Female Pilots ਦੀ ਗਿਣਤੀ 'ਚ ਭਾਰਤ ਸਭ ਤੋਂ ਅੱਗੇ, ਏਅਰ ਇੰਡੀਆ ਕੋਲ 15 ਫ਼ੀਸਦੀ ਮਹਿਲਾ ਪਾਇਲਟ
ਏਅਰਲਾਈਨਜ਼ ਨੇ ਆਪਣੇ ਬਿਆਨ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ ਦੇ ਮੁਲਾਜ਼ਮਾਂ 'ਚ 40 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਹਨ। ਇਨ੍ਹਾਂ ਦੇ 1825 ਪਾਇਲਟਾਂ ਵਿੱਚੋਂ 275 ਔਰਤਾਂ ਹਨ, ਜੋ ਕੁੱਲ ਪਾਇਲਟਾਂ ਦੀ ਗਿਣਤੀ ਦਾ 15 ਫ਼ੀਸਦੀ ਹੈ।
Female Pilots: ਏਅਰ ਇੰਡੀਆ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਕੋਲ ਕੁੱਲ ਪਾਇਲਟਾਂ 'ਚੋਂ 15% ਹਿੱਸਾ ਮਹਿਲਾ ਪਾਇਲਟਾਂ ਦਾ ਹੈ। ਏਅਰਲਾਈਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਸਭ ਤੋਂ ਵੱਧ ਮਹਿਲਾ ਪਾਇਲਟਾਂ ਹਨ। ਏਅਰ ਇੰਡੀਆ ਕੋਲ ਇਸ ਸਮੇਂ 1825 ਪਾਇਲਟ ਹਨ।
ਜਦਕਿ ਮਹਿਲਾ ਪਾਇਲਟਾਂ ਦੇ ਮਾਮਲੇ 'ਚ ਭਾਰਤ ਟਾਪ 'ਤੇ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਏਸ਼ੀਆ ਇੰਡੀਆ ਨੇ ਅਜਿਹੀਆਂ 90 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਨਾ ਸ਼ੁਰੂ ਕੀਤਾ ਹੈ, ਜਿਸ 'ਚ ਚਾਲਕ ਦਲ ਦੇ ਸਾਰੀ ਮੈਂਬਰ ਔਰਤਾਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪੂਰੀ ਮਹਿਲਾ ਚਾਲਕ ਦਲ ਦੇ ਨਾਲ ਸਾਰੀਆਂ 90 ਉਡਾਣਾਂ 'ਚੋਂ ਏਅਰ ਇੰਡੀਆ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ 40 ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਦੂਜੇ ਪਾਸੇ ਏਅਰ ਇੰਡੀਆ ਐਕਸਪ੍ਰੈਸ 10 ਅੰਤਰਰਾਸ਼ਟਰੀ ਉਡਾਣਾਂ ਅਤੇ ਏਅਰ ਏਸ਼ੀਆ ਇੰਡੀਆ 40 ਤੋਂ ਵੱਧ ਘਰੇਲੂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।
ਇੰਨੀਆਂ ਹਨ ਮਹਿਲਾ ਪਾਇਲਟ
ਏਅਰਲਾਈਨਜ਼ ਨੇ ਆਪਣੇ ਬਿਆਨ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ ਦੇ ਮੁਲਾਜ਼ਮਾਂ 'ਚ 40 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਹਨ। ਇਨ੍ਹਾਂ ਦੇ 1825 ਪਾਇਲਟਾਂ ਵਿੱਚੋਂ 275 ਔਰਤਾਂ ਹਨ, ਜੋ ਕੁੱਲ ਪਾਇਲਟਾਂ ਦੀ ਗਿਣਤੀ ਦਾ 15 ਫ਼ੀਸਦੀ ਹੈ।
ਮਹਿਲਾ ਪਾਇਲਟਾਂ 'ਚ ਭਾਰਤ ਹੈ ਸਭ ਤੋਂ ਅੱਗੇ
ਕੰਪਨੀ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈਲ ਵਿਲਸਨ ਨੇ ਕਿਹਾ ਕਿ ਭਾਰਤ ਪਾਇਲਟਾਂ ਦੀ ਗਿਣਤੀ 'ਚ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ, "ਸਾਨੂੰ ਏਅਰ ਇੰਡੀਆ 'ਚ ਸਾਡੇ ਨਾਲ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ 'ਤੇ ਮਾਣ ਹੈ। ਅਸੀਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਔਰਤਾਂ ਹਰ ਖੇਤਰ 'ਚ ਚੰਗਾ ਕੰਮ ਕਰ ਰਹੀਆਂ ਹਨ।"
ਇਨ੍ਹਾਂ ਖੇਤਰਾਂ 'ਚ ਵੀ ਔਰਤਾਂ ਦੀ ਵੱਡੀ ਭੂਮਿਕਾ
ਏਅਰ ਇੰਡੀਆ ਦੇ ਸੀਈਓ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰਏਸ਼ੀਆ ਇੰਡੀਆ 'ਚ ਇੱਕ ਤਿਹਾਈ ਤੋਂ ਵੱਧ ਕਰਮਚਾਰੀ ਔਰਤਾਂ ਹਨ। ਫਾਈਨਾਂਸ, ਬਿਜਨੈੱਸ, ਐਚਆਰ, ਕਸਟਰ ਸਰਵਿਸ, ਫਲਾਈਟ ਟੈਸਟਿੰਗ, ਤਕਨਾਲੋਜੀ, ਇੰਜੀਨੀਅਰਿੰਗ, ਸੁਰੱਖਿਆ ਅਤੇ ਸੰਚਾਲਨ ਸਮੇਤ ਕਈ ਵਿਭਾਗਾਂ 'ਚ ਔਰਤਾਂ ਦੀ ਮਹੱਤਵਪੂਰਨ ਭੂਮਿਕਾ ਹੈ। ਦੋਵੇਂ ਏਅਰਲਾਈਨਜ਼ 'ਚ ਕੁੱਲ 97 ਔਰਤਾਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।