ਪੜਚੋਲ ਕਰੋ
Advertisement
(Source: Poll of Polls)
ਮਾਰਚ ਤੋਂ ਬਾਅਦ ਨਹੀਂ ਚੱਲਣਗੇ ਪੁਰਾਣੇ 100, 10 ਅਤੇ 5 ਰੁਪਏ ਦੇ ਨੋਟ, ਆਰਬੀਆਈ ਨੇ ਕੀਤਾ ਖੁਲਾਸਾ
ਆਰਬੀਆਈ ਅਚਾਨਕ ਤੋਂ ਕੋਈ ਪੁਰਾਣਾ ਨੋਟ ਬੰਦ ਨਹੀਂ ਕਰਦਾ, ਇਸ ਲਈ ਪਹਿਲਾਂ ਉਸ ਮੁੱਲ ਦਾ ਇੱਕ ਨਵਾਂ ਨੋਟ ਮਾਰਕੀਟ ਵਿੱਚ ਸਰਕੁਲੇਟ ਕੀਤਾ ਜਾਂਦਾ ਹੈ।
ਨਵੀਂ ਦਿੱਲੀ: 100 ਰੁਪਏ, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਨੋਟਾਂ (Old Note) ਦੇ ਚਲਨ ਨੂੰ ਲੈ ਕੇ ਆਰਬੀਆਈ (RBI) ਵਲੋਂ ਇੱਕ ਅਹਿਮ ਜਾਣਕਾਰੀ ਦਿੱਤੀ ਗਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਕ, ਇਹ ਸਾਰੇ ਪੁਰਾਣੇ ਨੋਟ ਮਾਰਚ-ਅਪਰੈਲ ਤੋਂ ਬਾਅਦ ਸਰਕੁਲੇਸ਼ਨ ਤੋਂ ਬਾਹਰ ਹੋ ਜਾਣਗੇ। ਇਹ ਜਾਣਕਾਰੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਬੀ ਮਹੇਸ਼ ਨੇ ਦਿੱਤੀ। ਦਰਅਸਲ, ਆਰਬੀਆਈ ਨੇ ਦੱਸਿਆ ਹੈ ਕਿ ਉਹ ਇਨ੍ਹਾਂ ਪੁਰਾਣੇ ਨੋਟਾਂ ਦੀ ਸੀਰੀਜ਼ ਵਾਪਸ ਲੈਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
ਰਿਜ਼ਰਵ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਬੀ ਮਹੇਸ਼ ਮੁਤਾਬਕ 100, 10 ਅਤੇ 5 ਰੁਪਏ ਦੇ ਪੁਰਾਣੇ ਕਰੰਸੀ ਨੋਟ ਆਖ਼ਰਕਾਰ ਸਰਕੁਲੇਸ਼ਨ ਤੋਂ ਬਾਹਰ ਜਾਣਗੇ, ਕਿਉਂਕਿ ਆਰਬੀਆਈ ਉਨ੍ਹਾਂ ਨੂੰ ਮਾਰਚ-ਅਪਰੈਲ ਤੱਕ ਵਾਪਸ ਲੈਣ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, 100 ਰੁਪਏ, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਨਵੇਂ ਨੋਟ ਪਹਿਲਾਂ ਹੀ ਸਰਕੂਲੇਸ਼ਨ ਵਿਚ ਆ ਚੁੱਕੇ ਹਨ।
100 ਰੁਪਏ ਦੇ ਨਵੇਂ ਨੋਟਾਂ ਦਾ ਕੀ ਹੋਵੇਗਾ
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸਾਲ 2019 ਵਿੱਚ 100 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਗਿਆ ਸੀ। ਦਰਅਸਲ ਨੋਟਬੰਦੀ 'ਚ ਜਿਵੇਂ 500 ਅਤੇ 1000 ਦੇ ਨੋਟ ਬੰਦ ਹੋਣ 'ਤੇ ਹਫੜਾ-ਦਫੜੀ ਮੱਚ ਗਈ ਸੀ। ਇਸ ਲਈ ਹੁਣ ਆਰਬੀਆਈ ਅਚਾਨਕ ਕਿਸੇ ਵੀ ਪੁਰਾਣੇ ਨੋਟ ਨੂੰ ਬੰਦ ਨਹੀਂ ਕਰਨਾ ਚਾਹੁੰਦਾ, ਇਸ ਲਈ ਪਹਿਲਾਂ ਉਸ ਮੁੱਲ ਦਾ ਨਵਾਂ ਨੋਟ ਮਾਰਕੀਟ ਦੇ ਸਰਕੂਲੇਟ ਕੀਤਾ ਜਾਂਦਾ ਹੈ। ਪੁਰਾਣੇ ਨੋਟ ਚਲਨ ਤੋਂ ਪੂਰੀ ਤਰ੍ਹਾਂ ਬਾਹਰ ਹੋਣ ਤੋਂ ਬਾਅਦ ਹੀ ਬਾਹਰ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: 'ਆਪ' ਨੇ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਪੰਜਾਬ 'ਚ ਵੱਖ-ਵੱਖ ਥਾਂ ਕੱਢੀ ਮੋਟਰਸਾਇਕਲ ਰੈਲੀ
10 ਰੁਪਏ ਦੇ ਸਿੱਕਿਆਂ ਦਾ ਕੀ ਹੋਵੇਗਾ
ਦਰਅਸਲ 10 ਰੁਪਏ ਦੇ ਸਿੱਕਿਆਂ ਬਾਰੇ ਮਾਰਕੀਟ ਵਿੱਚ ਬਹੁਤ ਸਾਰੀਆਂ ਅਫਵਾਹਾਂ ਫੈਲੀਆਂ ਹਨ ਕਿ ਇਹ ਜਾਇਜ਼ ਨਹੀਂ ਹਨ। ਸਿੱਕੇ ਜਿਨ੍ਹਾਂ 'ਤੇ ਰੁਪਏ ਦਾ ਪ੍ਰਤੀਕ ਨਹੀਂ ਹੁੰਦਾ, ਬਹੁਤ ਸਾਰੇ ਵਪਾਰੀ ਜਾਂ ਛੋਟੇ ਦੁਕਾਨਦਾਰ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰਦੇ ਹਨ। ਇਸ 'ਤੇ ਆਰਬੀਆਈ ਦਾ ਕਹਿਣਾ ਹੈ ਕਿ ਇਹ ਬੈਂਕ ਲਈ ਮੁਸ਼ਕਲ ਦਾ ਵਿਸ਼ਾ ਹੈ, ਇਸ ਲਈ ਬੈਂਕ ਸਮੇਂ-ਸਮੇਂ 'ਤੇ ਅਜਿਹੀਆਂ ਅਫਵਾਹਾਂ ਤੋਂ ਬਚਣ ਲਈ ਸਲਾਹ ਜਾਰੀ ਕਰਦਾ ਹੈ।
ਇਸ ਤਰ੍ਹਾਂ ਚਲਨ ਤੋਂ ਬਾਹਰ ਹੋਣਗੇ ਪੁਰਾਣੇ ਨੋਟ
ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਲ 2019 ਵਿਚ 100 ਰੁਪਏ ਦੇ ਨੋਟ ਜਾਰੀ ਕੀਤੇ ਤਾਂ ਇਹ ਸਪੱਸ਼ਟ ਸੀ ਕਿ "ਸਾਰੇ ਪਹਿਲਾਂ ਜਾਰੀ ਕੀਤੇ 100 ਰੁਪਏ ਦੇ ਨੋਟ ਵੀ ਕਾਨੂੰਨੀ ਟੈਂਡਰ ਵਜੋਂ ਜਾਰੀ ਰਹਿਣਗੇ", ਇਸ ਤੋਂ ਇਲਾਵਾ 8 ਨਵੰਬਰ, 2016 ਨੂੰ ਕੇਂਦਰੀ ਬੈਂਕ ਦੇ ਡੈਮੋਨੇਟਾਈਜ਼ੇਸ਼ਨ ਵਿਚ 2000 ਰੁਪਏ ਤੋਂ ਇਲਾਵਾ 200 ਰੁਪਏ ਦੇ ਨੋਟ ਜਾਰੀ ਕੀਤੇ ਗਏ ਸੀ।
ਇਹ ਵੀ ਪੜ੍ਹੋ: Vijay Mallya ਨੇ ਭਾਰਤ ਤੋਂ ਬਚਣ ਲਈ ਚਲੀ ਨਵੀਂ ਚਾਲ, ਜਾਣੋ ਕੀ ਕਦਮ ਚੁੱਕਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement