ਪੜਚੋਲ ਕਰੋ
(Source: ECI/ABP News)
ਮੂਡੀ ਦੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤੀ ਅਰਥਚਾਰੇ ਵਿੱਚ 11.5% ਦੀ ਗਿਰਾਵਟ ਦਾ ਅਨੁਮਾਨ
ਰੇਟਿੰਗ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਕਰੈਡਿਟ ਵਾਤਾਵਰਣ ਘੱਟ ਵਿਕਾਸ, ਉੱਚ ਕਰਜ਼ੇ ਅਤੇ ਕਮਜ਼ੋਰ ਵਿੱਤੀ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਇਹ ਜੋਖਮ ਵਧੇ ਹਨ।
![ਮੂਡੀ ਦੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤੀ ਅਰਥਚਾਰੇ ਵਿੱਚ 11.5% ਦੀ ਗਿਰਾਵਟ ਦਾ ਅਨੁਮਾਨ Moodys Growth Prediction for India expecting 11 and half percent drop in economy for current fiscal year ਮੂਡੀ ਦੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤੀ ਅਰਥਚਾਰੇ ਵਿੱਚ 11.5% ਦੀ ਗਿਰਾਵਟ ਦਾ ਅਨੁਮਾਨ](https://static.abplive.com/wp-content/uploads/sites/5/2020/04/29052927/moodys.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਵਿੱਚ 11.5 ਪ੍ਰਤੀਸ਼ਤ ਦੀ ਕਟੌਤੀ ਦਾ ਇੱਕ ਨਵਾਂ ਅਨੁਮਾਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੂਡੀਜ਼ ਨੇ ਭਾਰਤੀ ਅਰਥਚਾਰੇ ਵਿੱਚ ਚਾਰ ਪ੍ਰਤੀਸ਼ਤ ਗਿਰਾਵਟ ਦੀ ਭਵਿੱਖਬਾਣੀ ਕੀਤੀ ਸੀ।
ਮੂਡੀਜ਼ ਨੇ ਕਿਹਾ, “ਆਰਥਿਕਤਾ ਅਤੇ ਵਿੱਤੀ ਪ੍ਰਣਾਲੀ ਵਿੱਚ ਡੂੰਘੇ ਦਬਾਅ ਕਾਰਨ ਦੇਸ਼ ਦੀ ਵਿੱਤੀ ਤਾਕਤ ਹੋਰ ਹੇਠਾਂ ਆ ਸਕਦੀ ਹੈ। ਇਸ ਨਾਲ ਕਰਜ਼ੇ 'ਤੇ ਦਬਾਅ ਵਧ ਸਕਦਾ ਹੈ।” ਮੂਡੀਜ਼ ਨੇ ਕਿਹਾ ਕਿ ਉਸਦਾ ਅਨੁਮਾਨ ਹੈ ਕਿ 2020-21 ਵਿਚ ਭਾਰਤੀ ਆਰਥਿਕਤਾ ਵਿਚ 11.5 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ।
ਮੂਡੀਜ਼ ਨੇ ਕਿਹਾ ਹੈ ਕਿ ਭਾਰਤੀ ਆਰਥਿਕਤਾ ਅਗਲੇ ਵਿੱਤੀ ਸਾਲ 2021-22 ਵਿਚ 10.6 ਪ੍ਰਤੀਸ਼ਤ ਦੀ ਵਾਧਾ ਦਰ ਦਰਜ ਕਰੇਗੀ। ਇਸ ਤੋਂ ਪਹਿਲਾਂ ਇੱਕ ਗਲੋਬਲ ਰੇਟਿੰਗ ਏਜੰਸੀ ਫਿਚ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤੀ ਅਰਥਚਾਰੇ ਵਿੱਚ 10.5 ਪ੍ਰਤੀਸ਼ਤ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।
ਘਰੇਲੂ ਰੇਟਿੰਗ ਏਜੰਸੀਆਂ ਕ੍ਰਿਸਿਲ ਅਤੇ ਇੰਡੀਆ ਰੇਟਿੰਗਜ਼ ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਭਾਰਤੀ ਅਰਥਚਾਰੇ ਵਿਚ ਕ੍ਰਮਵਾਰ 9% ਅਤੇ 11.8% ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)