Delhi: ਦਿੱਲੀ ਦੇ IGI ਏਅਰਪੋਰਟ ‘ਤੇ ਫਲਾਈਟ ‘ਚ ਬੰਬ ਹੋਣ ਦੀ ਆਈ ਕਾਲ, ਦਰਭੰਗਾ ਤੋਂ ਆ ਰਿਹਾ ਸੀ ਜਹਾਜ਼
Delhi IGI Airport: ਦਿੱਲੀ ਆ ਰਹੇ ਜਹਾਜ਼ 'ਚ ਬੰਬ ਹੋਣ ਦੀ ਫੈਲੀ ਅਫਵਾਹ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਹਾਜ਼ ਬੁੱਧਵਾਰ ਨੂੰ ਬਿਹਾਰ ਦੇ ਦਰਭੰਗਾ ਤੋਂ ਆਈਜੀਆਈ ਏਅਰਪੋਰਟ ਆ ਰਿਹਾ ਸੀ।
Delhi News: ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (IGI ਏਅਰਪੋਰਟ) 'ਤੇ ਇਕ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਸਪਾਈਸ ਜੈੱਟ ਦੀ ਫਲਾਈਟ 'ਤੇ ਦਰਭੰਗਾ ਤੋਂ ਦਿੱਲੀ ਆ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਕਾਲ ਫਰਜ਼ੀ ਕਾਲ (Hoax Call) ਨਿਕਲੀ। ਹਾਲਾਂਕਿ ਪੁਲਿਸ ਕਾਲਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ, ਸੁਰੱਖਿਆ ਨਾਲ ਸਬੰਧਤ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਨੇ ਕਿਹਾ, “ਅੱਜ IGI ਏਅਰਪੋਰਟ ਦੇ ਕੰਟਰੋਲ ਰੂਮ ਨੂੰ ਦਰਭੰਗਾ ਤੋਂ ਦਿੱਲੀ ਆ ਰਹੇ ਇੱਕ ਜਹਾਜ਼ ਵਿੱਚ ਬੰਬ ਦੀ ਧਮਕੀ ਬਾਰੇ ਫ਼ੋਨ ਆਇਆ, ਜੋ ਕਿ ਆਈਜੀਆਈ ‘ਤੇ ਉਤਰਨ ਵਾਲਾ ਸੀ। ਜਾਂਚ ਦੌਰਾਨ ਇਹ ਕਾਲ ਜਾਅਲੀ ਪਾਈ ਗਈ। ਹਾਲਾਂਕਿ, ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ।
On 24th January, a call was received at the SpiceJet reservation office about a bomb in the aircraft operating flight SG 8496 from Darbhanga to Delhi. The flight landed safely at Delhi airport at 6 pm and the aircraft was moved to an isolated bay. Passengers have been deplaned… pic.twitter.com/5CiwunNIKO
— ANI (@ANI) January 24, 2024
ਇਹ ਵੀ ਪੜ੍ਹੋ: Child death in haridwar: ਚਮਤਕਾਰ ਦੀ ਆਸ ‘ਚ ਮਾਸੀ ਕੈਂਸਰ ਪੀੜਤ ਬੱਚੇ ਨੂੰ ਗੰਗਾ ‘ਚ ਲਵਾਉਂਦੀ ਰਹੀ ਡੁਬਕੀ, ਬੱਚੇ ਦੀ ਹੋਈ ਮੌਤ
ਦੱਸ ਦੇਈਏ ਕਿ ਇਹ ਕਾਲ ਅਜਿਹੇ ਸਮੇਂ ਆਈ ਹੈ ਜਦੋਂ ਰਾਜਧਾਨੀ ਦਿੱਲੀ ਗਣਤੰਤਰ ਦਿਵਸ ਪਰੇਡ ਦੀਆਂ ਤਿਆਰੀਆਂ ਕਰ ਰਹੀ ਹੈ ਅਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਸਵੇਰ ਦੀਆਂ ਉਡਾਣਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਏਅਰਪੋਰਟ ਅਥਾਰਟੀ ਜਾਂ ਰੇਲਵੇ ਸਟੇਸ਼ਨ ਅਥਾਰਟੀ ਨੂੰ ਇਸ ਤਰ੍ਹਾਂ ਦੀਆਂ ਕਾਲਾਂ ਆਈਆਂ ਹਨ। ਰੇਲਗੱਡੀਆਂ ਅਤੇ ਉਡਾਣਾਂ ਵਿੱਚ ਬੰਬ ਹੋਣ ਬਾਰੇ ਝੂਠੀਆਂ ਕਾਲਾਂ ਅਕਸਰ ਆਉਂਦੀਆਂ ਹਨ, ਪਰ ਯਾਤਰੀਆਂ ਦੀ ਸੁਰੱਖਿਆ ਲਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨੀ ਪੈਂਦੀ ਹੈ।
ਦਸੰਬਰ 'ਚ ਕਰਨਾਟਕ ਦੇ ਮੰਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੰਬ ਹੋਣ ਦੀ ਅਫਵਾਹ ਫੈਲੀ ਸੀ, ਕਿਸੇ ਨੇ ਖੁਦ ਈ-ਮੇਲ ਕਰਕੇ ਦਾਅਵਾ ਕੀਤਾ ਸੀ ਕਿ ਹਵਾਈ ਅੱਡੇ 'ਤੇ ਬੰਬ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਪੂਰੇ ਹਵਾਈ ਅੱਡੇ ਦੀ ਤਲਾਸ਼ੀ ਲਈ। ਨਵੰਬਰ ਮਹੀਨੇ 'ਚ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 2 ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਜਾਂਚ ਕਰਨ 'ਤੇ ਇਹ ਹਾਕਸ ਕਾਲ ਵੀ ਪਾਇਆ ਗਿਆ ਸੀ। ਧਮਕੀ ਦੇਣ ਵਾਲੇ ਵਿਅਕਤੀ ਨੇ 48 ਘੰਟਿਆਂ ਦੇ ਅੰਦਰ 1 ਮਿਲੀਅਨ ਡਾਲਰ ਦੇ ਬਿਟਕੁਆਇਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: Mamta Banerjee: ਮਮਤਾ ਬੈਨਰਜੀ ਦਾ ਐਕਸੀਡੈਂਟ ਤੋਂ ਬਾਅਦ ਪਹਿਲਾ ਬਿਆਨ ਆਇਆ ਸਾਹਮਣੇ, ਬੋਲੀ- 'ਮੈਂ ਮਰ ਜਾਂਦੀ ਜੇ ਟਾਈਮ 'ਤੇ...'