ਹੁਣ ਫਾਸਟੈਗ ‘ਚ 1000 ਰੁਪਏ ਦਾ ਰੀਚਾਰਜ ਮਿਲੇਗਾ ਮੁਫ਼ਤ, NHAI ਨੇ ਲਿਆਂਦਾ ਇਹ ਖਾਸ ਆਫ਼ਰ
ਰਾਸ਼ਟਰੀ ਹਾਈਵੇ ਅਥਾਰਟੀ (NHAI) ਨੇ ਸਵੱਛ ਭਾਰਤ ਅਭਿਆਨ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ। ਹੁਣ ਜੇ ਤੁਸੀਂ ਕਿਸੇ ਟੋਲ ਪਲਾਜ਼ਾ ‘ਤੇ ਗੰਦਾ ਟਾਇਲਟ ਵੇਖਦੇ ਹੋ ਅਤੇ ਉਸ ਦੀ ਸਹੀ ਜਾਣਕਾਰੀ NHAI ਨੂੰ

ਰਾਸ਼ਟਰੀ ਹਾਈਵੇ ਅਥਾਰਟੀ (NHAI) ਨੇ ਸਵੱਛ ਭਾਰਤ ਅਭਿਆਨ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ। ਹੁਣ ਜੇ ਤੁਸੀਂ ਕਿਸੇ ਟੋਲ ਪਲਾਜ਼ਾ ‘ਤੇ ਗੰਦਾ ਟਾਇਲਟ ਵੇਖਦੇ ਹੋ ਅਤੇ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ, ਤਾਂ ਤੁਹਾਨੂੰ ਇਨਾਮ ਵਜੋਂ ₹1,000 ਦਾ FASTag ਰੀਚਾਰਜ ਮਿਲੇਗਾ। ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਰਾਸ਼ਟਰੀ ਮਾਰਗਾਂ ‘ਤੇ ਲਾਗੂ ਰਹੇਗੀ।
ਇਸ ਤਰ੍ਹਾਂ ਸ਼ਿਕਾਇਤ ਕਰੋ ਅਤੇ ਇਨਾਮ ਪ੍ਰਾਪਤ ਕਰੋ
ਯਾਤਰੀ ‘ਰਾਜਮਾਰਗ ਯਾਤਰੀ (Rajmargyatra)’ ਐਪ ਦੇ ਨਵੇਂ ਵਰਜ਼ਨ ਤੋਂ ਗੰਦੇ ਟਾਇਲਟ ਦੀ ਜੀਓ-ਟੈਗ ਕੀਤੀ ਹੋਈ ਅਤੇ ਟਾਈਮ-ਸਟੈਂਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ। ਇਸਦੇ ਨਾਲ ਤੁਹਾਨੂੰ ਆਪਣਾ ਨਾਮ, ਸਥਾਨ, ਵਾਹਨ ਰਜਿਸਟ੍ਰੇਸ਼ਨ ਨੰਬਰ (VRN) ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। NHAI ਟੀਮ ਦੁਆਰਾ ਜਾਂਚ ਕਰਨ ਤੋਂ ਬਾਅਦ ਜੇ ਰਿਪੋਰਟ ਸਹੀ ਪਾਈ ਜਾਂਦੀ ਹੈ, ਤਾਂ ਸੰਬੰਧਤ ਵਾਹਨ ਨੰਬਰ ‘ਤੇ ₹1,000 ਦਾ FASTag ਰੀਚਾਰਜ ਕਰ ਦਿੱਤਾ ਜਾਵੇਗਾ।
ਇਨਾਮ ਦੇ ਨਿਯਮ ਅਤੇ ਸ਼ਰਤਾਂ
ਹਰ ਵਾਹਨ ਨੰਬਰ ਨੂੰ ਸਿਰਫ਼ ਇੱਕ ਵਾਰੀ ਹੀ ਇਨਾਮ ਮਿਲੇਗਾ।
ਇੱਕੋ ਟਾਇਲਟ ਨੂੰ ਇੱਕ ਦਿਨ ਵਿੱਚ ਸਿਰਫ਼ ਇੱਕ ਵਾਰੀ ਹੀ ਇਨਾਮ ਲਈ ਗਿਣਿਆ ਜਾਵੇਗਾ।
ਜੇ ਕਈ ਲੋਕ ਇੱਕੋ ਟਾਇਲਟ ਦੀ ਸ਼ਿਕਾਇਤ ਕਰਦੇ ਹਨ, ਤਾਂ ਪਹਿਲੀ ਸਹੀ ਰਿਪੋਰਟ ਕਰਨ ਵਾਲੇ ਨੂੰ ਹੀ ਇਨਾਮ ਮਿਲੇਗਾ।
ਫੋਟੋ ਦੀ ਹੋਏਗੀ ਸਖਤ ਜਾਂਚ
NHAI ਮੁਤਾਬਕ, ਸਿਰਫ਼ ਐਪ ਤੋਂ ਲਈ ਗਈ ਅਸਲੀ, ਸਪਸ਼ਟ ਅਤੇ ਜੀਓ-ਟੈਗ ਕੀਤੀ ਹੋਈ ਤਸਵੀਰਾਂ ਹੀ ਮੰਨੀ ਜਾਣਗੀਆਂ। ਪੁਰਾਣੀਆਂ, ਡੁਪਲੀਕੇਟ ਜਾਂ ਐਡਿਟ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਸਾਰੀਆਂ ਐਂਟਰੀਜ਼ ਦੀ ਜਾਂਚ AI ਅਤੇ ਮੈਨੁਅਲ ਤਸਦੀਕ ਨਾਲ ਕੀਤੀ ਜਾਵੇਗੀ ਤਾਂ ਜੋ ਇਨਾਮ ਸਿਰਫ਼ ਅਸਲੀ ਰਿਪੋਰਟ ਕਰਨ ਵਾਲਿਆਂ ਨੂੰ ਹੀ ਮਿਲੇ।
ਇਹ ਯੋਜਨਾ ਕਿੱਥੇ ਲਾਗੂ ਹੋਵੇਗੀ?
ਇਹ ਇਨਾਮ ਯੋਜਨਾ ਸਿਰਫ਼ NHAI ਦੇ ਮਾਲਕੀ ਹੱਕ ਵਾਲੇ ਜਾਂ ਪ੍ਰਬੰਧਿਤ ਟਾਇਲਟਾਂ ‘ਤੇ ਲਾਗੂ ਹੋਵੇਗੀ। ਪੈਟਰੋਲ ਪੰਪ, ਢਾਬੇ ਜਾਂ ਨਿੱਜੀ ਜਗ੍ਹਾਵਾਂ ਦੇ ਟਾਇਲਟ ਇਸ ਦਾਇਰੇ ਵਿੱਚ ਨਹੀਂ ਆਉਣਗੇ।



















