Gold-Silver Rates: ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਪੁੱਠਾ ਗੇੜਾ, ਹੁਣ ਇੰਨਾ ਰਹਿ ਗਿਆ ਭਾਅ
ਗਲੋਬਰ ਮਾਰਕਿਟ 'ਚ ਅਜੇ ਵੀ ਗੋਲਡ 'ਚ ਨਿਵੇਸ਼ ਨੂੰ ਲੈ ਕੇ ਨਿਵੇਸ਼ਕ ਭੰਬਲਭੂਸੇ 'ਚ ਹਨ। ਇਸ ਨਾਲ ਗੋਲਡ ਦੀਆਂ ਕੀਮਤਾਂ ਹੇਠ ਆ ਰਹੀਆਂ ਹਨ, ਜਿਸ ਦਾ ਅਸਰ ਘਰੇਲੂ ਬਾਜ਼ਾਰ 'ਚ ਸਾਫ਼ ਨਜ਼ਰ ਆ ਰਿਹਾ ਹੈ।
ਨਵੀਂ ਦਿੱਲੀ: ਭਾਰਤੀਆਂ ਨੂੰ ਸੋਨੇ-ਚਾਂਦੀ (Gold and Silver) ਦੇ ਗਹਿਣੀਆਂ ਤੇ ਇਸ 'ਚ ਨਿਵੇਸ਼ ਕਰਨ ਦੀ ਇੱਛਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਸੋਨੇ-ਚਾਂਦੀ ਦੇ ਗਹਿਣੀਆਂ ਦੀ ਖਰੀਦ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ ਕਿ ਇੰਟਰਨੈਸ਼ਨਲ ਬਾਜ਼ਾਰ 'ਚ ਡਾਲਰ ਦੀਆਂ ਕੀਮਤਾਂ ਵਧਣ ਤੇ ਬਾਂਡ ਯੀਲਜ 'ਚ ਇਜ਼ਾਫਾ ਗੋਣ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਮੀ ਆਈ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਘਰੇਲੂ ਮਾਰਕਿਟ 'ਚ ਐਮਸੀਐਕਸ ਗੋਲਡ 0.02 ਫ਼ੀਸਦ ਹੇਠ ਆ ਕੇ 47,497 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਵੀ 0.34 ਫ਼ੀਸਦ ਯਾਨੀ ਕਰੀਬ 233 ਰੁਪਏ ਕਮਜ਼ੋਰ ਹੋ ਕੇ 68,725 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ।
ਉਧਰ ਦਿੱਲੀ 'ਚ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ 36 ਰੁਪਏ ਚੜ੍ਹ ਕੇ 47,509 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂਕਿ ਚਾਂਦੀ 454 ਰੁਪਏ ਚੜ੍ਹ ਕੇ 69,030 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਅਹਿਮਦਾਬਾਦ 'ਚ ਗੋਲਡ ਸਪੌਟ 47907 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ।
ਇਸ ਦੇ ਨਾਲ ਹੀ ਗੋਲਡ ਫਿਊਚਰ 47450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਵਿੱਚ ਹੋਰ ਵੀ ਮੰਗ ਹੋ ਸਕਦੀ ਹੈ ਤੇ ਇਸ ਕਰਕੇ ਇਸ ਦੀਆਂ ਕੀਮਤਾਂ ਮੌਜੂਦਾ ਪੱਧਰ ਤੋਂ ਉਪਰ ਹੋ ਸਕਦੀਆਂ ਹਨ। ਇਸ ਦੌਰਾਨ ਗਲੋਬਲ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਦੋਵਾਂ ਦੀ ਸਥਿਤੀ ਕਮਜ਼ੋਰ ਰਹੀ।
ਦੱਸ ਦਈਏ ਕਿ ਘਰੇਲੂ ਬਾਜ਼ਾਰ ਵਿੱਚ ਇਸ ਸਮੇਂ ਸੋਨੇ ਦੀ ਮੰਗ ਵਿਚ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਸਰਕਾਰ ਨੇ ਇਸ 'ਤੇ ਡਿਊਟੀ ਘਟਾ ਦਿੱਤੀ ਹੈ। ਗਹਿਣਿਆਂ ਦੀ ਮੰਗ ਵੀ ਵੱਧ ਸਕਦੀ ਹੈ।
ਇਹ ਵੀ ਪੜ੍ਹੋ: ਰਾਜ ਸਭਾ 'ਚ ਆਜ਼ਾਦ ਮਗਰੋਂ ਮੱਲਿਕਾਰਜੁਨ ਸੰਭਾਲਣਗੇ ਕਮਾਨ, ਜਾਣੋ ਕੌਣ ਮੱਲਿਕਾਰਜੁਨ ਖੜਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904