IANS News Agency: ਅਡਾਨੀ ਦੇ ਕੰਟਰੋਲ ਵਿੱਚ ਆਈ IANS ਨਿਊਜ਼ ਏਜੰਸੀ, ਹਿੱਸੇਦਾਰੀ ਵਧ ਕੇ ਕੀਤੀ 76 ਫੀਸਦੀ
AMG Media Networks: ਭਾਰਤੀ ਮੀਡੀਆ ਜਗਤ ਵਿੱਚ ਅਡਾਨੀ ਗਰੁੱਪ ਦੀ ਪਕੜ ਹੋਰ ਮਜ਼ਬੂਤ ਹੋ ਗਈ ਹੈ। ਅਡਾਨੀ ਸਮੂਹ ਦੀ ਸਹਾਇਕ ਕੰਪਨੀ ਏਐਮਜੀ ਮੀਡੀਆ ਨੈਟਵਰਕਸ ਨੇ ਆਈਏਐਨਐਸ ਨਿਊਜ਼ ਏਜੰਸੀ ਵਿੱਚ ਵਧੇਰੇ ਹਿੱਸੇਦਾਰੀ ਖਰੀਦੀ ਹੈ।
AMG Media Networks: ਨਿਊਜ਼ ਏਜੰਸੀ IANS 'ਚ ਅਡਾਨੀ ਗਰੁੱਪ (Adani Group) ਦੀ ਹਿੱਸੇਦਾਰੀ ਹੁਣ 76 ਫੀਸਦੀ ਤੱਕ ਪਹੁੰਚ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੀ ਸਹਾਇਕ ਕੰਪਨੀ ਏਐਮਜੀ ਮੀਡੀਆ ਨੈਟਵਰਕ (AMNL) ਨੇ ਮੀਡੀਆ ਏਜੰਸੀ ਆਈਏਐਨਐਸ ਨਿਊਜ਼ ਵਿੱਚ 5 ਕਰੋੜ ਰੁਪਏ ਦੇ ਨਵੇਂ ਸ਼ੇਅਰ ਖਰੀਦੇ ਹਨ। ਇਸ ਕਾਰਨ ਨਿਊਜ਼ ਏਜੰਸੀ (Media agency IANS News) 'ਚ AMG ਦੀ ਹਿੱਸੇਦਾਰੀ ਹੁਣ 50.5 ਫੀਸਦੀ ਤੋਂ ਵਧ ਕੇ 76 ਫੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ AMG ਨੇ NDTV ਗਰੁੱਪ (NDTV Group) ਨੂੰ ਵੀ ਆਪਣਾ ਹਿੱਸਾ ਬਣਾਇਆ ਸੀ।
ਗੈਰ-ਵੋਟਿੰਗ ਅਧਿਕਾਰ ਸ਼੍ਰੇਣੀ ਵਿੱਚ 99.26 ਪ੍ਰਤੀਸ਼ਤ ਹਿੱਸਾ
ਕੰਪਨੀ ਨੇ ਆਪਣੀ ਰੈਗੂਲੇਟਰੀ ਫਾਈਲਿੰਗ (Regulatory Filing) 'ਚ ਦੱਸਿਆ ਕਿ ਵੋਟਿੰਗ ਅਧਿਕਾਰ ਸ਼੍ਰੇਣੀ 'ਚ AMG ਦੀ ਹਿੱਸੇਦਾਰੀ ਵਧ ਕੇ 76 ਫੀਸਦੀ ਅਤੇ ਗੈਰ-ਵੋਟਿੰਗ ਅਧਿਕਾਰ ਸ਼੍ਰੇਣੀ 'ਚ 99.26 ਫੀਸਦੀ ਹੋ ਗਈ ਹੈ। ਕੰਪਨੀ ਨੇ ਕਿਹਾ ਕਿ IANS ਦੀ ਬੋਰਡ ਮੀਟਿੰਗ 16 ਜਨਵਰੀ ਨੂੰ ਹੋਈ ਸੀ। ਇਸ 'ਚ ਸ਼ੇਅਰ ਖਰੀਦਣ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ।
NDTV ਅਤੇ Quintillion ਨੂੰ ਪਹਿਲਾਂ ਹੀ ਖਰੀਦ ਚੁੱਕੀ ਹੈ ਕੰਪਨੀ
AMG ਨੇ ਪਹਿਲਾਂ ਦਸੰਬਰ 2022 ਵਿੱਚ NDTV ਵਿੱਚ 65 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਸੀ। ਕੰਪਨੀ ਨੇ 2022 ਦੇ ਸ਼ੁਰੂ ਵਿੱਚ ਕੁਇੰਟਲੀਅਨ ਬਿਜ਼ਨਸ ਮੀਡੀਆ ਨੂੰ ਵੀ ਖਰੀਦਿਆ ਸੀ। ਬੁੱਧਵਾਰ ਨੂੰ BSE 'ਤੇ ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰ 3021 ਰੁਪਏ ਦੀ ਦਰ ਨਾਲ ਵਪਾਰ ਕਰ ਰਹੇ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :