(Source: ECI/ABP News)
Gold and Silver: 72,000 ਦੇ ਨੇੜੇ ਪਹੁੰਚਿਆ ਸੋਨਾ ਤਾਂ ਚਾਂਦੀ ਦੀ ਕੀਮਤ 'ਚ ਵੀ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ
Gold and Silver Price: ਇਸ ਸਮੇਂ ਸੋਨੇ ਦੀ ਕੀਮਤ 72000 ਰੁਪਏ ਦੇ ਕਰੀਬ ਹੈ, ਜਦਕਿ ਚਾਂਦੀ ਦੀ ਕੀਮਤ 85000 ਰੁਪਏ ਤੋਂ ਹੇਠਾਂ ਆ ਗਈ ਹੈ।
![Gold and Silver: 72,000 ਦੇ ਨੇੜੇ ਪਹੁੰਚਿਆ ਸੋਨਾ ਤਾਂ ਚਾਂਦੀ ਦੀ ਕੀਮਤ 'ਚ ਵੀ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ Know Gold and Silver Price in Your City 23 August 2024 Gold and Silver: 72,000 ਦੇ ਨੇੜੇ ਪਹੁੰਚਿਆ ਸੋਨਾ ਤਾਂ ਚਾਂਦੀ ਦੀ ਕੀਮਤ 'ਚ ਵੀ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ](https://feeds.abplive.com/onecms/images/uploaded-images/2024/08/17/5b4f26fa58e220d10be09f8371ff1ab01723861088348685_original.jpg?impolicy=abp_cdn&imwidth=1200&height=675)
Gold and Silver Price: ਇਸ ਸਮੇਂ ਸੋਨੇ ਦੀ ਕੀਮਤ 72000 ਰੁਪਏ ਦੇ ਕਰੀਬ ਹੈ, ਜਦਕਿ ਚਾਂਦੀ ਦੀ ਕੀਮਤ 85000 ਰੁਪਏ ਤੋਂ ਹੇਠਾਂ ਆ ਗਈ ਹੈ। ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 71599 ਰੁਪਏ ਅਤੇ ਚਾਂਦੀ ਦੀ ਕੀਮਤ 84,820 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਆਓ ਜਾਣਦੇ ਹਾਂ ਆਪਣੇ ਸ਼ਹਿਰ ਵਿੱਚ ਸੋਨੇ-ਚਾਂਦੀ ਦੀਆਂ ਨਵੀਆਂ ਕੀਮਤਾਂ-
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ibjarates.com) ਦੀ ਵੈੱਬਸਾਈਟ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ।
ਸ਼ਹਿਰ ਦੇ ਨਾਮ | 22 ਕੈਰੇਟ ਸੋਨੇ ਦੀ ਕੀਮਤ | 24 ਕੈਰੇਟ ਸੋਨੇ ਦੀ ਕੀਮਤ | 18 ਕੈਰੇਟ ਸੋਨੇ ਦੀ ਕੀਮਤ |
ਚੇਨਈ | ₹67110 | ₹ 73210 | ₹ 54970 |
ਮੁੰਬਈ | ₹ 67110 | ₹ 73210 | ₹ 54970 |
ਦਿੱਲੀ | ₹ 67260 | ₹ 73360 | ₹ 55030 |
ਕੋਲਕਾਤਾ | ₹ 67110 | ₹ 73210 | ₹ 54970 |
ਅਹਿਮਦਾਬਾਦ | ₹ 67160 | ₹ 73260 | ₹ 54950 |
ਜੈਪੁਰ | ₹ 67260 | ₹ 73360 | ₹ 55030 |
ਗੁਰੂਗ੍ਰਾਮ | ₹ 67260 | ₹73360 | ₹55030 |
ਚੰਡੀਗੜ੍ਹ | ₹ 67260 | ₹73360 | ₹55030 |
ਨੋਇਡਾ | ₹ 67260 | ₹73360 | ₹55030 |
ਪੰਜਾਬ | ₹67,800 | ₹71,190 | ₹ 54,620 |
ਮਿਸਡ ਕਾਲ ਰਾਹੀਂ ਜਾਣੋ ਭਾਅ
22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਵਿੱਚ ਹੀ ਤੁਹਾਨੂੰ ਐਸਐਮਐਸ ਰਾਹੀਂ ਕੀਮਤਾਂ ਦਾ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਲਗਾਤਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।
ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)