ਈਰਾਨ-ਇਜ਼ਰਾਈਲ ਜੰਗ ਵਿਚਾਲੇ ਬੰਦਰਗਾਹਾਂ 'ਤੇ ਫਸਿਆ ਚੌਲ, ਡਿੱਗੇ ਚੌਲਾਂ ਦੇ ਰੇਟ, ਪੰਜਾਬੀਆਂ ਨੂੰ ਲੱਗਿਆ ਵੱਡਾ ਝਟਕਾ
ਭਾਰਤ ਤੋਂ ਈਰਾਨ ਜਾਣ ਵਾਲ ਚੌਲਾਂ ਲਈ ਚਾਰ ਮਹੀਨੇ ਦਾ ਪਰਮਿਟ ਬਣਦਾ ਹੈ। ਉੱਥੇ ਹੀ ਚੌਲ ਨਿਰਯਾਤਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਈਰਾਨ ਨਾਲ ਗੱਲ ਕਰੇ ਅਤੇ ਪਰਮਿਟ ਦੀ ਸਮਾਂ ਸੀਮਾ ਵਧਾ ਦੇਵੇ।

Indian Rice Exporters on Israel-Iran War: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਭਾਰਤ ਦੇ ਚੌਲ ਨਿਰਯਾਤਕਾਂ ‘ਤੇ ਪਿਆ ਹੈ। ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਕਰਕੇ ਈਰਾਨ ਦੇ ਰਸਤੇ ਜਾਣ ਵਾਲੇ ਚੌਲਾਂ ਦਾ ਨਿਰਯਾਤ ਬੰਦ ਹੋ ਗਿਆ ਹੈ, ਜਿਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਨਿਰਯਾਤ ਹੋਣ ਵਾਲਾ ਕਰੀਬ ਇੱਕ ਲੱਖ ਮੀਟ੍ਰੀਕ ਟਨ ਚੌਲ ਬੰਦਰਗਾਹਾਂ ‘ਤੇ ਹੀ ਰੁੱਕ ਗਿਆ ਹੈ। ਜਿਸ ਕਾਰਨ ਬਰਾਮਦ ਕੀਤੇ ਚੌਲਾਂ ਦੀਆਂ ਕੀਮਤਾਂ ਵਿੱਚ ਲਗਭਗ 1200 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਆਈ ਹੈ।
ਨਿਰਯਾਤਕਾਂ ਦੀ ਸਭ ਤੋਂ ਵੱਡੀ ਚਿੰਤਾ ਈਰਾਨ ਵਿੱਚ ਫਸੇ ਉਨ੍ਹਾਂ ਦੇ ਚੌਲਾਂ ਦੇ ਪੈਸੇ ਅਤੇ ਬੰਦਰਗਾਹ 'ਤੇ ਲੱਦੇ ਉਨ੍ਹਾਂ ਦੇ ਚੌਲਾਂ ਦੇ ਕੰਟੇਨਰ ਦੀ ਹੈ। ਕਿਉਂਕਿ ਈਰਾਨ ਤੋਂ ਨਿਰਯਾਤ ਕੀਤੇ ਚੌਲਾਂ ਦਾ ਕੋਈ ਬੀਮਾ ਨਹੀਂ ਹੁੰਦਾ ਹੈ। ਜਿਸ ਕਾਰਨ ਚੌਲ ਨਿਰਯਾਤਕ ਹੁਣ ਕਰੋੜਾਂ ਰੁਪਏ ਦੇ ਚੌਲਾਂ ਨੂੰ ਪਰੇਸ਼ਾਨ ਹੋਏ ਪਏ ਹਨ। ਦੂਜੇ ਪਾਸੇ, ਈਰਾਨ ਨੂੰ ਚੌਲਾਂ ਦੇ ਨਿਰਯਾਤ ਦਾ ਪਰਮਿਟ ਸਿਰਫ ਚਾਰ ਮਹੀਨਿਆਂ ਲਈ ਦਿੱਤਾ ਜਾਂਦਾ ਹੈ। ਜਿਸ ਵਿੱਚ ਨਿਰਯਾਤਕਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਚੌਲ ਡਿਲੀਵਰ ਕਰਨੇ ਪੈਂਦੇ ਹਨ। ਜੇਕਰ ਚੌਲ ਸਮੇਂ ਸਿਰ ਨਹੀਂ ਪਹੁੰਚਦੇ ਹਨ, ਤਾਂ ਪਰਮਿਟ ਰੱਦ ਹੋ ਜਾਂਦਾ ਹੈ। ਇਸ ਦਾ ਨੁਕਸਾਨ ਵੀ ਨਿਰਯਾਤਕਾਂ ਨੂੰ ਝੱਲਣਾ ਪੈਂਦਾ ਹੈ।
ਚੌਲ ਨਿਰਯਾਤਕਾਂ ਨੇ ਭਾਰਤ ਸਰਕਾਰ ਨੂੰ ਈਰਾਨ ਸਰਕਾਰ ਨਾਲ ਯੁੱਧ ਦੌਰਾਨ ਪਰਮਿਟ ਵਧਾਉਣ ਲਈ ਮੰਗ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ 40 ਪ੍ਰਤੀਸ਼ਤ ਬਾਸਮਤੀ ਚੌਲ ਇਕੱਲੇ ਹਰਿਆਣਾ ਤੋਂ ਨਿਰਯਾਤ ਕੀਤੇ ਜਾਂਦੇ ਹਨ। ਬਾਕੀ 60 ਪ੍ਰਤੀਸ਼ਤ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਨਿਰਯਾਤ ਕੀਤੇ ਜਾਂਦੇ ਹਨ।
ਕੈਥਲ ਦੇ ਚੌਲ ਨਿਰਯਾਤਕ ਗੌਤਮ ਮਿਗਲਾਨੀ ਦਾ ਕਹਿਣਾ ਹੈ ਕਿ ਭਾਰਤ ਆਪਣੇ ਬਾਸਮਤੀ ਚੌਲਾਂ ਦਾ 30 ਪ੍ਰਤੀਸ਼ਤ ਤੋਂ ਵੱਧ ਈਰਾਨ ਨੂੰ ਨਿਰਯਾਤ ਕਰਦਾ ਹੈ, ਜੋ ਕਿ ਭਾਰਤੀ ਚੌਲਾਂ ਦਾ ਸਭ ਤੋਂ ਵੱਡਾ ਆਯਾਤਕ ਹੈ। ਭਾਰਤ ਤੋਂ ਚੌਲ ਆਯਾਤ ਕਰਨ ਵਿੱਚ ਸਾਊਦੀ ਅਰਬ ਦੂਜੇ ਨੰਬਰ 'ਤੇ ਹੈ ਅਤੇ ਇਰਾਕ ਤੀਜੇ ਨੰਬਰ 'ਤੇ ਹੈ। ਇਹ ਤਿੰਨੋਂ ਦੇਸ਼ ਭਾਰਤ ਦੇ ਬਾਸਮਤੀ ਚੌਲਾਂ ਦੇ ਆਯਾਤਕ ਹਨ।
ਪਹਿਲਾਂ ਈਰਾਨ ਭਾਰਤ ਤੋਂ 15 ਲੱਖ ਟਨ ਤੱਕ ਚੌਲ ਆਯਾਤ ਕਰਦਾ ਸੀ। ਇਸ ਸਾਲ ਵੀ ਈਰਾਨ ਭਾਰਤ ਤੋਂ ਚੰਗੇ ਚੌਲ ਆਯਾਤ ਕਰ ਰਿਹਾ ਸੀ, ਜਿਸ ਕਾਰਨ ਚੌਲਾਂ ਦੀਆਂ ਕੀਮਤਾਂ ਵੀ ਵਧੀਆਂ ਹਨ। ਪਰ ਹੁਣ ਯੁੱਧ ਕਾਰਨ ਚੌਲਾਂ ਦੀਆਂ ਕੀਮਤਾਂ ਲਗਭਗ 1,000 ਰੁਪਏ ਤੋਂ 1,200 ਰੁਪਏ ਪ੍ਰਤੀ ਕੁਇੰਟਲ ਤੱਕ ਡਿੱਗ ਗਈਆਂ ਹਨ।






















