Gold Price Update: ਅੱਜ ਸੋਨੇ ਦੀ ਕੀਮਤ 'ਚ ਕਿੰਨਾ ਉਤਰਾਅ-ਚੜ੍ਹਾਅ, ਜਾਣੋ ਚਾਂਦੀ ਦੀ ਕੀਮਤ
Gold-Silver Price Update: ਦੱਸ ਦੇਈਏ ਕਿ bankbazar.com ਦੀ ਰਿਪੋਰਟ ਮੁਤਾਬਕ ਅੱਜ ਸੋਨੇ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।
Gold-Silver Price Update: ਭਾਰਤੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਅੱਜ ਯਾਨੀ ਵੀਰਵਾਰ ਨੂੰ ਬਾਜ਼ਾਰ 'ਚ ਜਾ ਕੇ ਸੋਨਾ-ਚਾਂਦੀ (Gold & Silver Price Update) ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਅਹਿਮ ਖਬਰ ਹੈ। ਦੱਸ ਦੇਈਏ ਕਿ bankbazar.com ਦੀ ਰਿਪੋਰਟ ਮੁਤਾਬਕ ਅੱਜ ਸੋਨੇ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।
21 ਸਤੰਬਰ 2023 ਨੂੰ ਭਾਰਤ ਵਿੱਚ 24 ਕੈਰੇਟ ਸੋਨੇ (10 ਗ੍ਰਾਮ) ਦੀ ਕੀਮਤ 59,320 ਰੁਪਏ ਹੈ ਜਦੋਂਕਿ 22 ਕੈਰੇਟ (10 ਗ੍ਰਾਮ) ਦੀ ਕੀਮਤ 54,330 ਰੁਪਏ ਹੈ। ਜੇਕਰ ਚਾਂਦੀ ਦੇ ਰੇਟ ਦੀ ਗੱਲ ਕਰੀਏ ਤਾਂ ਅੱਜ ਚਾਂਦੀ ਦੇ ਰੇਟਾਂ 'ਚ ਬਦਲਾਅ ਹੋਇਆ ਹੈ। ਅੱਜ ਇੱਕ ਕਿਲੋ ਚਾਂਦੀ ਦਾ ਭਾਅ 74,500 ਰੁਪਏ ਹੈ ਜਦੋਂ ਕਿ ਕੱਲ੍ਹ ਇਹ ਕੀਮਤ 74,800 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਯਾਨੀ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।
ਦਰਅਸਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਹਰ ਰੋਜ਼ ਮਾਮੂਲੀ ਬਦਲਾਅ ਹੋ ਰਿਹਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਸੋਨੇ ਦੀ ਕੀਮਤ 'ਚ ਗਿਰਾਵਟ ਦੀ ਉਮੀਦ ਹੈ। ਸੋਨੇ ਦੀ ਕੀਮਤ ਡਿੱਗਦੇ ਹੀ ਲੋਕ ਇਸ ਨੂੰ ਖਰੀਦਣ ਲਈ ਕਾਹਲੇ ਹੋ ਜਾਂਦੇ ਹਨ। ਜੇਕਰ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਪਿਛਲੇ 24 ਘੰਟਿਆਂ 'ਚ ਪੀਲੀ ਧਾਤੂ ਦੀਆਂ ਕੀਮਤਾਂ 'ਚ ਸਿਰਫ 10 ਰੁਪਏ ਦਾ ਵਾਧਾ ਦੇਖਿਆ ਗਿਆ ਹੈ।
ਦਿੱਲੀ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,350
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,370
ਮੁੰਬਈ ਵਿੱਚ ਸੋਨੇ ਦੀ ਤਾਜ਼ਾ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220
ਚੇਨਈ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,500
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-58,280
ਕੋਲਕਾਤਾ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220
ਹੈਦਰਾਬਾਦ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220
ਬੈਂਗਲੁਰੂ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220
ਵਿਸ਼ਾਖਾਪਟਨਮ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ-ਪ੍ਰਤੀ 10 ਗ੍ਰਾਮ-55,200
24 ਕੈਰੇਟ ਸੋਨੇ ਦੀ ਕੀਮਤ-ਪ੍ਰਤੀ 10 ਗ੍ਰਾਮ-60,220
22 ਤੇ 24 ਕੈਰਟ ਸੋਨੇ ਵਿੱਚ ਅੰਤਰ
24 ਕੈਰਟ ਸੋਨਾ 99.9 ਪ੍ਰਤੀਸ਼ਤ ਸ਼ੁੱਧ ਹੈ, ਜਦੋਂਕਿ 22 ਕੈਰਟ ਸੋਨਾ ਲਗਪਗ 91 ਪ੍ਰਤੀਸ਼ਤ ਸ਼ੁੱਧ ਮੰਨਿਆ ਜਾਂਦਾ ਹੈ। 22 ਕੈਰਟ ਸੋਨਾ 9% ਹੋਰ ਧਾਤਾਂ ਜਿਵੇਂ ਤਾਂਬੇ ਤੇ ਚਾਂਦੀ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ ਪਰ, ਲੋਕ ਗਹਿਣੇ ਬਣਾਉਣ ਲਈ 22 ਕੈਰੇਟ ਸੋਨੇ ਨੂੰ ਸਭ ਤੋਂ ਵਧੀਆ ਮੰਨਦੇ ਹਨ। ਗਹਿਣੇ 24 ਕੈਰੇਟ ਸੋਨੇ ਦੇ ਨਹੀਂ ਬਣਾਏ ਜਾ ਸਕਦੇ ਹਨ।