(Source: ECI/ABP News/ABP Majha)
Unmarried Pension Scheme: ਖੁਸ਼ਖਬਰੀ! ਸੀਐਮ ਨੇ ਛੜਿਆਂ ਨੂੰ ਦਿੱਤੀ ਵੱਡੀ ਰਾਹਤ, ਹਰ ਮਹੀਨੇ ਪੈਨਸ਼ਨ ਦੇਣ ਦਾ ਕੀਤਾ ਐਲਾਨ
Haryana Pension: ਮਨੋਹਰ ਲਾਲ ਖੱਟਰ ਨੇ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਹੁਣ ਤੋਂ ਹਰਿਆਣਾ ਦੇ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ ਤੇ ਔਰਤਾਂ ਨੂੰ 2750 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।
Unmarried Pension Scheme: ਹਰਿਆਣਾ ਸਰਕਾਰ ਨੇ ਸੂਬੇ ਦੇ ਬੈਚਲਰਜ਼ (ਅਣਵਿਆਹਿਆਂ) ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ, ਸੀਐਮ ਮਨੋਹਰ ਲਾਲ ਖੱਟਰ (Manohar Lal Khattar) ਨੇ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ, 'ਮੈਂ ਐਲਾਨ ਕਰਦਾ ਹਾਂ ਕਿ ਹੁਣ ਤੋਂ ਹਰਿਆਣਾ ਦੇ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਨੂੰ 2,750 ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਵਿਅਕਤੀਆਂ ਨੂੰ ਇਸ ਪੈਨਸ਼ਨ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ 40-60 ਸਾਲ ਦੀ ਉਮਰ ਤੱਕ ਦੇ ਵਿਧਵਾ ਪੁਰਸ਼, ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਨੂੰ ਵੀ 2750 ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ।
60 ਸਾਲਾ ਬਜ਼ੁਰਗ ਦੇ ਕਹਿਣ 'ਤੇ ਲਿਆ ਗਿਆ ਇਹ ਫੈਸਲਾ
ਦਰਅਸਲ, ਸੀਐਮ ਮਨੋਹਰ ਲਾਲ ਖੱਟਰ (Manohar Lal Khattar) ਨੇ ਕੁਝ ਦਿਨ ਪਹਿਲਾਂ ਇੱਕ ਜਨ ਸੰਵਾਦ ਪ੍ਰੋਗਰਾਮ ਦੌਰਾਨ ਇੱਕ 60 ਸਾਲ ਦੇ ਅਣਵਿਆਹੇ ਬਜ਼ੁਰਗ ਦੀ ਮੰਗ 'ਤੇ ਇਹ ਫੈਸਲਾ ਲਿਆ ਸੀ। 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਮਰਦ ਅਤੇ ਔਰਤਾਂ ਨੂੰ ਇਸਦਾ ਲਾਭ ਮਿਲੇਗਾ। ਹਾਲਾਂਕਿ, ਪੈਨਸ਼ਨ ਸਿਰਫ ਉਨ੍ਹਾਂ ਅਣਵਿਆਹਿਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਇਸ ਸਕੀਮ ਤੋਂ 1.25 ਲੱਖ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ।
ਅਣਵਿਆਹੇ ਨੂੰ 2,750 ਰੁਪਏ ਮਿਲੇਗੀ ਪੈਨਸ਼ਨ
ਹਰਿਆਣਾ ਵਿੱਚ ਅਣਵਿਆਹਿਆਂ ਲਈ ਪੈਨਸ਼ਨ ਦੀ ਸ਼ੁਰੂਆਤ ਨੂੰ ਵੀ ਇੱਥੋਂ ਦੇ ਵਿਗੜਦੇ ਲਿੰਗ ਅਨੁਪਾਤ ਨਾਲ ਜੋੜਿਆ ਜਾ ਰਿਹਾ ਹੈ, ਜੋ ਪਹਿਲਾਂ ਬਹੁਤ ਮਾੜਾ ਰਿਹਾ ਹੈ। ਹਾਲਾਂਕਿ, ਹਰਿਆਣਾ ਦੇ ਲਿੰਗ ਅਨੁਪਾਤ ਵਿੱਚ ਪਿਛਲੇ 10 ਸਾਲਾਂ ਵਿੱਚ 38 ਅੰਕਾਂ ਦਾ ਸੁਧਾਰ ਹੋਇਆ ਹੈ। ਸਾਲ 2011 ਵਿੱਚ ਸੂਬੇ ਦਾ ਲਿੰਗ ਅਨੁਪਾਤ 879 ਸੀ ਪਰ ਹੁਣ 2023 ਵਿੱਚ ਇੱਕ ਹਜ਼ਾਰ ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 917 ਹੋ ਗਈ ਹੈ। 2020 ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਹਰਿਆਣਾ ਵਿੱਚ ਇੱਕ ਲੱਖ 35 ਹਜ਼ਾਰ ਲੜਕੀਆਂ, ਜੋ ਕਿ ਹੁਣ ਵੱਡੀ ਹੋ ਚੁੱਕੀਆਂ ਹਨ, ਅਜਿਹੀਆਂ ਹਨ, ਜਿਨ੍ਹਾਂ ਨੂੰ ਪੱਛਮੀ ਬੰਗਾਲ, ਅਸਾਮ, ਕੇਰਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਖਰੀਦ ਕੇ ਲਿਆਂਦਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ