Mother Dairy: ਫਿਰ ਵਧਣਗੀਆਂ ਮਦਰ ਡੇਅਰੀ ਦੇ ਦੁੱਧ ਦੀਆਂ ਕੀਮਤਾਂ, ਗਾਹਕਾਂ ਨੂੰ ਲਗੇਗਾ ਝਟਕਾ, ਕੰਪਨੀ ਨੇ ਦਿੱਤੇ ਸੰਕੇਤ
Mother Dairy ਕੰਪਨੀ ਦੀ ਵਿਕਰੀ ਇਸ ਸਾਲ 20 ਫੀਸਦੀ ਵਧ ਸਕਦੀ ਹੈ। ਮਦਰ ਡੇਅਰੀ ਦਾ ਟਰਨਓਵਰ 15,000 ਕਰੋੜ ਰੁਪਏ ਤੱਕ ਜਾਣ ਦੀ ਉਮੀਦ ਹੈ।
Mother Dairy Milk Price: ਐਲਪੀਜੀ ਅਤੇ ਪੈਟਰੋਲ ਨੇ ਪਹਿਲਾਂ ਹੀ ਦੇਸ਼ ਦੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਹੁਣ ਇੱਕ ਵਾਰ ਫਿਰ ਵਧਦੀ ਮਹਿੰਗਾਈ ਦੌਰਾਨ ਦੁੱਧ ਅਤੇ ਦਹੀਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਮਦਰ ਡੇਅਰੀ ਅਗਲੇ ਕੁਝ ਹਫ਼ਤਿਆਂ ਵਿੱਚ ਆਪਣੇ ਦੁੱਧ ਅਤੇ ਦਹੀਂ ਦੀ ਕੀਮਤ ਵਧਾ ਸਕਦੀ ਹੈ। ਕੰਪਨੀ ਨੇ ਇਹ ਸੰਕੇਤ ਦਿੱਤਾ ਹੈ। ਦੱਸ ਦੇਈਏ ਕਿ ਦੁੱਧ ਅਤੇ ਡੇਅਰੀ ਉਤਪਾਦਾਂ ਤੋਂ ਇਲਾਵਾ ਮਦਰ ਡੇਅਰੀ ਹੁਣ ਫਲਾਂ ਅਤੇ ਸਬਜ਼ੀਆਂ ਦਾ ਕਾਰੋਬਾਰ ਵੀ ਕਰ ਰਹੀ ਹੈ।
15 ਫ਼ੀਸਦੀ ਤੇਜ਼ੀ ਦੇ ਆਸਾਰ
ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ (Managing Director of Mother Dairy) ਮਨੀਸ਼ ਬੰਦਲਿਸ਼ ਦਾ ਕਹਿਣਾ ਹੈ ਕਿ ਵਿੱਤੀ ਸਾਲ 2022-23 'ਚ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮੰਗ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਲਾਭ ਮਦਰ ਡੇਅਰੀ ਨੂੰ ਮਿਲ ਰਿਹਾ ਹੈ। ਮਦਰ ਡੇਅਰੀ ਦਾ 70 ਫੀਸਦੀ ਕਾਰੋਬਾਰ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਹੈ। ਆਈਸ ਕਰੀਮ ਦੀ ਵਿਕਰੀ ਵੀ ਇਸ ਸਾਲ ਬੰਪਰ ਹੋਣ ਦੀ ਉਮੀਦ ਹੈ ਕਿਉਂਕਿ ਇਸ ਦਾ ਕਾਰੋਬਾਰ ਕਰੋਨਾ ਵਿੱਚ ਰੁਕਿਆ ਹੋਇਆ ਸੀ।
ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਮੁਸੀਬਤ 'ਚ ਘਿਰਿਆ, ਜਾਣੋ ਵਿਜੈਇੰਦਰ ਸਿੰਗਲਾ ਨੂੰ ਅਦਾਲਤ ਨੇ ਕਿਉਂ ਕੀਤਾ ਤਲਬ?
ਵਿਕਰੀ 20 ਫ਼ੀਸਦੀ ਵਧੀ
ਮਨੀਸ਼ ਬੰਦਲਿਸ਼ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ 2022-23 'ਚ ਕੰਪਨੀ ਦੀ ਵਿਕਰੀ 20 ਫੀਸਦੀ ਵਧ ਸਕਦੀ ਹੈ। ਇਸ ਸਾਲ ਟਰਨਓਵਰ 15,000 ਕਰੋੜ ਰੁਪਏ ਤੱਕ ਜਾਣ ਦੀ ਉਮੀਦ ਹੈ।
ਹਾਲ ਹੀ ਵਿੱਚ ਕੀਮਤਾਂ 'ਚ ਕੀਤਾ ਗਿਆ ਸੀ ਵਾਧਾ
ਮਦਰ ਡੇਅਰੀ ਨੇ ਹਾਲ ਹੀ ਵਿੱਚ ਮਹਿੰਗੇ ਭਾਅ ਵਧਣ ਦਾ ਹਵਾਲਾ ਦਿੰਦੇ ਹੋਏ ਦੁੱਧ, ਦਹੀਂ, ਮੱਖਣ ਆਦਿ ਦੇ ਰੇਟ ਵਧਾ ਦਿੱਤੇ ਸਨ। ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਡੀਜ਼ਲ ਦੀ ਕੀਮਤ ਵਧਣ ਨਾਲ ਆਵਾਜਾਈ ਦੀ ਲਾਗਤ ਕਾਫੀ ਵਧ ਗਈ ਹੈ। ਇਸ ਕਾਰਨ ਰੇਟ ਵਧਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਦੁੱਧ ਅਤੇ ਦਹੀਂ ਵਰਗੇ ਡੇਅਰੀ ਉਤਪਾਦਾਂ ਦੀ ਕੀਮਤ ਵਧਣ ਦਾ ਫਾਇਦਾ ਉਨ੍ਹਾਂ ਕਿਸਾਨਾਂ ਨੂੰ ਹੁੰਦਾ ਹੈ, ਜਿਨ੍ਹਾਂ ਤੋਂ ਮਦਰ ਡੇਅਰੀ ਮਾਲ ਲੈਂਦੀ ਹੈ।