ਪੜਚੋਲ ਕਰੋ
Advertisement
ਸਟਾਕ ਮਾਰਕੀਟ ‘ਚ ਤੇਜ਼ੀ: ਸੈਂਸੈਕਸ 31,000 ਤੋਂ ਪਾਰ, ਨਿਫਟੀ ਵੀ 9100 ਤੋਂ ਉੱਪਰ
ਸਟਾਕ ਮਾਰਕੀਟ ‘ਚ ਅੱਜ ਦਾ ਕਾਰੋਬਾਰ ਚੰਗੀ ਸਪੀਡ ਨਾਲ ਸ਼ੁਰੂ ਹੋਇਆ ਹੈ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ ਹੀ 31,000 ਨੂੰ ਪਾਰ ਕਰ ਗਿਆ ਹੈ।
ਨਵੀਂ ਦਿੱਲੀ: ਅੱਜ ਬਾਜ਼ਾਰ (stock market) ਬਹੁਤ ਤੇਜ਼ੀ ਨਾਲ ਸ਼ੁਰੂ ਹੋਇਆ ਹੈ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ (sensex) ਵਿੱਚ ਲਗਪਗ 400 ਅੰਕ ਦਾ ਵਾਧਾ ਹੋਇਆ ਤੇ ਸੈਂਸੈਕਸ 31,000 ਦੇ ਪੱਧਰ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫਟੀ (nifty) 1.2 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ।
ਮਾਰਕੀਟ ਦਾ ਹਾਲ:
ਸੈਂਸੈਕਸ ਸਵੇਰੇ 9.35 ਵਜੇ 322.95 ਅੰਕ ਭਾਵ 1.05 ਫੀਸਦੀ ਦੀ ਤੇਜ਼ੀ ਦੇ ਬਾਅਦ 31,001 ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ, ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 88.60 ਅੰਕ ਭਾਵ 0.98% ਦੀ ਤੇਜ਼ੀ ਦੇ ਨਾਲ 9,127.85 'ਤੇ ਕਾਰੋਬਾਰ ਕਰ ਰਿਹਾ ਸੀ।
ਬੈਂਕ ਨਿਫਟੀ ਨੂੰ ਤੇਜ਼ੀ ਦਾ ਸਹਾਰਾ ਮਿਲਿਆ:
ਬੈਂਕ ਨਿਫਟੀ 'ਚ ਵੀ ਅੱਜ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਬਾਜ਼ਾਰ ਚੜ੍ਹਨ ‘ਚ ਸਹਾਰਾ ਮਿਲ ਰਿਹਾ ਹੈ। ਅੱਜ, ਬੈਂਕ ਨਿਫਟੀ 267.85 ਅੰਕ ਯਾਨੀ 1.55 ਫੀਸਦੀ ਦੇ ਵਾਧੇ ਦੇ ਨਾਲ 17546.75 'ਤੇ ਕਾਰੋਬਾਰ ਕਰ ਰਿਹਾ ਸੀ।
ਨਿਫਟੀ ‘ਚ ਤੇਜ਼ੀ ਦੇਖਣ ਨੂੰ ਮਿਲੀ:
ਅੱਜ ਨਿਫਟੀ ਜ਼ੋਰਦਾਰ ਕਾਰੋਬਾਰ ਕਰ ਰਿਹਾ ਹੈ ਤੇ ਇਸ ਦੇ 50 ਸਟਾਕਾਂ ਚੋਂ 43 ਸਟਾਕ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਸਿਰਫ 7 ਸਟਾਕ ਡਿੱਗ ਰਹੇ ਹਨ।
ਚੜ੍ਹਣ ਵਾਲੇ ਸਟਾਕ:
ਨਿਫਟੀ ਦੇ ਵੱਧ ਰਹੇ ਸ਼ੇਅਰਾਂ ਨੂੰ ਵੇਖਦੇ ਹੋਏ ਜੇਐਸਡਬਲਯੂ ਸਟੀਲ 5.78 ਪ੍ਰਤੀਸ਼ਤ ਤੇ ਆਈਟੀਸੀ 4.08 ਪ੍ਰਤੀਸ਼ਤ ਵਧਿਆ ਹੈ। ਇੰਡਸਇੰਡ ਬੈਂਕ 3.68 ਪ੍ਰਤੀਸ਼ਤ ਤੇ ਹਿੰਡਾਲਕੋ 3.20 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ, ਅਲਟਰਾਟੈਕ ਸੀਮਿੰਟ ਵਿਚ 2.90 ਪ੍ਰਤੀਸ਼ਤ ਦੀ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਡਿੱਗ ਰਹੇ ਸ਼ੇਅਰ:
ਭਾਰਤੀ ਏਅਰਟੈਲ ‘ਚ 3.30 ਅਤੇ ਟੀਸੀਐਸ' ਚ 1.67 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਹੀਰੋ ਮੋਟੋਕਾਰਪ 0.90 ਪ੍ਰਤੀਸ਼ਤ ਦੀ ਕਮਜ਼ੋਰੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਜ਼ੀ ਲਿਮਟਿਡ 0.64 ਪ੍ਰਤੀਸ਼ਤ ਦੀ ਗਿਰਾਵਟ ਨਾਲ। ਇਸ ਤੋਂ ਇਲਾਵਾ ਕੋਟਕ ਬੈਂਕ 0.36 ਪ੍ਰਤੀਸ਼ਤ ਦੀ ਕਮਜ਼ੋਰੀ ਦਿਖਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਸਿੱਖਿਆ
Advertisement