ਪੜਚੋਲ ਕਰੋ

Gold Bond: SGB ਨਿਵੇਸ਼ਕਾਂ ਨੂੰ ਲੱਗ ਸਕਦਾ ਝਟਕਾ, ਸਰਕਾਰੀ ਗੋਲਡ ਬਾਂਡ ਬੰਦ ਕਰਨ ਦੀ ਤਿਆਰੀ, ਅਗਲੇ ਮਹੀਨੇ ਫੈਸਲਾ

Sovereign Gold Bond: ਗੋਲਡ, ਖਾਸਕਰ ਸਰਕਾਰੀ ਗੋਲਡ ਬਾਂਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੁਝ ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਸਾਵਰੇਨ ਗੋਲਡ ਬਾਂਡ ਸਕੀਮ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ।

Sovereign Gold Bond: ਗੋਲਡ, ਖਾਸਕਰ ਸਰਕਾਰੀ ਗੋਲਡ ਬਾਂਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੁਝ ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਸਾਵਰੇਨ ਗੋਲਡ ਬਾਂਡ ਸਕੀਮ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਅਪਡੇਟ ਸਾਹਮਣੇ ਨਹੀਂ ਆਈ।

ਸਰਕਾਰ ਨੂੰ ਇਹ ਸਕੀਮ ਮਹਿੰਗੀ ਲੱਗ ਰਹੀ
CNBC TV18 ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਸਰਕਾਰ ਸਾਵਰੇਨ ਗੋਲਡ ਬਾਂਡ ਨੂੰ ਬੰਦ ਕਰ ਸਕਦੀ ਹੈ। ਰਿਪੋਰਟ 'ਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਇਸ ਯੋਜਨਾ ਨੂੰ ਮਹਿੰਗੀ ਤੇ ਗੁੰਝਲਦਾਰ ਮੰਨ ਰਹੀ ਹੈ। ਇਸ ਕਾਰਨ ਸਾਵਰੇਨ ਗੋਲਡ ਬਾਂਡ ਸਕੀਮ ਨੂੰ ਬੰਦ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਕੀਮ 10 ਸਾਲ ਵੀ ਪੂਰੇ ਨਹੀਂ ਕਰ ਸਕੇਗੀ।

SGB ​​ਨਿਵੇਸ਼ਕਾਂ ਦਾ ਪੈਸਾ ਦੁੱਗਣਾ ਹੋ ਰਿਹਾ
ਕੇਂਦਰ ਸਰਕਾਰ ਨੇ ਸੋਨੇ ਦੀ ਦਰਾਮਦ ਨੂੰ ਰੋਕਣ ਲਈ 2015 ਦੇ ਅੰਤ ਵਿੱਚ ਸਾਵਰੇਨ ਗੋਲਡ ਬਾਂਡ ਸਕੀਮ ਸ਼ੁਰੂ ਕੀਤੀ ਸੀ। ਭਾਰਤੀ ਰਿਜ਼ਰਵ ਬੈਂਕ ਸਰਕਾਰ ਦੀ ਤਰਫੋਂ ਸਾਵਰੇਨ ਗੋਲਡ ਬਾਂਡ ਜਾਰੀ ਕਰਦਾ ਹੈ। ਨਿਵੇਸ਼ਕਾਂ ਨੂੰ ਇਸ ਯੋਜਨਾ ਤੋਂ ਬਹੁਤ ਫਾਇਦਾ ਹੋ ਰਿਹਾ ਸੀ। ਇਹ ਉਨ੍ਹਾਂ ਲਈ ਪੈਸਾ ਦੁੱਗਣਾ ਕਰਨ ਵਾਲਾ ਨਿਵੇਸ਼ ਸਾਬਤ ਹੋ ਰਿਹਾ ਸੀ। ਇਸ ਦੇ ਨਾਲ ਹੀ, ਉਪਲਬਧ ਟੈਕਸ ਛੋਟ ਇਸ ਸਕੀਮ ਨੂੰ ਨਿਵੇਸ਼ਕਾਂ ਲਈ ਬਹੁਤ ਆਕਰਸ਼ਕ ਬਣਾ ਰਹੀ ਹੈ।

SGB ​​ਨਿਵੇਸ਼ਕਾਂ ਨੂੰ ਇਹ ਲਾਭ ਮਿਲਦੇ
ਅਸਲ ਵਿੱਚ, ਸਾਵਰੇਨ ਗੋਲਡ ਬਾਂਡ ਦੇ ਨਿਵੇਸ਼ਕਾਂ ਨੂੰ ਇੱਕੋ ਸਮੇਂ ਬਹੁਤ ਸਾਰੇ ਲਾਭ ਮਿਲਦੇ ਹਨ। ਸਭ ਤੋਂ ਪਹਿਲਾਂ, ਉਨ੍ਹਾਂ ਦੇ ਨਿਵੇਸ਼ ਦੀ ਕੀਮਤ ਮਾਰਕੀਟ ਵਿੱਚ ਵਾਧੇ ਦੇ ਅਨੁਸਾਰ ਵਧਦੀ ਹੈ। ਇਸ ਤੋਂ ਇਲਾਵਾ ਨਿਵੇਸ਼ਕ ਹਰ ਸਾਲ 2.5 ਫੀਸਦੀ ਵਿਆਜ ਕਮਾਉਂਦੇ ਹਨ। ਗੋਲਡ ਬਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨਿਵੇਸ਼ਕਾਂ ਦੇ ਹੱਥਾਂ ਵਿੱਚ ਜੋ ਪੈਸਾ ਆਉਂਦਾ ਹੈ, ਉਸ ਨੂੰ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਂਦੀ ਹੈ। ਨਿਵੇਸ਼ਕਾਂ ਨੂੰ ਆਨਲਾਈਨ ਬਾਂਡ ਖਰੀਦਣ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਵੀ ਮਿਲਦੀ ਹੈ।

ਫਿਜੀਕਲ ਸੋਨੇ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ
ਉਨ੍ਹਾਂ ਤੋਂ ਇਲਾਵਾ, ਗੋਲਡ ਬਾਂਡ ਨਿਵੇਸ਼ਕਾਂ ਨੂੰ ਵਿਜੀਕਲ ਸੋਨੇ ਵਿੱਚ ਨਿਵੇਸ਼ 'ਤੇ ਹੋਣ ਵਾਲੇ ਬਹੁਤ ਸਾਰੇ ਨੁਕਸਾਨਾਂ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਫਿਜ਼ੀਕਲ ਸੋਨਾ ਖਰੀਦਣ ਵਾਲਿਆਂ ਨੂੰ ਸਭ ਤੋਂ ਵੱਡੀ ਸਮੱਸਿਆ ਸ਼ੁੱਧਤਾ ਸਬੰਧੀ ਆਉਂਦੀ ਹੈ ਜਿਸ ਕਾਰਨ ਵੈਲਿਊ ਵਿੱਚ ਗਿਰਾਵਟ ਆਉਂਦੀ ਹੈ। ਐਸਜੀਬੀ ਵਿੱਚ ਅਜਿਹੀ ਕੋਈ ਚਿੰਤਾ ਨਹੀਂ ਹੁੰਦੀ। 

ਫਿਜੀਕਲ ਸੋਨੇ ਨੂੰ ਸੁਰੱਖਿਅਤ ਰੱਖਣਾ ਵੀ ਇੱਕ ਵੱਖਰੀ ਸਮੱਸਿਆ ਹੈ, ਜੋ ਕਿ SGB ਦੇ ਮਾਮਲੇ ਵਿੱਚ ਨਹੀਂ ਰਹਿੰਦੀ। ਐਸਜੀਬੀ ਵਿੱਚ ਮੇਕਿੰਗ ਚਾਰਜ ਆਦਿ ਦੀ ਵੀ ਕੋਈ ਪ੍ਰੇਸ਼ਾਨੀ ਨਹੀਂ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ SGB ਵਿੱਚ ਵਧੇਰੇ ਤਰਲਤਾ ਦਾ ਲਾਭ ਮਿਲਦਾ ਹੈ, ਕਿਉਂਕਿ ਸ਼ੇਅਰਾਂ ਦੀ ਤਰ੍ਹਾਂ, ਇਨ੍ਹਾਂ ਨੂੰ ਕਿਸੇ ਵੀ ਸਮੇਂ ਮਾਰਕੀਟ ਵਿੱਚ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ।

ਸਰਕਾਰ ਵੱਲ ਨਿਵੇਸ਼ਕਾਂ ਦਾ ਬਕਾਇਆ ਵਧਿਆ
ਹਾਲਾਂਕਿ ਨਿਵੇਸ਼ਕਾਂ ਨੂੰ ਗੋਲਡ ਬਾਂਡ ਤੋਂ ਕਈ ਫਾਇਦੇ ਮਿਲ ਰਹੇ ਹਨ ਪਰ ਸਰਕਾਰ ਨੂੰ ਲੱਗਦਾ ਹੈ ਕਿ ਗੋਲਡ ਬਾਂਡ ਉਸ ਲਈ ਘਾਟੇ ਦਾ ਸੌਦਾ ਸਾਬਤ ਹੋ ਰਹੇ ਹਨ। ਸਰਕਾਰ ਨੇ ਇਸ ਸਾਲ ਬਜਟ 'ਚ ਕਿਹਾ ਸੀ ਕਿ ਸਾਵਰੇਨ ਗੋਲਡ ਬਾਂਡ ਨਿਵੇਸ਼ਕਾਂ ਦੇ ਬਕਾਏ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। 

ਇਸ ਬਕਾਏ ਦਾ ਅੰਕੜਾ ਮਾਰਚ 2020 ਵਿੱਚ ਲਗਪਗ 10 ਹਜ਼ਾਰ ਕਰੋੜ ਰੁਪਏ ਸੀ, ਜੋ ਹੁਣ ਵਧ ਕੇ 85 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਰਿਪੋਰਟ ਅਨੁਸਾਰ, ਸਰਕਾਰ ਅਗਲੇ ਮਹੀਨੇ ਯਾਨੀ ਸਤੰਬਰ 2024 ਵਿੱਚ SGB ਨੂੰ ਬੰਦ ਕਰਨ ਬਾਰੇ ਫੈਸਲਾ ਲੈ ਸਕਦੀ ਹੈ। ਇਸ ਦੀ ਸ਼ੁਰੂਆਤ ਨਵੰਬਰ 2015 ਵਿੱਚ ਹੋਈ ਸੀ।

ਟਾਪ ਹੈਡਲਾਈਨ

Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
RBI ਨੇ ਬੈਂਕ ਦੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ, ਹੋਮ ਲੋਨ ਤੋਂ ਰਾਹਤ ਅਤੇ Fraud 'ਤੇ ਲੱਗੇਗੀ ਲਗਾਮ
RBI ਨੇ ਬੈਂਕ ਦੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ, ਹੋਮ ਲੋਨ ਤੋਂ ਰਾਹਤ ਅਤੇ Fraud 'ਤੇ ਲੱਗੇਗੀ ਲਗਾਮ
ਬੂਕਿੰਗ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣ ਲਓ ਰੇਟ
ਬੂਕਿੰਗ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਕਿੰਨੇ ਦਾ ਮਿਲੇਗਾ ਗੈਸ ਸਿਲੰਡਰ? ਜਾਣ ਲਓ ਰੇਟ
ਵੱਧ ਗਏ ਸੋਨੇ ਦੇ ਰੇਟ? ਸਸਤਾ ਜਾਂ ਮਹਿੰਗਾ! ਜਾਣੋ ਅੱਜ ਕਿੰਨੇ ਰੁਪਏ ਵੱਧ ਗਈਆਂ ਸੋਨੇ ਦੀਆਂ ਕੀਮਤਾਂ
ਵੱਧ ਗਏ ਸੋਨੇ ਦੇ ਰੇਟ? ਸਸਤਾ ਜਾਂ ਮਹਿੰਗਾ! ਜਾਣੋ ਅੱਜ ਕਿੰਨੇ ਰੁਪਏ ਵੱਧ ਗਈਆਂ ਸੋਨੇ ਦੀਆਂ ਕੀਮਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget