ਪੜਚੋਲ ਕਰੋ
Advertisement
Vijay Mallya ਨੇ ਭਾਰਤ ਤੋਂ ਬਚਣ ਲਈ ਚਲੀ ਨਵੀਂ ਚਾਲ, ਜਾਣੋ ਕੀ ਕਦਮ ਚੁੱਕਿਆ
ਮਾਲਿਆ 'ਤੇ ਬੰਦ ਹੋ ਚੁੱਕੀ ਇਸ ਦੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਸਬੰਧੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦਾ ਇਲਜ਼ਾਮ ਹੈ। ਯੂਕੇ ਦੇ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ ਕਿ ਹਵਾਲਗੀ ਦੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਇੱਕ ਗੁਪਤ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ।
ਨਵੀਂ ਦਿੱਲੀ: ਸ਼ਰਾਬ ਕਾਰੋਬਾਰੀ ਵਿਜੇ ਮਾਲਿਆ (Vijay Mallya) ਭਾਰਤ ਤੋਂ ਭੱਜਣ ਲਈ ਲਗਾਤਾਰ ਨਵੀਂਆਂ ਚਾਲਾਂ ਚੱਲ ਰਿਹਾ ਹੈ। ਇਸ ਸਿਲਸਿਲੇ 'ਚ ਇੱਕ ਵਾਰ ਫਿਰ ਵਿਜੇ ਮਾਲਿਆ ਨੇ ਇੱਕ ਹੋਰ ਚਾਲ ਚਲੀ ਹੈ। ਸ਼ਰਾਬ ਕਾਰੋਬਾਰੀ ( liqure seller) ਨੇ ਲੰਡਨ (London) ਵਿਚ ਰੁਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਵਿਜੇ ਮਾਲਿਆ ਨੇ ਇਸ ਸਬੰਧੀ ਲੰਡਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ (Home Minister Preeti Patel) ਨੂੰ ਦਰਖਾਸਤ ਦਿੱਤੀ ਹੈ।
ਦੱਸ ਦੇਈਏ ਕਿ ਮਾਲਿਆ ਦੇ ਵਕੀਲ ਨੇ ਉਨ੍ਹਾਂ ਨੂੰ ਇਨਸੋਲਵੈਂਸੀ ਐਕਟ ਦੀ ਕਾਰਵਾਈ ਵਿੱਚ ਲੰਡਨ ਦੀ ਹਾਈ ਕੋਰਟ ਵਿੱਚ ਵਰਚੁਅਲ ਮੋਡ ਵਿੱਚ ਪੇਸ਼ ਕੀਤਾ ਸੀ। ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬ੍ਰਿਟੇਨ ਵਿਚ ਰਹਿਣ ਲਈ ਇੱਕ ਹੋਰ ਵਿਕਲਪ ਅਜ਼ਮਾਉਣ ਦੀ ਅਪੀਲ ਕੀਤੀ ਹੈ। ਲੰਡਨ ਹਾਈ ਕੋਰਟ ਵਿੱਚ ਚੱਲ ਰਹੇ ਦੀਵਾਲੀਆਪਨ ਕੇਸ ਵਿੱਚ ਸ਼ਰਾਬ ਕਾਰੋਬਾਰੀ ਮਾਲਿਆ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਬਠਿੰਡਾ ਵਿਖੇ ਬੀਜੇਪੀ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ, ਵੇਖੋ ਤਸਵੀਰਾਂ
ਦੱਸ ਦੇਈਏ ਕਿ ਵਿਜੇ ਮਾਲਿਆ ਫਿਲਹਾਲ ਜ਼ਮਾਨਤ ‘ਤੇ ਹੈ ਜਦੋ ਤੱਕ ਪਟੇਲ ਉਸ ਨੂੰ ਭਾਰਤ ਹਵਾਲਗੀ ਕਰਨ ਦੇ ਹੁਕਮ ‘ਤੇ ਦਸਤਖਤ ਨਹੀਂ ਕਰਦੇ। ਬ੍ਰਿਟੇਨ ਦੀ ਸੁਪਰੀਮ ਕੋਰਟ ਨੇ ਮਾਲਿਆ ਦੀ ਭਾਰਤ ਸਰਕਾਰ ਨੂੰ ਹਵਾਲਗੀ ਵਿਰੁੱਧ ਦਾਇਰ ਕੀਤੀ ਪਟੀਸ਼ਨ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਰੱਦ ਕਰ ਦਿੱਤਾ ਸੀ।
ਦਰਅਸਲ, ਯੂਕੇ ਦੇ ਗ੍ਰਹਿ ਮੰਤਰਾਲੇ ਨੇ ਸਿਰਫ ਇਸ ਦੀ ਪੁਸ਼ਟੀ ਕੀਤੀ ਹੈ ਕਿ ਹਵਾਲਗੀ ਦੇ ਹੁਕਮ ਲਾਗੂ ਹੋਣ ਤੋਂ ਪਹਿਲਾਂ ਕੁਝ ਗੁਪਤ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਲਿਆ ਨੇ ਬ੍ਰਿਟੇਨ ਵਿਚ ਪਨਾਹ ਮੰਗੀ ਸੀ।
ਹੁਣ ਪ੍ਰੀਤੀ ਪਟੇਲ ਮਾਲਿਆ ਦੇ ਹਵਾਲਗੀ ‘ਤੇ ਮੋਹਰ ਦੀ ਉਡੀਕ ਕਰ ਰਹੀ ਹੈ। ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਉਸਨੂੰ ਸ਼ਰਣ ਮਿਲੇਗੀ ਜਾਂ ਨਹੀਂ, ਇਸ ਗੱਲ 'ਤੇ ਨਿਰਭਰ ਕਰੇਗਾ ਕਿ ਮਾਲਿਆ ਨੇ ਹਵਾਲਗੀ ਦੀ ਬੇਨਤੀ ਤੋਂ ਪਹਿਲਾਂ ਸ਼ਰਣ ਲਈ ਅਰਜ਼ੀ ਦਿੱਤੀ ਸੀ ਜਾਂ ਨਹੀਂ।
ਇਹ ਵੀ ਪੜ੍ਹੋ: ਪਾਕਿ ਦੀ ਇੱਕ ਹੋਰ ਨਾਪਾਕ ਹਰਕਤ ਦਾ ਪਰਦਾਫਾਸ਼, ਕਠੂਆ ਜ਼ਿਲ੍ਹੇ 'ਚ ਮਿਲੀ ਸੁਰੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement