ਪੜਚੋਲ ਕਰੋ
(Source: ECI/ABP News)
ਭਾਰਤ ਦਾ ਬੈਂਕਿੰਗ ਸਿਸਟਮ ਢਹਿ-ਢੇਰੀ, ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਵੱਲੋਂ ਵੱਡਾ ਖੁਲਾਸਾ
ਅਰਥਸ਼ਾਸਤਰੀ ਨੇ ਅੱਗੇ ਕਿਹਾ ਕਿ ਵਿਦੇਸ਼ੀ ਪੂੰਜੀਪਤੀਆਂ ਤੋਂ ਇਲਾਵਾ ਹੋਰ ਕਿਸੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਇੰਨੀ ਵੱਡੀ ਰਕਮ ਨੂੰ ਵੱਟੇ ਖਾਤੇ ਪਾ ਸਕਣ। ਦਰਅਸਲ, ਬੈਂਕਿੰਗ ਖੇਤਰ ਨੂੰ ਇੰਨੀ ਵੱਡੀ ਰਕਮ ਵੱਟੇ ਖਾਤੇ ਇਸ ਲਈ ਪਾਉਣੀ ਪੈ ਰਹੀ ਹੈ ਕਿਉਂਕਿ ਅੱਜ ਇਹ ਸੈਕਟਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ।

ਨਵੀਂ ਦਿੱਲੀ: ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਭੀਜੀਤ ਬੈਨਰਜੀ ਨੇ ਭਾਰਤੀ ਬੈਂਕਿੰਗ ਖੇਤਰ ਉੱਤੇ ਬਹੁਤ ਗੰਭੀਰ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬੈਂਕਿੰਗ ਸੈਕਟਰ ਅੱਧ ਮਰਿਆ ਹੋ ਚੁੱਕਾ ਹੈ। ਇਸ ਨੂੰ ਮੁੜ ਸੁਰਜੀਤ ਕਰਨ ਲਈ ਬਹੁਤ ਜ਼ਿਆਦਾ ਪੂੰਜੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿੱਚ ਭਾਰਤੀ ਬੈਂਕਿੰਗ ਸੈਕਟਰ ਨੂੰ ਸਿਰਫ਼ ਭਾਰਤੀ ਪੂੰਜੀ ਤੱਕ ਸੀਮਤ ਰੱਖਣਾ ਗ਼ਲਤੀ ਹੈ। ਇੰਝ ਲੱਗਦਾ ਹੈ ਕਿ ਅਸੀਂ ਇਹ ਧਾਰਨਾ ਬਣਾ ਲਈ ਹੈ ਕਿ ਭਾਰਤੀ ਪੂੰਜੀਪਤੀ ਵਧੀਆ ਹੁੰਦੇ ਹਨ ਤੇ ਵਿਦੇਸ਼ੀ ਪੂੰਜੀਪਤੀ ਮਾੜੇ।
ਅਰਥਸ਼ਾਸਤਰੀ ਨੇ ਅੱਗੇ ਕਿਹਾ ਕਿ ਵਿਦੇਸ਼ੀ ਪੂੰਜੀਪਤੀਆਂ ਤੋਂ ਇਲਾਵਾ ਹੋਰ ਕਿਸੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਇੰਨੀ ਵੱਡੀ ਰਕਮ ਨੂੰ ਵੱਟੇ ਖਾਤੇ ਪਾ ਸਕਣ। ਦਰਅਸਲ, ਬੈਂਕਿੰਗ ਖੇਤਰ ਨੂੰ ਇੰਨੀ ਵੱਡੀ ਰਕਮ ਵੱਟੇ ਖਾਤੇ ਇਸ ਲਈ ਪਾਉਣੀ ਪੈ ਰਹੀ ਹੈ ਕਿਉਂਕਿ ਅੱਜ ਇਹ ਸੈਕਟਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ। ਜੇ ਤੁਸੀਂ ਇਨ੍ਹਾਂ ਬੈਂਕਾਂ ਦੇ ਖਾਤੇ ਵੇਖੋਂ, ਤਾਂ ਇਨ੍ਹਾਂ ਵਿੱਚੋਂ ਕਈ ਅਜਿਹੇ ਹਨ, ਜਿਨ੍ਹਾਂ ਨੂੰ ਮਾਰਕਿਟ ਵਿੱਚ ਰਹਿਣਾ ਹੀ ਨਹੀਂ ਚਾਹੀਦਾ।
ਅਭੀਜੀਤ ਬੈਨਰਜੀ ਨੇ ਇਸ ਪ੍ਰੋਗਰਾਮ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਮਕਾਨ ਬਣਾਉਣ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਕਾਮਿਆਂ ਲਈ ਘੱਟ ਸਮੇਂ ਦੇ ਰੋਜ਼ਗਾਰ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਹੁਨਰ ਨੂੰ ਅਪਗ੍ਰੇਡ ਨਹੀਂ ਕੀਤਾ ਜਾ ਰਿਹਾ। ਇਸ ਲਈ ਵਿਕਾਸ ਦੀ ਰਫ਼ਤਾਰ ਗ਼ਰੀਬੀ ਦੂਰ ਕਰਨ ਵਿੱਚ ‘ਗੁੱਡ ਜੌਬ’ ਦੀ ਥਾਂ ‘ਬੈਡ ਜੌਬ’ ਭੂਮਿਕਾ ਵਧਦੀ ਜਾ ਰਹੀ ਹੈ। ਅਸੀਂ ‘ਗੁੱਡ ਜੌਬ’ ਵਧਾਉਣੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
