ਸ਼ੇਅਰ ਮਾਰਕੀਟ ਨੇ ਕਰਵਾਈ ਲੋਕਾਂ ਦੀ ਬੱਲੇ-ਬੱਲੇ ! 3 ਲੱਖ ਕਰੋੜ ਰੁਪਏ ਦਾ ਆਇਆ ਉਛਾਲ, ਇਤਿਹਾਸਕ ਉੱਚ ਪੱਧਰ 'ਤੇ ਬੰਦ ਹੋਏ ਸੈਂਸੈਕਸ-ਨਿਫਟੀ
Share Market Update: ਅੱਜ ਦੇ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ ਦੇ ਮਾਰਕੀਟ ਕੈਪ 'ਚ 3 ਲੱਖ ਕਰੋੜ ਰੁਪਏ ਦਾ ਉਛਾਲ ਆਇਆ ਹੈ ਅਤੇ ਇਹ 373.44 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਹੈ।
Stock Market Closing On 12 January 2024: ਭਾਰਤੀ ਸਟਾਕ ਮਾਰਕੀਟ ਦੇ ਨਿਵੇਸ਼ਕਾਂ ਲਈ ਹਫ਼ਤੇ ਦਾ ਆਖਰੀ ਵਪਾਰਕ ਸੈਸ਼ਨ ਬਹੁਤ ਵਧੀਆ ਰਿਹਾ। ਆਈਟੀ ਸ਼ੇਅਰਾਂ 'ਚ ਭਾਰੀ ਖਰੀਦਦਾਰੀ ਕਾਰਨ ਸੈਂਸੈਕਸ ਅਤੇ ਨਿਫਟੀ ਨਵੇਂ ਇਤਿਹਾਸਕ ਉੱਚੇ ਪੱਧਰ 'ਤੇ ਬੰਦ ਹੋਏ ਹਨ। ਸੈਂਸੈਕਸ 'ਚ 800 ਤੋਂ ਜ਼ਿਆਦਾ ਅੰਕਾਂ ਅਤੇ ਨਿਫਟੀ 'ਚ 250 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।
ਦਰਅਸਲ, ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ੀ ਦੇ ਕਾਰਨ, ਘਰੇਲੂ ਸ਼ੇਅਰ ਬਾਜ਼ਾਰਾਂ ਸੈਂਸੈਕਸ ਅਤੇ ਨਿਫਟੀ ਦੇ ਮਿਆਰੀ ਸੂਚਕਾਂਕ ਸ਼ੁੱਕਰਵਾਰ ਨੂੰ ਵਪਾਰ ਦੌਰਾਨ ਆਪਣੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਏ। ਕਾਰੋਬਾਰ ਦੇ ਆਖ਼ਰੀ ਪਲਾਂ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 999.78 ਅੰਕਾਂ ਦੀ ਛਲਾਂਗ ਲਗਾ ਕੇ 72,720.96 ਦੇ ਨਵੇਂ ਰਿਕਾਰਡ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕ ਅੰਕ ਨਿਫਟੀ ਵੀ 281.05 ਅੰਕ ਵਧ ਕੇ 21,928.25 ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ।
ਹਾਲਾਂਕਿ, ਅੱਜ ਦੇ ਕਾਰੋਬਾਰ ਦੇ ਅੰਤ ਵਿੱਚ, ਬੀਐਸਈ ਸੈਂਸੈਕਸ 847 ਅੰਕ ਵਧਿਆ ਹੈ। ਇਸ ਦੇ ਨਾਲ ਹੀ ਨਿਫਟੀ 'ਚ ਵੀ 247 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਵਿਆਪਕ ਬਾਜ਼ਾਰਾਂ ਵਿੱਚ, ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਕ੍ਰਮਵਾਰ 0.3 ਪ੍ਰਤੀਸ਼ਤ ਅਤੇ 0.5 ਪ੍ਰਤੀਸ਼ਤ ਵਧੇ।
ਬੀਐੱਸਈ ਦਾ 30 ਸ਼ੇਅਰਾਂ ਵਾਲਾ ਸਟੈਂਡਰਡ ਇੰਡੈਕਸ ਸੈਂਸੈਕਸ 847.27 ਅੰਕ ਜਾਂ 1.18 ਫੀਸਦੀ ਦੇ ਵੱਡੇ ਵਾਧੇ ਨਾਲ 72,568.45 ਅੰਕਾਂ 'ਤੇ ਬੰਦ ਹੋਇਆ। ਸੈਂਸੈਕਸ ਨੇ ਅੱਜ 71,982.29 ਅਤੇ 72,720.96 ਦੀ ਰੇਂਜ ਵਿੱਚ ਕਾਰੋਬਾਰ ਕੀਤਾ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (NSE) ਦੇ ਨਿਫਟੀ ਨੇ ਵੀ 247.35 ਅੰਕ ਯਾਨੀ 1.14 ਫੀਸਦੀ ਦਾ ਵਾਧਾ ਦਰਜ ਕੀਤਾ। ਨਿਫਟੀ ਦਿਨ ਦਾ ਅੰਤ 21,894.55 ਅੰਕ 'ਤੇ ਹੋਇਆ। ਅੱਜ ਨਿਫਟੀ ਨੇ 21,715.15 ਅਤੇ 21,928.25 ਦੀ ਰੇਂਜ ਵਿੱਚ ਵਪਾਰ ਕੀਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ