ਕੋਰੋਨਾ ਟੀਕਾਕਰਨ ਦੇ ਐਲਾਨ ਮਗਰੋਂ ਡਿੱਗਣ ਲੱਗੇ ਸੋਨਾ-ਚਾਂਦੀ ਦੇ ਭਾਅ, ਜਾਣੋ ਅੱਜ ਦੇ ਰੇਟ
ਅੱਜ ਵੀਰਵਾਰ ਨੂੰ ਐਮਸੀਐਕਸ ’ਚ ਸੋਨਾ 0.90 ਫ਼ੀਸਦੀ ਭਾਵ 445 ਰੁਪਏ ਡਿੱਗ ਕੇ 48,860 ਰੁਪਏ ਪ੍ਰਤੀ ਤੋਲਾ (10 ਗ੍ਰਾਮ) ’ਤੇ ਪੁੱਜ ਗਿਆ। ਚਾਂਦੀ ਦੀ ਕੀਮਤ ਵਿੱਚ 1.18 ਫ਼ੀਸਦੀ ਭਾਵ 779 ਰੁਪਏ ਦੀ ਗਿਰਾਵਟ ਆਈ ਤੇ ਇਹ 65,242 ਰੁਪਏ ਪ੍ਰਤੀ ਕਿਲੋ ਉੱਤੇ ਪੁੱਜ ਗਈ।
ਨਵੀਂ ਦਿੱਲੀ: ਸਰਕਾਰ ਵੱਲੋਂ 30 ਕਰੋੜ ਲੋਕਾਂ ਨੂੰ ਕੋਵਿਡ ਟੀਕਾ ਲਾਉਣ ਦੇ ਐਲਾਨ ਤੋਂ ਬਾਅਦ ਦੇਸ਼ ਦੇ ਘਰੇਲੂ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਅੱਜ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਸਨਿੱਚਰਵਾਰ 16 ਜਨਵਰੀ ਤੋਂ ਦੇਸ਼ ਵਿੱਚ ਕੋਵਿਡ ਵੈਕਸੀਨੇਸ਼ਨ (ਟੀਕਾਕਰਨ) ਦੀ ਸ਼ੁਰੂਆਤ ਹੋ ਰਹੀ ਹੈ।
ਇਸ ਦੌਰਾਨ ਅਮਰੀਕਾ ’ਚ ਨਵੇਂ ਰਾਸ਼ਟਰਪਤੀ ਬਣਨ ਵਾਲੇ ਜੋਅ ਬਾਇਡੇਨ ਨੇ ਸੰਸਦ ਉੱਤੇ ਕੋਵਿਡ ਲਈ ਆਰਥਿਕ ਸਹਾਇਤਾ ਪੈਕੇਜ ਮਨਜ਼ੂਰ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਿਹਤ-ਸੰਭਾਲ ਤੇ ਬੁਨਿਆਦੀ ਢਾਂਚਾ ਖੇਤਰ ਸਰਕਾਰ ਦੀ ਤਰਜੀਹ ’ਤੇ ਰਹਿਣਗੇ। ਇਸੇ ਲਈ ਆਉਣ ਵਾਲੇ ਕੁਝ ਦਿਨਾਂ ’ਚ ਵਿਸ਼ਵ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ।
ਅੱਜ ਵੀਰਵਾਰ ਨੂੰ ਐਮਸੀਐਕਸ ’ਚ ਸੋਨਾ 0.90 ਫ਼ੀਸਦੀ ਭਾਵ 445 ਰੁਪਏ ਡਿੱਗ ਕੇ 48,860 ਰੁਪਏ ਪ੍ਰਤੀ ਤੋਲਾ (10 ਗ੍ਰਾਮ) ’ਤੇ ਪੁੱਜ ਗਿਆ। ਚਾਂਦੀ ਦੀ ਕੀਮਤ ਵਿੱਚ 1.18 ਫ਼ੀਸਦੀ ਭਾਵ 779 ਰੁਪਏ ਦੀ ਗਿਰਾਵਟ ਆਈ ਤੇ ਇਹ 65,242 ਰੁਪਏ ਪ੍ਰਤੀ ਕਿਲੋ ਉੱਤੇ ਪੁੱਜ ਗਈ। ਕੱਲ੍ਹ ਦਿੱਲੀ ਦੇ ਬਾਜ਼ਾਰ ਵਿੱਚ ਸਪਾਟ ਗੋਲਡ 108 ਰੁਪਏ ਡਿੱਗ ਕੇ 48,877 ਰੁਪਏ ਪ੍ਰਤੀ ਤੋਲਾ ਉੱਤੇ ਪੁੱਜ ਗਿਆ ਸੀ। ਚਾਂਦੀ ਦੀ ਕੀਮਤ ਵਿੱਚ 144 ਰੁਪਏ ਦਾ ਵਾਧਾ ਦਰਜ ਕੀਤਾ ਗਿਆ।
ਵਿਸ਼ਵ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 0.3 ਫ਼ੀ ਸਦੀ ਵਧ ਕੇ 1848.07 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ। ਅਮਰੀਕੀ ਗੋਲਡ ਫ਼ਿਊਚਰ ਦੀ ਕੀਮਤ 1847.70 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ। ਇਸ ਦੌਰਾਨ ਦੁਨੀਆ ਦੀ ਸਭ ਤੋਂ ਵੱਡੀ ਗੋਲਡ ਈਟੀਐੱਫ਼ ਐੱਸਪੀਡੀਆਰ ਗੋਲਡ ਟ੍ਰੱਸਟ ਦੀ ਹੋਲਡਿੰਗ 0.9 ਫ਼ੀ ਸਦੀ ਡਿੱਗ ਕੇ 1171.21 ਟਨ ਉੱਤੇ ਪੁੱਜ ਗਈ; ਜਦ ਕਿ ਚਾਂਦੀ ਦੀ ਕੀਮਤ 0.8 ਚੜ੍ਹ ਕੇ 25.34 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ