Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਿਉਹਾਰ ਤੋਂ ਪਹਿਲਾਂ ਵਧ ਜਾਏਗੀ ਤਨਖਾਹ?
ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਛੇਤੀ ਹੀ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ। ਇਸ ਵਾਧੇ ਨਾਲ ਲੱਖਾਂ ਮੁਲਾਜ਼ਮਾਂ ਦੀ ਤਨਖਾਹ ਵਧੇਗੀ
DA Hike: ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਛੇਤੀ ਹੀ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ। ਇਸ ਵਾਧੇ ਨਾਲ ਲੱਖਾਂ ਮੁਲਾਜ਼ਮਾਂ ਦੀ ਤਨਖਾਹ ਵਧੇਗੀ, ਜਿਸ ਨਾਲ ਵਧਦੀ ਮਹਿੰਗਾਈ ਦੇ ਦੌਰ 'ਚ ਰਾਹਤ ਮਿਲੇਗੀ।
ਦਰਅਸਲ ਹਰ ਸਾਲ ਜੁਲਾਈ ਤੋਂ ਸਤੰਬਰ ਦਰਮਿਆਨ ਕੇਂਦਰ ਸਰਕਾਰ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕਰਦੀ ਹੈ। 7ਵੇਂ ਤਨਖਾਹ ਕਮਿਸ਼ਨ ਅਨੁਸਾਰ ਇਹ ਵਾਧਾ ਸਾਲ ਵਿੱਚ ਦੋ ਵਾਰ ਜਨਵਰੀ ਤੇ ਜੁਲਾਈ ਵਿੱਚ ਹੁੰਦਾ ਹੈ। ਇਹ ਰਵਾਇਤ ਇਸ ਸਾਲ ਵੀ ਜਾਰੀ ਰਹਿਣ ਦੀ ਉਮੀਦ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਮਹਿੰਗਾਈ ਭੱਤੇ 'ਚ ਕਰੀਬ 3 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਅਨੁਮਾਨ ਜਨਵਰੀ ਤੋਂ ਜੂਨ 2024 ਤੱਕ AICPI IW (ਉਦਯੋਗਿਕ ਵਰਕਰਾਂ ਲਈ ਆਲ-ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ) ਦੇ ਅੰਕੜਿਆਂ 'ਤੇ ਆਧਾਰਤ ਹੈ। ਇਸ ਸਮੇਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 50 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਮਿਲ ਰਿਹਾ ਹੈ। ਜੇਕਰ 3% ਦਾ ਵਾਧਾ ਹੁੰਦਾ ਹੈ ਤਾਂ ਇਹ ਦਰ ਵਧ ਕੇ 53% ਹੋ ਜਾਵੇਗੀ।
ਇਹ ਵੀ ਪੜ੍ਹੋ: ਇੰਟਰਨੈਸ਼ਨਲ ਫਲਾਈਟ 'ਚ ਖਾਣੇ ਦੇ ਨਾਲ ਪਰੋਸ ਦਿੱਤਾ ਕਾਕਰੋਚ, ਹੁਣ ਹੋ ਰਹੀ ਚਰਚਾ
ਸਰਕਾਰ ਵੱਲੋਂ ਅਧਿਕਾਰਤ ਐਲਾਨ ਦੀ ਉਡੀਕ ਹੈ। ਉਮੀਦ ਹੈ ਕਿ ਨਵਰਾਤਰੀ ਤੋਂ ਪਹਿਲਾਂ ਡੀਏ ਵਿੱਚ ਵਾਧੇ ਦਾ ਐਲਾਨ ਹੋ ਸਕਦਾ ਹੈ। ਡੀਏ 'ਚ 3 ਫੀਸਦੀ ਵਾਧੇ ਦਾ ਸਿੱਧਾ ਅਸਰ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਪਵੇਗਾ। ਉਦਾਹਰਨ ਲਈ, ਜਿਨ੍ਹਾਂ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 50,000 ਰੁਪਏ ਹੈ, ਉਨ੍ਹਾਂ ਦੇ ਵੇਤਨ ਵਿੱਚ ਲਗਪਗ 1,500 ਰੁਪਏ ਦਾ ਵਾਧਾ ਹੋਵੇਗਾ। ਇਹ ਵਾਧਾ ਖਾਸ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਮਹਿੰਗਾਈ ਦਰ ਇਸ ਸਮੇਂ ਵਧ ਰਹੀ ਹੈ।
ਦੱਸ ਦਈਏ ਕਿ ਇਸ ਸਾਲ ਜਨਵਰੀ 'ਚ ਕੇਂਦਰ ਸਰਕਾਰ ਨੇ ਡੀਏ 'ਚ 4 ਫੀਸਦੀ ਦਾ ਵਾਧਾ ਕਰਦੇ ਹੋਏ ਇਸ ਨੂੰ 46 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਸੀ। ਉਸ ਸਮੇਂ ਇਸ ਵਾਧੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ ਸੀ। ਮਹਿੰਗਾਈ ਭੱਤੇ ਵਿੱਚ ਵਾਧਾ ਆਮ ਤੌਰ 'ਤੇ 1 ਜਨਵਰੀ ਤੇ 1 ਜੁਲਾਈ ਤੋਂ ਲਾਗੂ ਹੁੰਦਾ ਹੈ, ਪਰ ਇਸ ਦਾ ਐਲਾਨ ਕੁਝ ਸਮੇਂ ਬਾਅਦ ਹੀ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਕਾਏ ਦੇ ਰੂਪ ਵਿੱਚ ਪਿਛਲਾ ਮਹਿੰਗਾਈ ਭੱਤਾ ਵੀ ਮਿਲੇਗਾ।
ਮਹਿੰਗਾਈ ਭੱਤੇ ਵਿੱਚ ਇਸ ਸੰਭਾਵੀ ਵਾਧੇ ਨਾਲ ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਮਾਸਿਕ ਆਮਦਨ ਵਿੱਚ ਵਾਧਾ ਹੋਵੇਗਾ ਸਗੋਂ ਵਧਦੀ ਮਹਿੰਗਾਈ ਦੇ ਬੋਝ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ। ਹਾਲਾਂਕਿ, ਫਿਲਹਾਲ ਇਹ ਸਿਰਫ ਅੰਦਾਜ਼ਾ ਹੈ ਤੇ ਅਧਿਕਾਰਤ ਐਲਾਨ ਦੀ ਉਡੀਕ ਹੈ।