Gold-Silver Price: ਸੋਨੇ ਦੀਆਂ ਕੀਮਤਾਂ ਨੂੰ ਮੁੜ ਲੱਗੀ ਅੱਗ, 70,000 ਤੋਂ ਪਾਰ, ਤਿਉਹਾਰ ਤੇ ਵਿਆਹਾਂ ਦੇ ਸੀਜ਼ਨ 'ਚ ਟੁੱਟਣਗੇ ਰਿਕਾਰਡ
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਭਾਰੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਦੋਵਾਂ ਕੀਮਤੀ ਧਾਂਤਾਂ ਦੇ ਭਾਅ ਵਿੱਚ ਪਿਛਲੇ ਹਫ਼ਤੇ ਕਾਫੀ ਇਜ਼ਾਫਾ ਹੋਇਆ ਹੈ। ਇਸ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ਮੁੜ ਰਿਕਾਰਡ ਤੋੜਨ ਲੱਗੀਆਂ ਹਨ।
Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਭਾਰੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਦੋਵਾਂ ਕੀਮਤੀ ਧਾਂਤਾਂ ਦੇ ਭਾਅ ਵਿੱਚ ਪਿਛਲੇ ਹਫ਼ਤੇ ਕਾਫੀ ਇਜ਼ਾਫਾ ਹੋਇਆ ਹੈ। ਇਸ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ਮੁੜ ਰਿਕਾਰਡ ਤੋੜਨ ਲੱਗੀਆਂ ਹਨ। ਸੋਨੇ ਕੀਮਤ ਮੁੜ 70,000 ਤੋਂ ਪਾਰ ਹੋ ਗਈ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਗਲੇ ਮਹੀਨਿਆਂ ਵਿੱਚ ਸ਼ੁਰੂ ਹੋ ਰਹੇ ਤਿਉਹਾਰੀ ਤੇ ਵਿਆਹਾਂ ਦੇ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਆਸਮਾਨੀਂ ਚੜ੍ਹ ਸਕਦੀਆਂ ਹਨ।
ਦਰਅਸਲ ਬਜਟ 2024 ਦੌਰਾਨ ਸੋਨੇ ਤੇ ਚਾਂਦੀ 'ਤੇ ਟੈਕਸ 'ਚ ਭਾਰੀ ਕਟੌਤੀ ਕਾਰਨ ਸੋਨੇ ਦੀ ਕੀਮਤ 70,000 ਰੁਪਏ ਤੋਂ ਹੇਠਾਂ ਚਲੀ ਗਈ ਸੀ ਪਰ ਪਿਛਲੇ ਹਫਤੇ ਇਹ ਫਿਰ ਤੇਜ਼ੀ ਨਾਲ ਇਸ ਪੱਧਰ ਤੋਂ ਉਪਰ ਆ ਗਈ ਹੈ। ਆਓ ਜਾਣਦੇ ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ ਕਿੰਨੀ ਵਧੀ ਤੇ ਇਹ 70,000 ਰੁਪਏ ਤੋਂ ਕਿੰਨੀ ਉੱਪਰ ਪਹੁੰਚ ਗਈ।
ਜਾਣੋ ਕਿੰਨਾ ਮਹਿੰਗਾ ਹੋਇਆ ਸੋਨਾ
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਅਨੁਸਾਰ, ਪਿਛਲੇ ਸ਼ੁੱਕਰਵਾਰ ਸੋਨੇ ਦੀ ਕੀਮਤ 70604 ਰੁਪਏ 'ਤੇ ਬੰਦ ਹੋਈ। ਜਦੋਂਕਿ ਸੋਨੇ ਦੀ ਇਹ ਦਰ ਪਿਛਲੇ ਸੋਮਵਾਰ 69890 ਰੁਪਏ ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ 714 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ।
ਹੁਣ ਜਾਣੋ ਚਾਂਦੀ ਦਾ ਰੇਟ
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 81510 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਜਦਕਿ ਚਾਂਦੀ ਦੀ ਇਹ ਦਰ ਪਿਛਲੇ ਸੋਮਵਾਰ ਨੂੰ 81124 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਪਿਛਲੇ ਹਫਤੇ ਚਾਂਦੀ ਕਰੀਬ 386 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ।
ਮਿਸਡ ਕਾਲ ਰਾਹੀਂ ਜਾਣੋ ਭਾਅ
22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਵਿੱਚ ਹੀ ਤੁਹਾਨੂੰ ਐਸਐਮਐਸ ਰਾਹੀਂ ਕੀਮਤਾਂ ਦਾ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਲਗਾਤਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।
ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।