Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ
Stock Market:ਅੱਜ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਕਾਫੀ ਨਿਰਾਸ਼ਾਜਨਕ ਰਿਹਾ, ਜਿੱਥੇ ਸਵੇਰੇ ਚੰਗੀ ਸ਼ੁਰੂਆਤ ਦੇਖਣ ਨੂੰ ਮਿਲੀ ਉੱਥੇ ਦੀ ਬਾਜ਼ਾਰ ਬੰਦ ਤੱਕ ਗਿਰਾਵਟ ਦੇਖਣ ਨੂੰ ਮਿਲੀ। ਮੁਨਾਫਾ ਬੁਕਿੰਗ ਦੇ ਕਾਰਨ ਸ਼ੇਅਰ ਬਾਜ਼ਾਰ ਡਿੱਗਿਆ...
Stock Market Closing On 18 April 2024: ਵੀਰਵਾਰ ਦਾ ਕਾਰੋਬਾਰੀ ਸੈਸ਼ਨ ਭਾਰਤੀ ਸ਼ੇਅਰ ਬਾਜ਼ਾਰ ਲਈ ਕਾਫੀ ਨਿਰਾਸ਼ਾਜਨਕ ਸਾਬਤ ਹੋਇਆ ਹੈ। ਸਵੇਰੇ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹਿਆ ਅਤੇ ਦਿਨ ਦੇ ਕਾਰੋਬਾਰ 'ਚ ਸੈਂਸੈਕਸ 'ਚ 530 ਅੰਕਾਂ ਦੀ ਉਛਾਲ ਦੇਖਣ ਨੂੰ ਮਿਲੀ, ਜਦੋਂ ਕਿ ਨਿਫਟੀ 'ਚ 175 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ। ਪਰ ਉਪਰਲੇ ਪੱਧਰਾਂ ਤੋਂ ਮੁਨਾਫਾ ਬੁਕਿੰਗ ਕਾਰਨ ਬਾਜ਼ਾਰ ਸਪਾਟ ਹੋ ਗਿਆ। ਦਿਨ ਦੇ ਉੱਚੇ ਪੱਧਰ ਤੋਂ ਨਿਫਟੀ 366 ਅੰਕ ਹੇਠਾਂ ਅਤੇ ਸੈਂਸੈਕਸ 1100 ਅੰਕ ਡਿੱਗ ਗਿਆ।
ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 454 ਅੰਕਾਂ ਦੀ ਗਿਰਾਵਟ ਨਾਲ 72,489 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 152 ਅੰਕਾਂ ਦੀ ਗਿਰਾਵਟ ਨਾਲ 21,996 ਅੰਕਾਂ 'ਤੇ ਬੰਦ ਹੋਇਆ। ਨਿਫਟੀ 22,000 ਤੋਂ ਹੇਠਾਂ ਆ ਗਿਆ ਹੈ।
ਸੈਕਟਰ ਦੀ ਸਥਿਤੀ
ਅੱਜ ਦੇ ਕਾਰੋਬਾਰ 'ਚ ਮੀਡੀਆ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕਿੰਗ, ਆਈਟੀ, ਆਟੋ, ਫਾਰਮਾ, ਐਫਐਮਸੀਜੀ, ਧਾਤੂ, ਰੀਅਲ ਅਸਟੇਟ, ਐਨਰਜੀ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰ ਵੀ ਘਾਟੇ ਨਾਲ ਬੰਦ ਹੋਏ ਹਨ। ਅੱਜ ਦੇ ਕਾਰੋਬਾਰ 'ਚ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 4 ਵਧੇ ਅਤੇ 26 ਘਾਟੇ ਨਾਲ ਬੰਦ ਹੋਏ। ਜਦੋਂ ਕਿ ਨਿਫਟੀ ਦੇ 50 ਸਟਾਕਾਂ 'ਚੋਂ 7 ਸਟਾਕ ਵਾਧੇ ਨਾਲ ਅਤੇ 42 ਸਟਾਕ ਗਿਰਾਵਟ ਨਾਲ ਬੰਦ ਹੋਏ।
ਮਾਰਕੀਟ ਪੂੰਜੀਕਰਣ ਵਿੱਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਬਾਜ਼ਾਰ 'ਚ ਮੁਨਾਫਾ-ਬੁੱਕਿੰਗ ਕਾਰਨ ਬਾਜ਼ਾਰ ਪੂੰਜੀਕਰਣ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦੇ ਅੰਕੜਿਆਂ ਅਨੁਸਾਰ, ਮਾਰਕੀਟ ਕੈਪ ਘਟ ਕੇ 393.22 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ ਹੈ ਜਦੋਂ ਕਿ ਪਿਛਲੇ ਸੈਸ਼ਨ 'ਚ ਇਹ 394.32 ਲੱਖ ਕਰੋੜ ਰੁਪਏ ਸੀ। ਭਾਵ ਅੱਜ ਦੇ ਸੈਸ਼ਨ 'ਚ ਬਾਜ਼ਾਰ ਮੁੱਲ 'ਚ 1.10 ਲੱਖ ਕਰੋੜ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਵਧਦੇ ਅਤੇ ਡਿੱਗਦੇ ਸ਼ੇਅਰ
ਅੱਜ ਦੇ ਕਾਰੋਬਾਰ 'ਚ ਭਾਰਤੀ ਏਅਰਟੈੱਲ 4.05 ਫੀਸਦੀ, ਐਮਸੀਐਕਸ ਇੰਡੀਆ 3.88 ਫੀਸਦੀ, ਆਈਸੀਆਈਸੀਆਈ ਲੋਂਬਾਰਡ 3.73 ਫੀਸਦੀ ਅਤੇ ਇੰਡਸ ਟਾਵਰ 3.35 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦੋਂ ਕਿ ਆਈਜੀਐਲ 5.49 ਫੀਸਦੀ, ਮਹਾਂਨਗਰ ਗੈਸ 4.32 ਫੀਸਦੀ, ਓਬਰਾਏ ਰਿਐਲਟੀ 4.21 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।