ ਦੌਰਾਨ 1.94 ਪ੍ਰਸੈਂਟ ਉੱਛਲ ਕੇ 1,00,300 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਕ ਰਿਹਾ ਹੈ, ਜਦਕਿ ਚਾਂਦੀ 0.74 ਪ੍ਰਤੀਸ਼ਤ ਵਧ ਕੇ 1,06,670 ਰੁਪੈ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਹੈ। ਇਸੇ ਤਰ੍ਹਾਂ, ਅੰਤਰਰਾਸ਼ਟਰੀ ਬਾਜ਼ਾਰ 'ਚ ਚਾਂਦੀ ਦੀ ਮੰਗ ਕਾਰਨ ਇਸ ਦੀ ਕੀਮਤ 'ਚ ਵੀ ਤੇਜ਼ੀ ਬਣੀ ਹੋਈ ਹੈ।
ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿਚ ਸੋਨੇ ਦੇ ਤਾਜ਼ਾ ਰੇਟ:
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ
22 ਕੈਰਟ ਸੋਨਾ: ₹91,010 ਪ੍ਰਤੀ 10 ਗ੍ਰਾਮ
24 ਕੈਰਟ ਸੋਨਾ: ₹99,290 ਪ੍ਰਤੀ 10 ਗ੍ਰਾਮ
ਅਹਿਮਦਾਬਾਦ ਵਿਚ
22 ਕੈਰਟ ਸੋਨਾ: ₹91,060 ਪ੍ਰਤੀ 10 ਗ੍ਰਾਮ
24 ਕੈਰਟ ਸੋਨਾ: ₹99,340 ਪ੍ਰਤੀ 10 ਗ੍ਰਾਮ
ਆਰਥਿਕ ਰਾਜਧਾਨੀ ਮੁੰਬਈ ਵਿਚ
22 ਕੈਰਟ ਸੋਨਾ: ₹91,010 ਪ੍ਰਤੀ 10 ਗ੍ਰਾਮ
24 ਕੈਰਟ ਸੋਨਾ: ₹99,290 ਪ੍ਰਤੀ 10 ਗ੍ਰਾਮ
ਹੈਦਰਾਬਾਦ ਵਿਚ
22 ਕੈਰਟ ਸੋਨਾ: ₹91,010 ਪ੍ਰਤੀ 10 ਗ੍ਰਾਮ
24 ਕੈਰਟ ਸੋਨਾ: ₹99,290 ਪ੍ਰਤੀ 10 ਗ੍ਰਾਮ
ਸੋਨੇ ਦੇ ਤਾਜ਼ਾ ਭਾਅ – ਮੁੱਖ ਸ਼ਹਿਰਾਂ ਵਿੱਚ (ਪ੍ਰਤੀ 10 ਗ੍ਰਾਮ):
ਹੈਦਰਾਬਾਦ:
22 ਕੈਰਟ ਸੋਨਾ: ₹91,010
24 ਕੈਰਟ ਸੋਨਾ: ₹99,290
ਚੇਨਈ:
22 ਕੈਰਟ ਸੋਨਾ: ₹91,010
24 ਕੈਰਟ ਸੋਨਾ: ₹99,290
ਬੈਂਗਲੁਰੂ:
22 ਕੈਰਟ ਸੋਨਾ: ₹91,010
24 ਕੈਰਟ ਸੋਨਾ: ₹99,290
ਕੋਲਕਾਤਾ:
22 ਕੈਰਟ ਸੋਨਾ: ₹91,010
24 ਕੈਰਟ ਸੋਨਾ: ₹99,290
ਸਾਰੇ ਵੱਡੇ ਸ਼ਹਿਰਾਂ 'ਚ ਸੋਨੇ ਦੀ ਕੀਮਤ ਲਗਭਗ ਇਕੋ ਜਿਹੀ ਚੱਲ ਰਹੀ ਹੈ
ਧਿਆਨਯੋਗ ਗੱਲ ਇਹ ਹੈ ਕਿ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਦਰਾਂ, ਕਸਟਮ ਡਿਊਟੀ, ਟੈਕਸ ਅਤੇ ਐਕਸਚੇਂਜ ਰੇਟ 'ਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ, ਗਲੋਬਲ ਮਾਰਕੀਟ ਵਿੱਚ ਉਥਲ-ਪੁਥਲ ਦਾ ਵੀ ਸੋਨੇ ਦੀਆਂ ਕੀਮਤਾਂ 'ਤੇ ਸਿੱਧਾ ਅਸਰ ਪੈਂਦਾ ਹੈ। ਭਾਰਤੀ ਸਮਾਜ ਵਿੱਚ ਸੋਨ੍ਹਾ ਨਾ ਸਿਰਫ਼ ਧਾਰਮਿਕ ਅਤੇ ਸੰਸਕਾਰੀ ਰਵਾਇਤਾਂ ਲਈ ਮਹੱਤਵ ਰੱਖਦਾ ਹੈ, ਸਗੋਂ ਆਰਥਿਕ ਨਜ਼ਰੀਏ ਤੋਂ ਵੀ ਇਹਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ। ਕਿਸੇ ਵੀ ਵਿਆਹ, ਤਿਉਹਾਰ ਜਾਂ ਪਵਿੱਤਰ ਮੌਕੇ ਉੱਤੇ ਸੋਨੇ ਦੀ ਮੌਜੂਦਗੀ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















