LPG Cylinder: ਸਿਰਫ਼ 750 ਰੁਪਏ 'ਚ ਮਿਲ ਰਿਹੈ ਇੰਡੇਨ ਦਾ ਇਹ ਗੈਸ ਸਿਲੰਡਰ! ਇੰਝ ਕਰੋ ਫਟਾਫਟ ਬੁਕਿੰਗ
Composite Gas Cylinder: ਗੈਸ ਸਿਲੰਡਰ ਸਿਰਫ 750 ਰੁਪਏ ਵਿੱਚ ਮਿਲ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਮ ਸਿਲੰਡਰ ਤੋਂ 300 ਰੁਪਏ ਘੱਟ ਦੇਣੇ ਪੈਣਗੇ। ਆਓ ਜਾਣਦੇ ਹਾਂ ਕਿਵੇਂ...
LPG Cylinder Price: ਭਾਰਤ ਵਿੱਚ ਮਹਿੰਗਾਈ ਦਰ ਬੀਤੇ ਕੁਝ ਦਿਨਾਂ ਵਿੱਚ ਬਹੁਤ ਤੇਜ਼ੀ ਨਾਲ ਵਧੀ ਹੈ। ਦੇਸ਼ ਵਿੱਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਲਗਾਤਾਰ ਕਦਮ ਚੁੱਕ ਰਹੇ ਹਨ ਪਰ ਫਿਰ ਵੀ ਆਮ ਲੋਕ ਇਸ ਮਹਿੰਗਾਈ ਦੀ ਮਾਰ ਸਹਿ ਰਹੇ ਹਨ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਕੁਝ ਸਮੇਂ ਤੋਂ ਸਥਿਰ ਹਨ, ਪਰ ਮੌਜੂਦਾ ਸਮੇਂ ਵਿੱਚ ਦਿੱਲੀ ਵਿੱਚ 14.2 ਕਿਲੋਗ੍ਰਾਮ ਗੈਸ ਸਿਲੰਡਰ (LPG Gas Cylinder Price in Delhi) ਦੀ ਕੀਮਤ 1053 ਰੁਪਏ ਹੈ। ਅਜਿਹੇ 'ਚ ਜੇ ਤੁਸੀਂ ਵੀ ਅਗਲੇ ਕੁਝ ਦਿਨਾਂ 'ਚ ਆਪਣੇ ਘਰ ਲਈ ਨਵਾਂ ਗੈਸ ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਰਕਾਰੀ ਤੇਲ ਕੰਪਨੀ ਇੰਡੇਨ ਆਪਣੇ ਗਾਹਕਾਂ ਲਈ ਬਹੁਤ ਹੀ ਆਕਰਸ਼ਕ ਆਫਰ ਲੈ ਕੇ ਆਈ ਹੈ।
ਤੁਹਾਨੂੰ ਗੈਸ ਸਿਲੰਡਰ ਸਿਰਫ 750 ਰੁਪਏ ਵਿੱਚ ਮਿਲ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਮ ਸਿਲੰਡਰ ਤੋਂ 300 ਰੁਪਏ ਘੱਟ ਦੇਣੇ ਪੈਣਗੇ। ਜੇ ਤੁਸੀਂ ਵੀ 750 ਰੁਪਏ (LPG Gas Cylinder Price) ਦਾ ਗੈਸ ਸਿਲੰਡਰ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਸ ਦੇ ਡਿਟੇਲਜ਼ ਬਾਰੇ ਜਾਣਕਾਰੀ ਦੇ ਰਹੇ ਹਾਂ।
ਇੰਡੀਅਨ ਆਇਲ ਨੇ ਕੰਪੋਜ਼ਿਟ ਸਿਲੰਡਰ ਕੀਤਾ ਲਾਂਚ -
ਇੰਡੇਨ ਨੇ ਕੰਪੋਜ਼ਿਟ ਗੈਸ ਸਿਲੰਡਰ (Composite Gas Cylinder) ਲਾਂਚ ਕੀਤਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੰਪੋਜ਼ਿਟ ਸਿਲੰਡਰ ਕੀ ਹੁੰਦਾ ਹੈ? ਕੰਪੋਜ਼ਿਟ ਸਿਲੰਡਰ ਵੀ ਇਕ ਕਿਸਮ ਦਾ ਘਰੇਲੂ ਗੈਸ ਸਿਲੰਡਰ ਹੈ ਜਿਸ ਨੂੰ ਸਮਾਰਟ ਰਸੋਈ ਦੇ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ। ਇਸ ਸਿਲੰਡਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਆਮ ਸਿਲੰਡਰ ਦੇ ਮੁਕਾਬਲੇ ਭਾਰ ਵਿੱਚ ਬਹੁਤ ਘੱਟ ਹੈ। ਇਸ ਨਾਲ ਹੀ ਤੁਸੀਂ ਸਮੇਂ-ਸਮੇਂ 'ਤੇ ਜਾਂਚ ਕਰ ਸਕਦੇ ਹੋ ਕਿ ਇਸ ਸਿਲੰਡਰ 'ਚ ਕਿੰਨੀ ਗੈਸ ਖਰਚ ਹੋਈ ਹੈ ਅਤੇ ਕਿੰਨੀ ਬਚੀ ਹੈ। ਇਸ ਸਿਲੰਡਰ ਵਿੱਚ 10 ਕਿਲੋ ਤੱਕ ਗੈਸ ਮਿਲਦੀ ਹੈ।
ਕੰਪੋਜ਼ਿਟ ਸਿਲੰਡਰ ਤੋਂ ਮਿਲਣ ਵਾਲੇ ਫਾਇਦੇ
- ਇਹ ਗੈਸ ਸਿਲੰਡਰ ਸਟੀਲ ਦੀ ਬਜਾਏ ਫਾਈਬਰ ਦਾ ਬਣਿਆ ਹੈ ਅਤੇ ਅਜਿਹੇ 'ਚ ਇਸ ਦਾ ਭਾਰ ਅੱਧਾ ਹੈ।ਇਸ ਸਿਲੰਡਰ ਦਾ ਕੁਝ ਹਿੱਸਾ ਹੀ ਪਾਰਦਰਸ਼ੀ ਹੁੰਦਾ ਹੈ।
- ਜੇ ਇਸ ਸਿਲੰਡਰ ਨੂੰ ਜ਼ਮੀਨ ਵਿੱਚ ਰੱਖਿਆ ਜਾਵੇ ਤਾਂ ਇਸ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਹੀਂ ਲਗਦਾ।
- ਇਸ ਨਾਲ ਹੀ ਇਸ ਸਿਲੰਡਰ ਨੂੰ ਆਮ ਗੈਸ ਸਿਲੰਡਰ ਵਾਂਗ ਜੰਗਾਲ ਨਹੀਂ ਲੱਗਦਾ।
- ਇਹ ਸਿਲੰਡਰ ਇੱਕ ਆਮ ਸਿਲੰਡਰ ਜਿੰਨਾ ਸੁਰੱਖਿਅਤ ਅਤੇ ਮਜ਼ਬੂਤ ਹੈ ਇਹ ਕੁੱਲ ਤਿੰਨ ਲੇਅਰਾਂ ਦਾ ਬਣਿਆ ਹੋਇਆ ਹੈ।
ਇਹ ਸਹੂਲਤ ਸਿਰਫ਼ ਇਨ੍ਹਾਂ ਸ਼ਹਿਰਾਂ ਵਿੱਚ ਉਪਲਬਧ ਹੈ-
ਕੰਪੋਜ਼ਿਟ ਗੈਸ ਸਿਲੰਡਰਾਂ ਦਾ ਵਜ਼ਨ ਆਮ ਸਿਲੰਡਰਾਂ ਨਾਲੋਂ ਬਹੁਤ ਘੱਟ ਹੁੰਦਾ ਹੈ। ਅਜਿਹੇ 'ਚ ਤੁਸੀਂ ਇਸ ਸਿਲੰਡਰ ਨੂੰ ਲੈ ਸਕਦੇ ਹੋ। ਫਿਲਹਾਲ ਦੇਸ਼ ਦੇ 28 ਸ਼ਹਿਰਾਂ 'ਚ ਕੰਪੋਜ਼ਿਟ ਸਿਲੰਡਰ ਦੀ ਸੁਵਿਧਾ ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਦਿੱਲੀ, ਮੁੰਬਈ, ਚੇਨਈ ਵਰਗੇ ਕਈ ਵੱਡੇ ਸ਼ਹਿਰ ਸ਼ਾਮਲ ਹਨ। ਕੰਪਨੀ ਦੀ ਯੋਜਨਾ ਇਨ੍ਹਾਂ ਹਲਕੇ ਸਿਲੰਡਰਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦੀ ਹੈ।