ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ
ਅੰਮ੍ਰਿਤਸਰ ਵਿੱਚ ਦੇਰ ਰਾਤ ਜੈਂਤੀਪੁਰ–ਪਠਾਨਕੋਟ ਹਾਈਵੇ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਜੈਂਤੀਪੁਰ ਨੇੜੇ ਪੈਂਦੇ ਪਿੰਡ ਪਾਖਰਪੁਰ ਦੇ ਪੁਲ ‘ਤੇ ਹੋਇਆ, ਜਿੱਥੇ ਸਵਾਰੀਆਂ ਨਾਲ ਭਰੀ ਇੱਕ ਬੱਸ ਅਤੇ ਭੂਸਾ ਲੱਦੀ ਟਰੈਕਟਰ-ਟ੍ਰਾਲੀ

ਅੰਮ੍ਰਿਤਸਰ ਵਿੱਚ ਦੇਰ ਰਾਤ ਜੈਂਤੀਪੁਰ–ਪਠਾਨਕੋਟ ਹਾਈਵੇ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਜੈਂਤੀਪੁਰ ਨੇੜੇ ਪੈਂਦੇ ਪਿੰਡ ਪਾਖਰਪੁਰ ਦੇ ਪੁਲ ‘ਤੇ ਹੋਇਆ, ਜਿੱਥੇ ਸਵਾਰੀਆਂ ਨਾਲ ਭਰੀ ਇੱਕ ਬੱਸ ਅਤੇ ਭੂਸਾ ਲੱਦੀ ਟਰੈਕਟਰ-ਟ੍ਰਾਲੀ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ।
ਜਾਣਕਾਰੀ ਮੁਤਾਬਕ ਬੱਸ ਬਟਾਲਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਸਵਾਰ ਸਨ। ਇਸ ਦੌਰਾਨ ਅੱਗੇ ਚੱਲ ਰਹੀ ਭੂਸਾ ਲੱਦੀ ਟਰੈਕਟਰ-ਟ੍ਰਾਲੀ ਨਾਲ ਬੱਸ ਟਕਰਾ ਗਈ। ਟੱਕਰ ਇੰਨੀ ਤੇਜ਼ ਸੀ ਕਿ ਬੱਸ ਅਤੇ ਟਰੈਕਟਰ-ਟ੍ਰਾਲੀ ਦੋਵਾਂ ਨੂੰ ਨੁਕਸਾਨ ਪਹੁੰਚਿਆ ਅਤੇ ਮੌਕੇ ‘ਤੇ ਹਫੜਾ-ਤਫੜੀ ਮਚ ਗਈ।
ਹਾਦਸੇ ਵਿੱਚ ਜਾਨਮਾਲ ਦਾ ਨੁਕਸਾਨ ਨਹੀਂ, ਪਰ ਕਈ ਯਾਤਰੀ ਗੰਭੀਰ ਢੰਗ ਨਾਲ ਜਖਮੀ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ, ਪਰ ਕਈ ਯਾਤਰੀਆਂ ਨੂੰ ਗੰਭੀਰ ਸੱਟਾਂ ਆਈਆਂ ਹਨ। ਜਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਟਰੈਕਟਰ ਚਾਲਕ ਦੇ ਨਾਲ ਬੈਠੇ ਇੱਕ ਬੱਚੇ ਦੇ ਪੈਰ ਵਿੱਚ ਗੰਭੀਰ ਸੱਟ ਲੱਗੀ ਹੈ, ਜਦਕਿ ਬੱਸ ਵਿੱਚ ਸਵਾਰ ਕਈ ਯਾਤਰੀਆਂ ਨੂੰ ਵੀ ਸੱਟਾਂ ਆਈਆਂ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ। ਪੁਲਿਸ ਨੇ ਬੱਸ ਅਤੇ ਟਰੈਕਟਰ-ਟ੍ਰਾਲੀ ਨੂੰ ਸੜਕ ਤੋਂ ਹਟਵਾਕੇ ਟ੍ਰੈਫਿਕ ਨੂੰ ਸਹੀ ਤਰ੍ਹਾਂ ਚਲਾਇਆ।
ਜਾਂਚ ਅਧਿਕਾਰੀ ਅਵਤਾਰ ਸਿੰਘ ਮੁਤਾਬਕ, ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਤੇਜ਼ ਰਫ਼ਤਾਰ ਵਿੱਚ ਸੀ ਅਤੇ ਕੰਟਰੋਲ ਗੁਆ ਬੈਠੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।
ਪ੍ਰਸ਼ਾਸਨ ਨੂੰ ਇੱਥੇ ਸੁਰੱਖਿਆ ਦੇ ਪੱਕੇ ਇੰਤਜ਼ਾਮ ਕਰਨੇ ਚਾਹੀਦੇ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਖਮੀਆਂ ਦਾ ਇਲਾਜ ਜਾਰੀ ਹੈ। ਹਾਦਸੇ ਦੇ ਬਾਅਦ ਕੁਝ ਸਮੇਂ ਲਈ ਹਾਈਵੇ ‘ਤੇ ਟ੍ਰੈਫਿਕ ਪ੍ਰਭਾਵਿਤ ਰਹੀ, ਜੋ ਬਾਅਦ ਵਿੱਚ ਮੁੜ ਸਧਾਰਨ ਕਰ ਦਿੱਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















