Jet Airways ਮੁੜ ਉਡਾਣ ਭਰਨ ਲਈ ਤਿਆਰ, 2022 ਤੋਂ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ
ਜੈੱਟ ਏਅਰਵੇਜ਼ ਦੀ ਪਹਿਲੀ ਉਡਾਣ ਦਿੱਲੀ-ਮੁੰਬਈ ਰੂਟ 'ਤੇ ਹੋਵੇਗੀ ਤੇ ਏਅਰਲਾਈਨ ਦਾ ਮੁੱਖ ਦਫ਼ਤਰ ਹੁਣ ਮੁੰਬਈ ਦੀ ਬਜਾਏ ਦਿੱਲੀ 'ਚ ਹੋਵੇਗਾ। ਦੋ ਸਾਲ ਪਹਿਲਾਂ ਕੰਪਨੀ ਨੂੰ ਨੀਲਾਮ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਸੀ।
ਪਿਉਸ਼ ਪਾਂਡੇ
Jet Airways Domestic Flights: ਜੈੱਟ ਏਅਰਵੇਜ਼ 2022 ਦੀ ਪਹਿਲੀ ਤਿਮਾਹੀ ਤਕ ਘਰੇਲੂ ਏਅਰਲਾਈਨਾਂ ਨੂੰ ਦੁਬਾਰਾ ਸ਼ੁਰੂ ਕਰ ਦੇਵੇਗੀ। ਅਗਲੇ ਸਾਲ ਦੀ ਆਖਰੀ ਤਿਮਾਹੀ ਤਕ ਛੋਟੀ ਦੂਰੀ ਦੀਆਂ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ। ਬੰਦ ਪਈ ਏਅਰਲਾਈਨ ਦੇ ਟੇਕਓਵਰ ਲਈ ਸਫ਼ਲ ਬੋਲੀ ਲਾਉਣ ਵਾਲੇ ਜਾਲਾਨ ਕਾਲਰੌਕ ਗੱਠਜੋੜ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੈੱਟ ਏਅਰਲਾਈਨ ਦਾ ਮੁੱਖ ਦਫ਼ਤਰ ਦਿੱਲੀ 'ਚ ਹੋਵੇਗਾ
ਗੱਠਜੋੜ ਨੇ ਜਾਣਕਾਰੀ ਦਿੱਤੀ ਕਿ ਜੈੱਟ ਏਅਰਵੇਜ਼ ਦੀ ਪਹਿਲੀ ਉਡਾਣ ਦਿੱਲੀ-ਮੁੰਬਈ ਰੂਟ 'ਤੇ ਹੋਵੇਗੀ ਤੇ ਏਅਰਲਾਈਨ ਦਾ ਮੁੱਖ ਦਫ਼ਤਰ ਹੁਣ ਮੁੰਬਈ ਦੀ ਬਜਾਏ ਦਿੱਲੀ 'ਚ ਹੋਵੇਗਾ। ਦੋ ਸਾਲ ਪਹਿਲਾਂ ਕੰਪਨੀ ਨੂੰ ਨੀਲਾਮ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਸੀ।
ਜੈੱਟ ਏਅਰਵੇਜ਼ 2.0 ਦਾ ਇਹ ਟੀਚਾ
ਜਾਲਾਨ ਕਾਲਰੌਕ ਗਠਜੋੜ ਦੇ ਮੁੱਖ ਮੈਂਬਰ ਮੁਰਾਰੀ ਲਾਲ ਜਾਲਾਨ ਨੇ ਕਿਹਾ, "ਜੈੱਟ ਏਅਰਵੇਜ਼ 2.0 ਦਾ ਟੀਚਾ 2022 ਦੀ ਪਹਿਲੀ ਤਿਮਾਹੀ ਤਕ ਘਰੇਲੂ ਤੇ 2022 ਦੀ ਤੀਜੀ/ਚੌਥੀ ਤਿਮਾਹੀ ਤਕ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰਨਾ ਹੈ।" ਉਨ੍ਹਾਂ ਕਿਹਾ ਕਿ ਗੱਠਜੋੜ ਦੀ ਯੋਜਨਾ ਤਿੰਨ ਸਾਲਾਂ 'ਚ 50 ਤੋਂ ਵੱਧ ਜਹਾਜ਼ਾਂ ਤੇ 5 ਸਾਲਾਂ 'ਚ 100 ਤੋਂ ਵੱਧ ਜਹਾਜ਼ਾਂ ਦਾ ਬੇੜਾ ਬਣਾਉਣ ਦੀ ਯੋਜਨਾ ਹੈ, ਜੋ ਗੱਠਜੋੜ ਦੀ ਛੋਟੀ ਮਿਆਦ ਤੇ ਲੰਮੀ ਮਿਆਦ ਦੀ ਕਾਰੋਬਾਰੀ ਯੋਜਨਾ ਦੇ ਅਨੁਕੂਲ ਹੈ।
ਮੁਰਾਰੀ ਲਾਲ ਨੇ ਕਿਹਾ ਕਿ ਜਹਾਜ਼ਾਂ ਦੀ ਚੋਣ ਪ੍ਰਤੀਯੋਗੀ ਲੰਮੇ ਸਮੇਂ ਦੇ ਲੀਜ਼ਿੰਗ ਪ੍ਰਬੰਧਾਂ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਹਵਾਬਾਜ਼ੀ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ 2 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਪਈ ਕਿਸੇ ਏਅਰਲਾਈਨ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਅਸੀਂ ਇਸ ਇਤਿਹਾਸਕ ਯਾਤਰਾ ਦਾ ਹਿੱਸਾ ਬਣਨ ਦੀ ਉਮੀਦ ਕਰਦੇ ਹਾਂ।
ਗਰਾਊਂਡਿਡ ਏਅਰਲਾਈਨ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਮੌਜੂਦਾ ਏਅਰ ਆਪਰੇਟਰ ਸਰਟੀਫ਼ਿਕੇਟ (ਏਓਸੀ) ਦੇ ਨਾਲ ਟਰੈਕ 'ਤੇ ਹੈ, ਜੋ ਪਹਿਲਾਂ ਹੀ ਪ੍ਰਮਾਣਿਕਤਾ ਦੀ ਪ੍ਰਕਿਰਿਆ 'ਚ ਹੈ। ਬਿਆਨ ਦੇ ਅਨੁਸਾਰ ਕੰਸੋਰਟੀਅਮ ਸਲਾਟ ਵੰਡ, ਲੋੜੀਂਦਾ ਏਅਰਪੋਰਟ ਬੁਨਿਆਦੀ ਢਾਂਚਾ ਅਤੇ ਰਾਤ ਦੀ ਪਾਰਕਿੰਗ ਨਾਲ ਸਬੰਧਤ ਅਧਿਕਾਰੀਆਂ ਤੇ ਏਅਰਪੋਰਟ ਕੋਆਰਡੀਨੇਟਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ: ਵੱਡਾ ਖੁਲਾਸਾ! 71 ਫ਼ੀਸਦੀ ਬੱਚਿਆਂ ਨੇ ਵਿਕਸਤ ਕੀਤੀਆਂ ਐਂਟੀਬਾਡੀਜ਼, ਕੋਵਿਡ ਤੀਜੀ ਲਹਿਰ ਦੌਰਾਨ ਨਹੀਂ ਹੋਣਗੇ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin