ਪੜਚੋਲ ਕਰੋ
Advertisement
ਪਾਕਿ ਦੀ ਇੱਕ ਹੋਰ ਨਾਪਾਕ ਹਰਕਤ ਦਾ ਪਰਦਾਫਾਸ਼, ਕਠੂਆ ਜ਼ਿਲ੍ਹੇ 'ਚ ਮਿਲੀ ਸੁਰੰਗ
ਬੀਐਸਐਫ ਮੁਤਾਬਕ, ਪਿਛਲੇ ਛੇ ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਸੁਰੰਗ ਦਾ ਪਤਾ ਲਗਿਆ ਹੈ। 13 ਜਨਵਰੀ ਨੂੰ ਇਸੇ ਸੈਕਟਰ ਦੇ ਬੋਬੀਆਨ ਪਿੰਡ ਵਿੱਚ ਇੱਕ 150 ਮੀਟਰ ਲੰਬੀ ਸੁਰੰਗ ਦਾ ਪਤਾ ਲੱਗਿਆ ਸੀ।
ਕਠੂਆ: ਬੀਐਸਐਫ (BSF) ਨੇ ਜੰਮੂ ਕਸ਼ਮੀਰ ਦੇ ਕਠੂਆ (Kathua) ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ (International Border) 'ਤੇ 10 ਦਿਨਾਂ ਦੇ ਅੰਦਰ ਇੱਕ ਹੋਰ ਭੂਮੀਗਤ ਸੁਰੰਗ (Tunnel) ਦਾ ਪਤਾ ਲਗਾਇਆ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਨੇ ਅੱਤਵਾਦੀਆਂ ਨੂੰ ਘੁਸਪੈਠ ਕਰਨ ਲਈ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪਾਕਿਸਤਾਨ ਵਲੋਂ ਬਣਾਈ ਸੁਰੰਗ ਦਾ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਗੁਪਤ ਸੁਰੰਗ ਦਾ ਪਤਾ ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ਵਿੱਚ ਸਰਹੱਦੀ ਚੌਕੀ ‘ਤੇ ਇੱਕ ਕਾਰਵਾਈ ਦੌਰਾਨ ਲੱਗਿਆ।
ਅਹਿਮ ਗੱਲ ਹੈ ਕਿ ਇਸੇ ਸੈਕਟਰ ਦੇ ਪਿੰਡ ਬੋਬੀਆਨ ਵਿੱਚ 13 ਜਨਵਰੀ ਨੂੰ 150 ਮੀਟਰ ਲੰਬੀ ਸੁਰੰਗ ਮਿਲੀ ਸੀ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਵੀਂ ਸੁਰੰਗ ਪਾਕਿਸਤਾਨ ਤੋਂ 150 ਮੀਟਰ ਲੰਬੀ ਅਤੇ ਲਗਪਗ 30 ਫੁੱਟ ਡੂੰਘੀ ਅਤੇ ਤਿੰਨ ਫੁੱਟ ਵਿਆਸ ਦੀ ਮੰਨੀ ਜਾ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਆਪਣੇ ਅੱਤਵਾਦੀਆਂ ਨੂੰ ਭਾਰਤ ਭੇਜ ਕੇ ਕਿਸੇ ਤਰ੍ਹਾਂ ਨਾਪਾਕ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਰਹੱਦ 'ਤੇ ਤਾਇਨਾਤ ਭਾਰਤ ਦੇ ਸੁਰੱਖਿਆ ਬਲ ਪਾਕਿਸਤਾਨ ਦੀ ਕਿਸੇ ਵੀ ਸਾਜਿਸ਼ ਨੂੰ ਅੰਜਾਮ ਤੱਕ ਨਹੀਂ ਪਹੁੰਚਣ ਦੇ ਰਹੇ ਹਨ।BSF detects another tunnel in the area of Pansar, Jammu today. The tunnel is approx 150 meters long and 30 feet deep. It is pertinent to mention here that BSF had shot down a Pakistani Hexacopter carrying load of weapons & ammunition in June 2020 in the same area: BSF https://t.co/0JA2WK1JTm pic.twitter.com/3PTBb46iI4
— ANI (@ANI) January 23, 2021
ਇਹ ਵੀ ਪੜ੍ਹੋ: ਲਾਲੂ ਪ੍ਰਸਾਦ ਯਾਦਵ ਦੀ ਸਥਿਤੀ ਚਿੰਤਾਜਨਕ, ਰਾਂਚੀ ਦੇ ਰਿਮਜ਼ ਤੋਂ ਦਿੱਲੀ ਏਮਜ਼ ਕੀਤਾ ਜਾਵੇਗਾ ਸ਼ਿਫਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement