(Source: ECI/ABP News/ABP Majha)
Gold Silver rate: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਲੋਕਾਂ ਦੇ ਕੱਢੇ ਵੱਟ, ਵੱਧ ਗਈਆਂ ਹੋਰ ਕੀਮਤਾਂ, ਜਾਣੋ ਅੱਜ ਦੇ ਰੇਟ
Gold Silver Price today: ਘਰੇਲੂ ਅਤੇ ਕੌਮਾਂਤਰੀ ਬਜ਼ਾਰ ਵਿੱਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਤੇ ਵੀ ਥੋੜੀ ਜਿਹੀ ਉਮੀਦ ਨਹੀਂ ਨਜ਼ਰ ਆ ਰਹੀ ਹੈ ਕਿ ਕੀਮਤਾਂ ਵਿੱਚ ਫਰਕ ਹੋਵੇਗਾ। ਜਾਣੋ ਅੱਜ ਦੀਆਂ ਕੀਮਤਾਂ
Gold Silver Price today: ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸੋਨੇ ਦੀਆਂ ਕੀਮਤਾਂ ਵਿੱਚ ਫਰਕ ਪਵੇਗਾ ਪਰ ਰੇਟ ਦਿਨ-ਬ-ਦਿਨ ਹੋਰ ਵਧਦੇ ਜਾ ਰਹੇ ਹਨ। ਸੋਨੇ ਦੀ ਕੀਮਤ 71,500 ਰੁਪਏ ਅਤੇ ਚਾਂਦੀ ਦੀ ਕੀਮਤ 83 ਹਜ਼ਾਰ ਰੁਪਏ ਦੇ ਕਰੀਬ ਕਾਰੋਬਾਰ ਕਰ ਰਹੀ ਹੈ। ਸੋਨੇ-ਚਾਂਦੀ ਦੀਆਂ ਭਵਿੱਖੀ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਵੱਧ ਰਹੀਆਂ ਹਨ।
ਸੋਨਾ ਹੋਇਆ ਮਹਿੰਗਾ
ਸੋਨੇ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਜੂਨ ਦਾ ਇਕਰਾਰਨਾਮਾ ਅੱਜ 98 ਰੁਪਏ ਦੇ ਵਾਧੇ ਨਾਲ 71,438 ਰੁਪਏ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਇਹ ਕੰਟਰੈਕਟ 145 ਰੁਪਏ ਦੇ ਵਾਧੇ ਨਾਲ 71,485 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 71,505 ਰੁਪਏ ਅਤੇ ਹੇਠਲੇ ਪੱਧਰ 71,416 ਰੁਪਏ ਨੂੰ ਛੂਹ ਗਿਆ। ਸੋਨੇ ਦੀ ਫਿਊਚਰਜ਼ ਕੀਮਤ ਵੀ ਅੱਜ ਆਪਣੇ ਉੱਚ ਪੱਧਰ 71,739 ਰੁਪਏ 'ਤੇ ਪਹੁੰਚ ਗਈ।
ਚਾਂਦੀ ਵੀ ਕੱਢ ਰਹੀ ਲੋਕਾਂ ਦੇ ਵੱਟ
ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਵੀ ਅੱਜ ਵਾਧੇ ਨਾਲ ਹੋਈ। MCX 'ਤੇ ਚਾਂਦੀ ਦਾ ਬੈਂਚਮਾਰਕ ਮਈ ਕੰਟਰੈਕਟ ਅੱਜ 221 ਰੁਪਏ ਦੇ ਵਾਧੇ ਨਾਲ 82,671 ਰੁਪਏ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਇਹ ਕੰਟਰੈਕਟ 371 ਰੁਪਏ ਦੇ ਵਾਧੇ ਨਾਲ 82,821 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 82,844 ਰੁਪਏ 'ਤੇ ਪਹੁੰਚ ਗਿਆ, ਜਦੋਂ ਕਿ ਅੱਜ ਦੇ ਦਿਨ ਦਾ ਹੇਠਲਾ ਪੱਧਰ 82,671 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤਾ ਗਿਆ। ਮੰਗਲਵਾਰ ਨੂੰ ਇਹ 83,038 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ।
ਇਹ ਵੀ ਪੜ੍ਹੋ: Petrol-diesel price: ਗੱਡੀ ਦੀ ਟੈਂਕੀ ਭਰਾਉਣ ਤੋਂ ਪਹਿਲਾਂ ਚੈੱਕ ਕਰੋ ਤੇਲ ਦੀਆਂ ਕੀਮਤਾਂ, ਇਨ੍ਹਾਂ ਸ਼ਹਿਰਾਂ 'ਚ ਬਦਲੇ ਰੇਟ
ਕੌਮਾਂਤਰੀ ਬਜ਼ਾਰ ਵਿੱਚ ਸੋਨਾ ਅਤੇ ਚਾਂਦੀ ਨੇ ਛੁਡਾਏ ਲੋਕਾਂ ਦੇ ਪਸੀਨੇ
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਉੱਚ ਪੱਧਰ 'ਤੇ ਹੋਈ ਹੈ। Comex 'ਤੇ ਸੋਨਾ 2,372.39 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ $2,362.40 ਸੀ। ਲਿਖਣ ਦੇ ਸਮੇਂ, ਇਹ $7.90 ਦੇ ਵਾਧੇ ਨਾਲ $2,370.30 ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਸੋਮਵਾਰ ਨੂੰ, ਇਹ $2,374.40 ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਿਆ।
ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ $28.27 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ $27.98 ਸੀ। ਖ਼ਬਰ ਲਿਖੇ ਜਾਣ ਤੱਕ ਇਹ 0.27 ਡਾਲਰ ਦੇ ਵਾਧੇ ਨਾਲ 28.25 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ $28.32 'ਤੇ ਦਿਨ ਦੇ ਉੱਚੇ ਪੱਧਰ ਨੂੰ ਛੂਹ ਗਿਆ।
ਇਹ ਵੀ ਪੜ੍ਹੋ: Stock Market Opening: ਸ਼ੇਅਰ ਬਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਨਿਫਟੀ 22,700 ਤੋਂ ਪਾਰ, ਸੈਂਸਕਸ 75 ਹਜ਼ਾਰ ਦੇ ਨੇੜੇ