Gold-Silver Price: ਮੁੱਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ, ਖਰੀਦਣ ਦਾ ਸੁਨਹਿਰੀ ਮੌਕਾ
Gold-Silver Price: ਆਰਥਿਕ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਜਲਦੀ ਸੋਨਾ ਨਹੀਂ ਖਰੀਦਿਆ ਤਾਂ ਆਉਣ ਵਾਲੇ ਦਿਨਾਂ 'ਚ ਇਸ ਦੇ ਰੇਟ ਕਾਫੀ ਵਧ ਸਕਦੇ ਹਨ।
Gold-Silver Price: ਇਨ੍ਹੀਂ ਦਿਨੀਂ ਭਾਰਤੀ ਸਰਾਫਾ ਬਾਜ਼ਾਰਾਂ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਤਿਉਹਾਰੀ ਸੀਜ਼ਮ ਤੋਂ ਪਹਿਲਾਂ ਬਾਜ਼ਾਰ 'ਚ ਸੋਨਾ ਉੱਚ ਪੱਧਰੀ ਰੇਟ ਤੋਂ ਕਾਫੀ ਸਸਤਾ ਵਿਕ ਰਿਹਾ ਹੈ। ਆਰਥਿਕ ਮਾਹਿਰਾਂ ਮੁਤਾਬਕ ਜੇਕਰ ਤੁਸੀਂ ਜਲਦੀ ਸੋਨਾ ਨਹੀਂ ਖਰੀਦਿਆ ਤਾਂ ਆਉਣ ਵਾਲੇ ਦਿਨਾਂ 'ਚ ਇਸ ਦੇ ਰੇਟ ਕਾਫੀ ਵਧ ਸਕਦੇ ਹਨ।
ਭਾਰਤ ਵਿੱਚ 3 ਅਕਤੂਬਰ 2023 ਤੱਕ 24 ਕੈਰੇਟ ਸੋਨੇ ਦੀ ਕੀਮਤ 57,720 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ। ਇਸ ਤੋਂ ਇਲਾਵਾ 22 ਕੈਰੇਟ ਦੀ ਕੀਮਤ 52,870 ਰੁਪਏ ਹੈ। ਇਸ ਲਈ ਨਵਰਾਤਰੀ ਤੋਂ ਪਹਿਲਾਂ ਸੋਨਾ ਖਰੀਦਣਾ ਚਾਹੀਦਾ ਹੈ, ਕਿਉਂਕਿ ਫਿਰ ਇਸ ਦੀ ਕੀਮਤ ਵਧ ਸਕਦੀ ਹੈ।
ਜਾਣੋ ਇਨ੍ਹਾਂ ਸ਼ਹਿਰਾਂ ਵਿੱਚ ਸੋਨੇ ਦੀਆਂ ਤਾਜ਼ਾ ਕੀਮਤਾਂ
ਜੇਕਰ ਤੁਸੀਂ ਦੇਸ਼ ਦੇ ਵੱਡੇ ਮਹਾਨਗਰਾਂ 'ਚ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਬਿਲਕੁਲ ਵੀ ਦੇਰ ਨਾ ਕਰੋ। ਤੁਸੀਂ ਬਹੁਤ ਸਸਤੇ ਵਿੱਚ ਸੋਨਾ ਖਰੀਦ ਕੇ ਪੈਸੇ ਬਚਾ ਸਕਦੇ ਹੋ। ਦੇਸ਼ ਦੀ ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨਾ 58,680 ਰੁਪਏ, ਜਦਕਿ 22 ਕੈਰੇਟ ਸੋਨਾ 53,800 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ 24 ਕੈਰੇਟ ਸੋਨੇ ਦੀ ਕੀਮਤ 58,530 ਰੁਪਏ ਦਰਜ ਕੀਤੀ ਗਈ, ਜਦੋਂਕਿ 22 ਕੈਰੇਟ ਸੋਨੇ ਦੀ ਕੀਮਤ 53,650 ਰੁਪਏ ਪ੍ਰਤੀ ਤੋਲਾ ਦਰਜ ਕੀਤੀ ਗਈ।
ਇਸ ਤੋਂ ਇਲਾਵਾ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 24 ਕੈਰੇਟ ਸੋਨੇ ਦੀ ਕੀਮਤ 58,530 ਰੁਪਏ, ਜਦਕਿ 22 ਕੈਰੇਟ ਸੋਨੇ ਦੀ ਕੀਮਤ 53,650 ਰੁਪਏ ਸੀ। ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 24 ਕੈਰੇਟ ਸੋਨੇ ਦੀ ਕੀਮਤ 56,600 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 53,900 ਰੁਪਏ ਪ੍ਰਤੀ ਤੋਲਾ ਦਰਜ ਕੀਤੀ ਗਈ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਸੋਨੇ ਦੀ ਕੀਮਤ ਸਥਿਰ ਰਹੀ। ਇੱਥੇ 24 ਕੈਰੇਟ ਸੋਨੇ ਦੀ ਕੀਮਤ 58,530 ਰੁਪਏ ਦਰਜ ਕੀਤੀ ਗਈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 53,650 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ।
ਮਿਸਡ ਕਾਲ ਰਾਹੀਂ ਜਾਣੋ ਸੋਨੇ ਦੀ ਕੀਮਤ
ਤੁਸੀਂ ਭਾਰਤੀ ਸਰਾਫਾ ਬਾਜ਼ਾਰ 'ਚ ਖਰੀਦਣ ਤੋਂ ਪਹਿਲਾਂ ਸੋਨੇ ਦੀ ਕੀਮਤ ਆਸਾਨੀ ਨਾਲ ਜਾਣ ਸਕਦੇ ਹੋ, ਜਿਸ ਕਾਰਨ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਮਾਰਕੀਟ ਵਿੱਚ 22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੀ ਪ੍ਰਚੂਨ ਕੀਮਤ ਜਾਣਨ ਲਈ, ਤੁਸੀਂ 8955664433 'ਤੇ ਮਿਸ ਕਾਲ ਦੇ ਸਕਦੇ ਹੋ। ਕੁਝ ਸਮੇਂ ਦੇ ਅੰਦਰ ਤੁਹਾਨੂੰ ਐਸਐਮਐਸ ਦੁਆਰਾ ਦਰਾਂ ਬਾਰੇ ਜਾਣਕਾਰੀ ਮਿਲ ਜਾਵੇਗੀ। ਇਸ ਤੋਂ ਬਾਅਦ ਤੁਸੀਂ ਖਰੀਦਦਾਰੀ ਕਰ ਸਕਦੇ ਹੋ।