(Source: ECI/ABP News/ABP Majha)
Jio Financial Services ਦਾ ਮਾਰਕੀਟ ਕੈਪ 2 ਲੱਖ ਕਰੋੜ ਤੋਂ ਪਾਰ, ਰਿਲਾਇੰਸ ਇੰਡਸਟਰੀਜ਼ ਨੇ ਵੀ ਬਣਾਇਆ ਹਾਈ ਰਿਕਾਰਡ
Jio Financial Services Record High: ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਦੇ ਨਿਵੇਸ਼ਕਾਂ ਦੇ ਚਿਹਰੇ ਰੌਸ਼ਨ ਹਨ ਕਿਉਂਕਿ ਇਸ ਦੇ ਸ਼ੇਅਰ ਰਿਕਾਰਡ ਉੱਚ ਪੱਧਰ ਨੂੰ ਛੂਹ ਗਏ ਹਨ ਅਤੇ ਮਾਰਕੀਟ ਕੈਪ ਵੀ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
Jio Financial Services Record High: Jio Financial Services ਅੱਜ 12 ਫੀਸਦੀ ਦੀ ਮਜ਼ਬੂਤੀ ਨਾਲ ਵਪਾਰ ਕਰ ਰਹੀ ਹੈ। ਅੱਜ ਕੰਪਨੀ ਨੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ ਅਤੇ ਪਹਿਲੀ ਵਾਰ ਇਸ ਦਾ ਬਾਜ਼ਾਰ ਪੂੰਜੀਕਰਣ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ (Jio Financial Services Limited , JFSL) ਨੂੰ ਜੀਓ ਫਾਈਨਾਂਸ ਵੀ ਕਿਹਾ ਜਾਂਦਾ ਹੈ ਅਤੇ ਇਸਦਾ ਮਾਰਕੀਟ ਕੈਪ (market cap) 2.16 ਲੱਖ ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : Accounts Suspended By X: ਕਿਸਾਨ ਅੰਦੋਲਨ ਨਾਲ ਜੁੜੇ ਕਈ X Accounts ਕੀਤੇ ਗਏ Suspended, ਭਾਰਤ ਸਰਕਾਰ ਦਾ ਹੁਕਮਾਂ ਮੰਨਿਆ ਪਰ ਪ੍ਰਗਟਾਈ 'ਅਸਹਿਮਤੀ'
ਉੱਚ ਪੱਧਰ 'ਤੇ ਬਣਾਇਆ ਹੈ ਜੀਓ ਫਾਈਨਾਂਸ ਨੇ ਰਿਕਾਰਡ
ਅੱਜ ਹੀ ਜੀਓ ਫਾਈਨਾਂਸ ਦੇ ਸ਼ੇਅਰ ਨੇ 347 ਰੁਪਏ ਦਾ ਰਿਕਾਰਡ ਉੱਚ ਪੱਧਰ ਦਿਖਾਇਆ ਹੈ ਅਤੇ ਇਹ ਇਸ ਸ਼ੇਅਰ ਦਾ ਆਲ ਟਾਈਮ ਹਾਈ ਲੈਵਲ ਵੀ ਹੈ। ਇਸ ਸਮੇਂ ਦੀ ਗੱਲ ਕਰੀਏ ਤਾਂ ਇਸ ਦੇ ਸ਼ੇਅਰ 12 ਫੀਸਦੀ ਦੀ ਮਜ਼ਬੂਤੀ ਨਾਲ 339.20 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਹਨ। ਜੀਓ ਫਾਈਨਾਂਸ ਨੂੰ 21 ਅਗਸਤ 2024 ਨੂੰ ਸੂਚੀਬੱਧ ਕੀਤਾ ਗਿਆ ਸੀ ਅਤੇ NSE 'ਤੇ 262 ਰੁਪਏ ਅਤੇ BSE 'ਤੇ 265 ਰੁਪਏ 'ਤੇ ਸੂਚੀਬੱਧ ਕੀਤਾ ਗਿਆ ਸੀ।
ਰਿਲਾਇੰਸ ਇੰਡਸਟਰੀਜ਼ ਨੇ ਵੀ 20 ਲੱਖ ਕਰੋੜ ਰੁਪਏ ਨੂੰ ਕਰ ਲਿਆ ਪਾਰ
ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਨੇ ਵੀ ਅੱਜ ਆਪਣਾ ਨਵਾਂ ਉੱਚਾ ਪੱਧਰ ਬਣਾ ਲਿਆ ਹੈ ਅਤੇ ਇਸ ਸ਼ੇਅਰ ਵਿੱਚ 2988.80 ਰੁਪਏ ਦਾ ਇਤਿਹਾਸਕ ਪੱਧਰ ਦੇਖਿਆ ਗਿਆ ਹੈ। ਇਹ ਸ਼ੇਅਰ ਅੱਜ 2979 ਰੁਪਏ 'ਤੇ ਖੁੱਲ੍ਹਿਆ ਅਤੇ ਬਾਅਦ ਵਿੱਚ 2988.80 ਰੁਪਏ ਦੇ ਨਵੇਂ ਸਿਖਰ 'ਤੇ ਪਹੁੰਚ ਗਿਆ। ਇਸ ਰਫ਼ਤਾਰ ਕਾਰਨ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 20 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। RIL ਦਾ ਮਾਰਕੀਟ ਕੈਪ 20.13 ਲੱਖ ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : Kisan Andolan: MSP 'ਤੇ ਸਰਕਾਰ ਦੀ ਉਹ ਮਜਬੂਰੀ, ਜਿਸ ਦੇ ਚੱਲਦੇ ਚਾਹ ਕੇ ਵੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੀ ਸਰਕਾਰ, ਜਾਣੋ ਵਜ੍ਹਾ...