ਜੇ ਤੁਹਾਡਾ ਵੀ ਡਾਕਖਾਨੇ 'ਚ ਖਾਤਾ ਤਾਂ 1 ਅਪ੍ਰੈਲ ਤੋਂ ਪਹਿਲਾਂ ਕਰਵਾ ਲਵੋ ਇਹ ਜ਼ਰੂਰੀ ਕੰਮ! ਨਹੀਂ ਤਾਂ ਬਾਅਦ 'ਚ ਝੱਲਣੀ ਪੈ ਸਕਦੀ ਵੱਡੀ ਮੁਸੀਬਤ
ਜੇਕਰ ਤੁਸੀਂ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ 'ਚ ਨਿਵੇਸ਼ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। 1 ਅਪ੍ਰੈਲ 2022 ਤੋਂ ਨਿਯਮਾਂ 'ਚ ਬਦਲਾਅ ਕਾਰਨ ਤੁਹਾਡੀ ਜੇਬ 'ਤੇ ਮਾੜਾ ਅਸਰ ਪੈਣ ਵਾਲਾ ਹੈ।
Post office: ਜੇਕਰ ਤੁਸੀਂ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ 'ਚ ਨਿਵੇਸ਼ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। 1 ਅਪ੍ਰੈਲ 2022 ਤੋਂ ਨਿਯਮਾਂ 'ਚ ਬਦਲਾਅ ਕਾਰਨ ਤੁਹਾਡੀ ਜੇਬ 'ਤੇ ਮਾੜਾ ਅਸਰ ਪੈਣ ਵਾਲਾ ਹੈ। ਪੋਸਟ ਆਫਿਸ ਦੇ ਬਦਲੇ ਹੋਏ ਨਿਯਮਾਂ ਮੁਤਾਬਕ ਹੁਣ ਗਾਹਕਾਂ ਲਈ ਟਾਈਮ ਡਿਪਾਜ਼ਿਟ ਅਕਾਊਂਟ, ਸੀਨੀਅਰ ਸਿਟੀਜ਼ਨ ਸੇਵਿੰਗਸ ਸਕੀਮ ਤੇ ਮੰਥਲੀ ਇਨਕਮ ਸਕੀਮ (MIS) 'ਚ ਨਿਵੇਸ਼ ਕਰਨ ਲਈ ਬਚਤ ਖਾਤਾ ਜਾਂ ਬੈਂਕ ਖਾਤਾ ਖੋਲ੍ਹਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਪੋਸਟ ਆਫਿਸ ਨੇ ਹੁਣ 1 ਅਪ੍ਰੈਲ 2022 ਤੋਂ ਕਿਸੇ ਵੀ ਕਿਸਮ ਦੀ ਛੋਟੀ ਬੱਚਤ ਸਕੀਮ ਜਿਵੇਂ ਕਿ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ਮੰਥਲੀ ਇਨਕਮ ਸਕੀਮ, ਟਾਈਮ ਡਿਪੋਜ਼ਿਟ ਅਕਾਊਂਟ ਆਦਿ 'ਚ ਨਿਵੇਸ਼ ਕਰਨ ਲਈ ਇੱਕ ਬੈਂਕ ਅਕਾਊਂਟ ਖੋਲ੍ਹਣਾ ਜ਼ਰੂਰੀ ਕਰ ਦਿੱਤਾ ਹੈ। ਹੁਣ ਤੁਹਾਨੂੰ ਇਨ੍ਹਾਂ ਛੋਟੇ ਬਚਤ ਖਾਤਿਆਂ 'ਚ ਜਮ੍ਹਾ ਰਕਮ 'ਤੇ ਮਿਲਣ ਵਾਲਾ ਵਿਆਜ ਪੋਸਟ ਆਫਿਸ ਦੇ ਸੇਵਿੰਗ ਅਕਾਊਂਟ ਜਾਂ ਬੈਂਕ ਅਕਾਊਂਟ 'ਚ ਹੀ ਜਮ੍ਹਾ ਕੀਤਾ ਜਾਵੇਗਾ। ਦੱਸ ਦੇਈਏ ਕਿ ਪੋਸਟ ਆਫਿਸ ਨੇ ਉਨ੍ਹਾਂ ਸਾਰੇ ਗਾਹਕਾਂ, ਜਿਨ੍ਹਾਂ ਕੋਲ ਕਿਸੇ ਤਰ੍ਹਾਂ ਦਾ ਸੇਵਿੰਗ ਅਕਾਊਂਟ ਨਹੀਂ ਹੈ, ਉਨ੍ਹਾਂ ਨੂੰ ਖੋਲ੍ਹਣ ਲਈ ਕਿਹਾ ਹੈ।
ਪੋਸਟ ਆਫਿਸ ਜਾਂ ਬੈਂਕ 'ਚ ਸੇਵਿੰਗ ਅਕਾਊਂਟ ਹੋਣਾ ਜ਼ਰੂਰੀ
ਪੋਸਟ ਆਫਿਸ ਨੇ ਕਿਹਾ ਹੈ ਕਿ ਗਾਹਕ ਜਲਦੀ ਤੋਂ ਜਲਦੀ ਆਪਣੇ ਪੋਸਟ ਆਫਿਸ ਜਾਂ ਬੈਂਕ ਸੇਵਿੰਗ ਅਕਾਊਂਟ ਨੂੰ ਖੁੱਲ੍ਹਵਾ ਕੇ ਉਸ ਨੂੰ ਪੋਸਟ ਆਫਿਸ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ਐਮਆਈਐਸ, ਟਾਈਮ ਡਿਪਾਜ਼ਿਟ ਅਕਾਊਂਟ ਆਦਿ ਦਾ ਵਿਆਜ ਹੁਣ ਉਸ ਅਕਾਊਂਟ 'ਚ ਜਮ੍ਹਾ ਕੀਤਾ ਜਾਵੇਗਾ।
ਜੇਕਰ ਤੁਹਾਡਾ ਪਹਿਲਾਂ ਹੀ ਬੈਂਕ ਜਾਂ ਡਾਕਖਾਨੇ 'ਚ ਅਕਾਊਂਟ ਹੈ ਤਾਂ ਉਸ ਨੂੰ ਡਾਕਖਾਨੇ ਦੇ ਸਮਾਲ ਸੇਵਿੰਗ ਅਕਾਊਂਟ ਨਾਲ ਲਿੰਕ ਕਰਵਾ ਲਓ। ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਦੇ ਅਨੁਸਾਰ ਬਗੈਰ ਸੇਵਿੰਗ ਅਕਾਊਂਟ ਤੁਹਾਨੂੰ ਸਮਾਲ ਸੇਵਿੰਗ ਅਕਾਊਂਟ 'ਚ ਵਿਆਜ ਨਹੀਂ ਮਿਲੇਗਾ। ਇਸ ਲਈ 31 ਮਾਰਚ 2022 ਤੋਂ ਪਹਿਲਾਂ ਇਸ ਜ਼ਰੂਰੀ ਕੰਮ ਨੂੰ ਪੂਰਾ ਕਰੋ।
ਇਸ ਤਰ੍ਹਾਂ SCSS/TD/MIS ਨੂੰ ਕਰੋ ਸੇਵਿੰਗ ਅਕਾਊਂਟ ਨਾਲ ਲਿੰਕ -
ਜੇਕਰ ਤੁਸੀਂ ਪੋਸਟ ਆਫਿਸ ਸੇਵਿੰਗ ਅਕਾਊਂਟ ਨੂੰ SCSS/TD/MIS ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਲਈ ਆਟੋਮੈਟਿਕ ਟਰਾਂਸਫ਼ਰ ਸੇਵਾ ਦਾ ਲਾਭ ਲੈ ਸਕਦੇ ਹੋ। ਇਸ ਤੋਂ ਇਲਾਵਾ ਬੈਂਕ ਅਕਾਊਂਟ ਨੂੰ ਲਿੰਕ ਕਰਨ ਲਈ ਤੁਸੀਂ ਬੈਂਕ ਪਾਸਬੁੱਕ ਜਾਂ ਕੈਂਸਲ ਕੀਤੇ ਚੈੱਕ ਰਾਹੀਂ ਪੋਸਟ ਆਫਿਸ ਜਾ ਕੇ ਲਿੰਕ ਕਰਵਾ ਸਕਦੇ ਹੋ।