Google Layoffs: ਗੂਗਲ ਕਰਮਚਾਰੀਆਂ 'ਤੇ ਲਟਕ ਰਹੀ ਛਾਂਟੀ ਦੀ ਤਲਵਾਰ, ਸੈਂਕੜੇ ਲੋਕਾਂ 'ਤੇ ਪਵੇਗਾ ਸਿੱਧਾ ਅਸਰ
Google Layoffs: ਗੂਗਲ 'ਚ ਕੰਮ ਕਰਨ ਵਾਲੇ ਲੋਕਾਂ ਲਈ ਬੁਰੀ ਖਬਰ ਹੈ, ਜਲਦ ਹੀ ਕੰਪਨੀ ਇਸ ਵਿਭਾਗ 'ਚ ਕੰਮ ਕਰਨ ਵਾਲੇ ਸੈਂਕੜੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ।
Google Layoffs: 2024 ਦੀ ਸ਼ੁਰੂਆਤ ਦੇ ਨਾਲ, ਕਈ ਵੱਡੀਆਂ ਕੰਪਨੀਆਂ ਨੇ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਿਜ਼ਨਸ ਇਨਸਾਈਡਰ (Business Insider) ਦੁਆਰਾ ਪ੍ਰਾਪਤ ਮੀਮੋ ਦੇ ਅਨੁਸਾਰ, ਗੂਗਲ (Google), ਜੋ ਕਿ ਵੱਡੀਆਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਆਪਣੀ ਵਿਗਿਆਪਨ ਵਿਕਰੀ ਯੂਨਿਟ ਵਿੱਚ ਛਾਂਟੀ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਹਾਲ ਹੀ ਵਿੱਚ ਆਪਣੇ ਹਾਰਡਵੇਅਰ (Hardware), ਕੋਰ ਇੰਜਨੀਅਰਿੰਗ (Core Engineering) ਅਤੇ ਗੂਗਲ ਅਸਿਸਟੈਂਟ (Google Assistant) ਟੀਮਾਂ ਵਿੱਚ ਵੱਡੇ ਪੱਧਰ 'ਤੇ ਛਾਂਟੀ ਦਾ ਐਲਾਨ ਕੀਤਾ ਸੀ।
ਗੂਗਲ ਨੇ ਕਹੀ ਇਹ ਗੱਲ
ਗੂਗਲ ਦੁਆਰਾ ਜਾਰੀ ਇੱਕ ਅੰਦਰੂਨੀ ਮੀਮੋ ਵਿੱਚ, ਚੀਫ ਬਿਜ਼ਨਸ ਅਫਸਰ ਫਿਲਿਪ ਸ਼ਿੰਡਲਰ (Philipp Schindler ) ਨੇ ਕਿਹਾ ਹੈ ਕਿ ਕੰਪਨੀ ਜਲਦੀ ਹੀ ਪੁਨਰਗਠਨ ਯੋਜਨਾ ਦੇ ਹਿੱਸੇ ਵਜੋਂ ਵਿਗਿਆਪਨ ਵਿਕਰੀ ਯੂਨਿਟ ਵਿੱਚ ਬਹੁਤ ਸਾਰੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਸ ਨਾਲ ਟੀਮ 'ਚ ਕੰਮ ਕਰ ਰਹੇ ਸੈਂਕੜੇ ਕਰਮਚਾਰੀ ਪ੍ਰਭਾਵਿਤ ਹੋਣਗੇ। ਕੰਪਨੀ ਇਸ ਕੰਮ ਲਈ AI ਦੀ ਮਦਦ ਲੈ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਕੰਪਨੀ ਨੇ ਕਿਸ ਕੰਮ 'ਤੇ ਕਿੰਨਾ ਪੈਸਾ ਖਰਚ ਕਰਨਾ ਹੈ। ਇਸ ਦੇ ਨਾਲ ਹੀ ਗੂਗਲ ਦੇ ਚੀਫ ਬਿਜ਼ਨਸ ਅਫਸਰ ਫਿਲਿਪ ਸ਼ਿੰਡਲਰ ਨੇ ਬਿਜ਼ਨਸ ਇਨਸਾਈਡਰ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਸਾਡੇ ਇਸ ਕਦਮ ਦਾ ਸਿੱਧਾ ਫਾਇਦਾ ਗਾਹਕਾਂ ਨੂੰ ਹੋਵੇਗਾ। ਅਸੀਂ ਉਹਨਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਉਤਪਾਦ ਪ੍ਰਦਾਨ ਕਰਨ ਦੇ ਯੋਗ ਹੋਵਾਂਗੇ।
Petrol Diesel Prices: ਕਿਤੇ ਮਹਿੰਗਾ ਤੇ ਕਿਤੇ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਰੇਟ
ਗੂਗਲ ਨੇ ਹਾਲ ਹੀ ਕੀਤਾ ਹੈ ਛਾਂਟੀ ਦਾ ਐਲਾਨ
ਵਿਗਿਆਪਨ ਵਿਕਰੀ ਯੂਨਿਟ ਵਿੱਚ ਛਾਂਟੀ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਪਿਛਲੇ ਹਫਤੇ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ (Alphabet Inc) ਨੇ ਆਪਣੀ ਹਾਰਡਵੇਅਰ ਟੀਮ ਵਿੱਚ ਔਗਮੈਂਟੇਡ ਰਿਐਲਿਟੀ (Augmented Reality) 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਕੇਂਦਰੀ ਇੰਜੀਨੀਅਰਿੰਗ ਟੀਮ ਨੂੰ ਵੀ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਲਈ ਕਿਹਾ ਸੀ। ਇਹ ਸਾਰੀਆਂ ਛਾਂਟੀਆਂ 2023 ਦੀ ਤੀਜੀ ਤਿਮਾਹੀ ਲਈ ਯੋਜਨਾਬੱਧ ਕੀਤੀਆਂ ਗਈਆਂ ਸਨ। ਸਤੰਬਰ 2023 ਤੱਕ, Alphabet Inc. ਦੇ ਕੁੱਲ 182,381 ਕਰਮਚਾਰੀ ਹਨ।