Punjab News: ਬੰਦੀ ਛੋੜ ਦਿਵਸ ਦੀ ਪੋਸਟ ਸਾਂਝੀ ਕਰਕੇ ਕੇਂਦਰ ਨੇ ਕੀਤੀ ਡਿਲੀਟ, ਮਜੀਠੀਆ ਨੇ ਕਿਹਾ-ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ
ਸ਼ੇਖਾਵਤ ਜੀ ਭਾਜਪਾ ਦੇ ਇਸ ਰਵੱਈਏ ਨਾਲ ਸਿੱਖਾਂ ਨੂੰ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਤੁਹਾਡੇ ਮੰਤਰਾਲੇ ਨੇ ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਦਿਨ ਬਾਰੇ ਪੋਸਟ ਕਿਉਂ ਹਟਾਈ ਕਿਰਪਾ ਕਰਕੇ ਸਿੱਖਾਂ ਨੂੰ ਜਵਾਬ ਦਿਓ,
ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਛੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਤੇ ਬੰਦੀ ਛੋੜ ਦਿਵਸ ਮੌਕੇ ਪਾਈ ਗਈ ਇੱਕ ਪੋਸਟ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਦਰਅਸਲ, ਕੇਂਦਰ ਵੱਲੋਂ ਪੋਸਟ ਨੂੰ ਸਾਂਝਾ ਕਰਨ ਤੋਂ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ ਗਿਆ, ਇਸ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਪਹਿਲਾਂ 'ਬੰਦੀ ਛੋੜ ਦਿਵਸ' ਬਾਰੇ ਟਵੀਟ ਕੀਤਾ ਗਿਆ ਪਰ ਫਿਰ ਉਸ ਟਵੀਟ ਨੂੰ ਹਟਾ ਲਿਆ ਗਿਆ। ਭਾਜਪਾ ਦੇ ਨੁਮਾਇੰਦੇ ਕਈ ਵਾਰ ਸ਼ਿਕਾਇਤ ਕਰਦੇ ਹਨ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਬਹੁਤ ਕੁੱਝ ਕੀਤਾ ਹੈ ਪਰ ਸਿੱਖ ਫਿਰ ਵੀ ਨਾਰਾਜ਼ ਹਨ।
👉ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਵੱਲੋਂ ਪਹਿਲਾਂ 'ਬੰਦੀ ਛੋੜ ਦਿਵਸ' ਬਾਰੇ ਟਵੀਟ ਕੀਤਾ ਗਿਆ। ਪਰ ਫਿਰ ਉਸ ਟਵੀਟ ਨੂੰ ਹਟਾ ਲਿਆ ਗਿਆ।
— Bikram Singh Majithia (@bsmajithia) November 1, 2024
👉 ਭਾਜਪਾ ਦੇ ਨੁਮਾਇੰਦੇ ਕਈ ਵਾਰ ਸ਼ਿਕਾਇਤ ਕਰਦੇ ਹਨ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੀ ਬਹੁਤ ਕੁੱਝ ਕੀਤਾ ਹੈ ਪਰ ਸਿੱਖ ਫਿਰ ਵੀ ਨਾਰਾਜ਼ ਹਨ।
👉ਸ਼ੇਖਾਵਤ ਜੀ ਭਾਜਪਾ ਦੇ ਇਸ ਰਵੱਈਏ ਨਾਲ ਸਿੱਖਾਂ… pic.twitter.com/yP3LA2tFoh
ਸ਼ੇਖਾਵਤ ਜੀ ਭਾਜਪਾ ਦੇ ਇਸ ਰਵੱਈਏ ਨਾਲ ਸਿੱਖਾਂ ਨੂੰ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਤੁਹਾਡੇ ਮੰਤਰਾਲੇ ਨੇ ਸਿੱਖ ਭਾਈਚਾਰੇ ਲਈ ਬੇਹੱਦ ਮਹੱਤਵਪੂਰਨ ਦਿਨ ਬਾਰੇ ਪੋਸਟ ਕਿਉਂ ਹਟਾਈ ਕਿਰਪਾ ਕਰਕੇ ਸਿੱਖਾਂ ਨੂੰ ਜਵਾਬ ਦਿਓ, ਭਾਜਪਾ ਦਾ ਇਹ ਸਭ ਕਰਨਾ ਨਿੰਦਨਯੋਗ ਹੈ ਅਤੇ ਇਹ ਭਾਜਪਾ ਦੇ ਦੋਹਰੇ ਮਾਪਦੰਡ ਨੂੰ ਦਰਸਾਉਂਦਾ ਹੈ।
ਦੱਸ ਦਈਏ ਕਿ ਕੇਂਦਰ ਵੱਲੋ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਉੱਤੇ ਲਿਖਿਆ ਸੀ, ਕੀ ਤੁਸੀਂ ਜਾਣਦੇ ਹੋ? ਦੁਨੀਆ ਭਰ ਦੇ ਸਿੱਖ ਬੰਦੀਛੋੜ ਦਿਵਸ ਨੂੰ ਏਕਤਾ ਤੇ ਦਇਆ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਮਨਾਉਂਦੇ ਹਨ। ਇਹ ਪਰੰਪਰਾ ਦੀਵਾਲੀ ਦੇ ਨਾਲ-ਨਾਲ ਮਨਾਈ ਜਾਂਦੀ ਹੈ। ਮੰਤਰਾਲੇ ਦੀ ਪੋਸਟ ਨੇ ਕਿਹਾ, "ਇਹ ਤਿਉਹਾਰ 1619 ਵਿੱਚ ਗਵਾਲੀਅਰ ਦੇ ਕਿਲ੍ਹੇ ਤੋਂ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਦੀ ਰਿਹਾਈ ਦੀ ਯਾਦ ਦਿਵਾਉਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :