ਤਿਉਹਾਰਾਂ ਦੇ ਸੀਜ਼ਨ ਨੇ ਭਰਿਆ ਸਰਕਾਰ ਦਾ ਖ਼ਜ਼ਾਨਾ ! ਅਕਤੂਬਰ 'ਚ 9 ਫੀਸਦੀ ਵਧੀ GST ਕੁਲੈਕਸ਼ਨ, 1.87 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਸੂਲੀ
GST Collection: ਅਕਤੂਬਰ ਵਿੱਚ ਹੀ ਦੁਸਹਿਰਾ, ਦੀਵਾਲੀ ਅਤੇ ਧਨਤੇਰਸ ਦੇ ਤਿਉਹਾਰ ਸਨ, ਜਿਸ ਵਿੱਚ ਲੋਕਾਂ ਨੇ ਬਹੁਤ ਖਰੀਦਦਾਰੀ ਕੀਤੀ। ਇਸ ਕਾਰਨ ਜੀਐਸਟੀ ਕੁਲੈਕਸ਼ਨ ਵਿੱਚ ਭਾਰੀ ਉਛਾਲ ਆਇਆ ਹੈ।
GST Collection: ਤਿਉਹਾਰਾਂ ਦੇ ਸੀਜ਼ਨ ਦੇ ਕਾਰਨ ਅਕਤੂਬਰ 2024 ਵਿੱਚ ਜੀਐਸਟੀ ਕੁਲੈਕਸ਼ਨ ਵਿੱਚ ਭਾਰੀ ਉਛਾਲ ਆਇਆ ਹੈ। ਅਕਤੂਬਰ 'ਚ ਵਸਤੂਆਂ ਅਤੇ ਸੇਵਾਵਾਂ ਟੈਕਸ ਕੁਲੈਕਸ਼ਨ 1,87,346 ਕਰੋੜ ਰੁਪਏ ਸੀ, ਜੋ ਪਿਛਲੇ ਵਿੱਤੀ ਸਾਲ ਦੇ ਅਕਤੂਬਰ 'ਚ 1.72 ਲੱਖ ਕਰੋੜ ਰੁਪਏ ਤੋਂ 8.9 ਫੀਸਦੀ ਜ਼ਿਆਦਾ ਹੈ। ਸਤੰਬਰ 2024 ਵਿੱਚ ਜੀਐਸਟੀ ਕੁਲੈਕਸ਼ਨ 1.73 ਲੱਖ ਕਰੋੜ ਰੁਪਏ ਸੀ। ਜੀਐਸਟੀ ਰਿਫੰਡ ਜਾਰੀ ਕਰਨ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਕੁਲ ਕੁਲੈਕਸ਼ਨ 8 ਫੀਸਦੀ ਦੇ ਉਛਾਲ ਨਾਲ 1,68,041 ਕਰੋੜ ਰੁਪਏ ਹੋ ਗਈ ਹੈ।
ਅਕਤੂਬਰ ਮਹੀਨੇ ਲਈ ਵਸਤੂਆਂ ਅਤੇ ਸੇਵਾਵਾਂ ਦੇ ਕੁੱਲ ਅਤੇ ਸ਼ੁੱਧ ਸੰਗ੍ਰਹਿ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਇਸ ਮਹੀਨੇ ਕੁੱਲ ਜੀਐਸਟੀ ਮਾਲੀਆ 1.87,346 ਕਰੋੜ ਰੁਪਏ ਰਿਹਾ ਹੈ ਜਿਸ ਵਿੱਚ CGST ਮਾਲੀਆ 33,821 ਕਰੋੜ ਰੁਪਏ, SGAC ਮਾਲੀਆ 41,864 ਕਰੋੜ ਰੁਪਏ, IGST 54,878 ਕਰੋੜ ਰੁਪਏ ਅਤੇ ਸੈੱਸ 11,688 ਕਰੋੜ ਰੁਪਏ ਹੈ। ਕੁੱਲ ਘਰੇਲੂ ਮਾਲੀਏ 'ਚ 10.6 ਫੀਸਦੀ ਦਾ ਉਛਾਲ ਆਇਆ ਹੈ। ਦਰਾਮਦ ਦੇ ਮੋਰਚੇ 'ਤੇ, 44,233 ਕਰੋੜ ਰੁਪਏ ਦਾ ਮਾਲੀਆ ਆਈਜੀਐਸਟੀ ਅਤੇ 862 ਕਰੋੜ ਰੁਪਏ ਸੈੱਸ ਤੋਂ ਆਇਆ ਹੈ।
ਕੁੱਲ ਜੀਐਸਟੀ ਕੁਲੈਕਸ਼ਨ 1,87,346 ਕਰੋੜ ਰੁਪਏ ਰਿਹਾ ਹੈ, ਜਿਸ ਵਿੱਚੋਂ 19,306 ਕਰੋੜ ਰੁਪਏ ਦਾ ਜੀਐਸਟੀ ਰਿਫੰਡ ਜਾਰੀ ਕੀਤਾ ਗਿਆ ਹੈ। ਪਿਛਲੇ ਵਿੱਤੀ ਸਾਲ ਦੇ ਅਕਤੂਬਰ ਮਹੀਨੇ ਵਿੱਚ 16,335 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਸੀ। ਯਾਨੀ ਅਕਤੂਬਰ ਮਹੀਨੇ 'ਚ ਰਿਫੰਡ ਦੇਣ 'ਚ 18.2 ਫੀਸਦੀ ਦਾ ਵਾਧਾ ਹੋਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ