ਪੜਚੋਲ ਕਰੋ
(Source: ECI/ABP News)
Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ
ਅਮਰੀਕੀ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ, ਨਿਵੇਸ਼ਕ ਸੋਨੇ ਵਿੱਚ ਨਿਵੇਸ਼ ਪ੍ਰਤੀ ਆਪਣਾ ਸਪਸ਼ਟ ਰੁਝਾਨ ਨਹੀਂ ਦਿਖਾ ਰਹੇ। ਇਸ ਦੇ ਨਾਲ ਹੀ, ਡਾਲਰ ਦੀ ਤਾਕਤ ਦੇ ਕਾਰਨ, ਸੋਨੇ ਦੀ ਕੀਮਤ ਵਿੱਚ ਕਮੀ ਦਰਜ ਕੀਤੀ ਗਈ ਹੈ। ਗਲੋਬਲ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ।
![Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ Gold Silver Rate: Gold is cheaper, find out the prices of gold and silver Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ](https://static.abplive.com/wp-content/uploads/sites/5/2019/10/23163140/gold-2.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਮਰੀਕੀ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ, ਨਿਵੇਸ਼ਕ ਸੋਨੇ ਵਿੱਚ ਨਿਵੇਸ਼ ਪ੍ਰਤੀ ਆਪਣਾ ਸਪਸ਼ਟ ਰੁਝਾਨ ਨਹੀਂ ਦਿਖਾ ਰਹੇ। ਇਸ ਦੇ ਨਾਲ ਹੀ, ਡਾਲਰ ਦੀ ਤਾਕਤ ਦੇ ਕਾਰਨ, ਸੋਨੇ ਦੀ ਕੀਮਤ ਵਿੱਚ ਕਮੀ ਦਰਜ ਕੀਤੀ ਗਈ ਹੈ। ਗਲੋਬਲ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੇ ਨਾਲ ਹੀ ਐਮਸੀਐਕਸ 'ਚ ਸੋਨੇ ਦੀ ਕੀਮਤ 0.04% ਦੀ ਗਿਰਾਵਟ ਦੇ ਨਾਲ 50,677 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਸੋਨੇ 'ਚ ਲਗਾਤਾਰ ਚਾਰ ਦਿਨਾਂ 'ਚ ਤੀਜੀ ਗਿਰਾਵਟ ਆਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਇਕ ਪ੍ਰਤੀਸ਼ਤ ਦੀ ਗਿਰਾਵਟ ਨਾਲ 61,510 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਗਲੋਬਲ ਬਾਜ਼ਾਰ 'ਚ ਸਪਾਟ ਗੋਲਡ ਦੀਆਂ ਕੀਮਤਾਂ 1,877.83 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈਆਂ। ਸ਼ੁੱਕਰਵਾਰ ਨੂੰ ਇਸ ਦੀ ਕੀਮਤ ਦੋ ਪ੍ਰਤੀਸ਼ਤ ਘੱਟ ਗਈ ਸੀ। ਉਥੇ ਹੀ ਯੂਐਸ ਗੋਲਡ ਫਿਊਚਰ ਦੀ ਕੀਮਤ 1,879.60 ਸੀ। ਇਸ ਦੌਰਾਨ ਡਾਲਰ ਹੋਰ ਮੁਦਰਾ ਦੇ ਮੁਕਾਬਲੇ ਮਜ਼ਬੂਤ ਹੋਇਆ ਤੇ ਇਸ ਨਾਲ ਸੋਨੇ ਦੀ ਕੀਮਤ ਡਿੱਗ ਗਈ।
ਇਸ ਦੌਰਾਨ ਵਿਸ਼ਵ ਦਾ ਸਭ ਤੋਂ ਵੱਡਾ ਸੋਨਾ ਈਟੀਐਫ, ਐਸਪੀਡੀਆਰ ਗੋਲਡ 0.85% ਤੋਂ ਘੱਟ ਕੇ 1285.25 ਟਨ 'ਤੇ ਆ ਗਿਆ। ਇਸ ਦੌਰਾਨ ਚਾਂਦੀ 0.1 ਪ੍ਰਤੀਸ਼ਤ ਦੀ ਤੇਜ਼ੀ ਨਾਲ 23.43 ਡਾਲਰ ਪ੍ਰਤੀ ਔਂਸ 'ਤੇ ਰਹੀ। ਗਲੋਬਲ ਬਾਜ਼ਾਰ 'ਚ ਸਪਾਟ ਸੋਨੇ ਦੀ ਕੀਮਤ 1867.30 ਡਾਲਰ ਪ੍ਰਤੀ ਔਂਸ ਸੀ। ਸੋਨੇ ਦਾ ਵਾਅਦਾ 0.1 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,866.2 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।
ਇਸ ਦੌਰਾਨ ਕੋਰੋਨਾ ਕਾਰਨ, ਜੁਲਾਈ-ਸਤੰਬਰ ਵਿੱਚ ਭਾਰਤ ਵਿੱਚ ਸੋਨੇ ਦੀ ਮੰਗ ਵਿੱਚ 30 ਪ੍ਰਤੀਸ਼ਤ ਦੀ ਕਮੀ ਆਈ ਹੈ। ਵਰਲਡ ਗੋਲਡ ਕੌਂਸਲ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਜੁਲਾਈ-ਸਤੰਬਰ 'ਚ ਭਾਰਤ 'ਚ ਸੋਨੇ ਦੀ ਮੰਗ 30 ਫੀਸਦ ਘਟ ਕੇ 86.6 ਟਨ ਰਹਿ ਗਈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਚੋਣਾਂ 2025
ਚੋਣਾਂ 2025
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)