ਪੜਚੋਲ ਕਰੋ
Advertisement
ਬ੍ਰਿਟੇਨ ਦੀ ਅਦਾਲਤ ਵਲੋਂ ਏਅਰ ਇੰਡੀਆ ਨੂੰ ਵੱਡੀ ਰਾਹਤ, ਜਾਣੋ ਪੂਰਾ ਕੀ ਹੈ ਮਾਮਲਾ
ਏਅਰ ਇੰਡੀਆ ਨੂੰ ਬ੍ਰਿਟੇਨ ਵਿਚ ਕੁਝ ਰਾਹਤ ਮਿਲੀ ਹੈ। ਬ੍ਰਿਟੇਨ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਨੂੰ 17.6 ਮਿਲੀਅਨ ਡਾਲਰ ਦਾ ਬਕਾਇਆ ਅਦਾ ਕਰਨ ਲਈ ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਕੰਪਨੀ ਨੂੰ ਏਅਰਕਰਾਫਟ ਦੇ ਲੀਜ਼ ਲਈ ਭੁਗਤਾਨ ਕਰਨਾ ਹੈ।
ਲੰਡਨ: ਮੁਸ਼ਕਲ ਦੇ ਦੌਰ ਚੋਂ ਲੰਘ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ (Air India) ਨੂੰ ਬ੍ਰਿਟੇਨ ਵਿਚ ਕੁਝ ਰਾਹਤ ਮਿਲੀ ਹੈ। ਬ੍ਰਿਟੇਨ ਦੀ ਇੱਕ ਅਦਾਲਤ (UK Court) ਨੇ ਏਅਰ ਇੰਡੀਆ ਨੂੰ 17.6 ਮਿਲੀਅਨ ਡਾਲਰ ਦੇ ਬਕਾਏ ਦਾ ਭੁਗਤਾਨ ਕਰਨ ਲਈ ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਕੰਪਨੀ ਨੂੰ ਏਅਰਕਰਾਫਟ ਦੇ ਲੀਜ਼ ਲਈ ਭੁਗਤਾਨ (Lease Payment) ਕਰਨਾ ਪੈਣਾ ਹੈ। ਜੱਜ ਨੇ ਕੰਪਨੀ ਦੀ ਅਪੀਲ ਨੂੰ ਸਵੀਕਾਰ ਕੀਤਾ ਕਿ ਕੋਵਿਡ-19 ਕਰਕੇ ਜਹਾਜ਼ਾਂ ਦਾ ਸੰਚਾਲਨ ਨਹੀਂ ਹੋ ਸਕਿਆ, ਜਿਸ ਨਾਲ ਕੰਪਨੀ ਦੀ ਵਿੱਤੀ ਹਾਲਤ ਵਿਗੜ ਗਈ।
ਪਰ ਜੱਜ ਸਾਈਮਨ ਸਾਲਜ਼ੇਦੋ ਨੇ ਇਸ ਗੱਲ ਲਈ ਏਅਰ ਇੰਡੀਆ ਨੂੰ ਝਾੜ ਪਾਈ ਕਿ ਉਸ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ। ਏਅਰ ਇੰਡੀਆ ਦਾ ਚਾਈਨਾ ਏਅਰਕ੍ਰਾਫਟ ਲੀਜ਼ਿੰਗ ਕੰਪਨੀ ਲਿਮਟਿਡ ‘ਤੇ 17.6 ਮਿਲੀਅਨ ਡਾਲਰ ਦਾ ਬਕਾਇਆ ਹੈ। ਜੱਜ ਨੇ ਕੰਪਨੀ ਨੂੰ 11 ਜਨਵਰੀ 2021 ਤੱਕ ਇਸਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ।
ਸ਼ਰਤਾਂ ਤੋਂ ਰਾਹਤ
ਹਾਲਾਂਕਿ, ਇਹ ਰਾਹਤ ਏਅਰ ਇੰਡੀਆ ਨੂੰ ਇਸ ਸ਼ਰਤ 'ਤੇ ਦਿੱਤੀ ਗਈ ਹੈ ਕਿ ਉਹ ਦਸੰਬਰ ਲਈ 5 ਮਿਲੀਅਨ ਡਾਲਰ ਅਦਾ ਕਰੇਗੀ। ਚੀਨੀ ਕੰਪਨੀ ਦੇ ਇੱਕ ਵਕੀਲ ਨੇ ਤੁਰੰਤ ਭੁਗਤਾਨ ਦੀ ਮੰਗ ਕੀਤੀ ਪਰ ਏਅਰ ਇੰਡੀਆ ਨੇ ਕਿਹਾ ਕਿ ਉਹ ਇਸ ਸਮੇਂ ਅਦਾਇਗੀ ਕਰਨ ਦੀ ਸਥਿਤੀ ਵਿਚ ਨਹੀਂ ਹੈ। ਕੰਪਨੀ ਨੇ 29 ਜਨਵਰੀ ਤੱਕ ਸਮਾਂ ਮੰਗਿਆ ਪਰ ਜੱਜ ਨੇ 11 ਜਨਵਰੀ ਤੱਕ ਦਾ ਸਮਾਂ ਦਿੱਤਾ। ਸਰਕਾਰ ਆਪਣੀ ਪੂਰੀ ਹਿੱਸੇਦਾਰੀ ਕੰਪਨੀ ਵਿਚ ਵੇਚਣੀ ਚਾਹੁੰਦੀ ਹੈ ਪਰ ਲੰਬੇ ਸਮੇਂ ਤੋਂ ਇਸ ਲਈ ਢੁਕਵੇਂ ਖਰੀਦਦਾਰ ਨਹੀਂ ਮਿਲ ਰਹੇ।
Weather Update: ਪਹਾੜਾਂ ‘ਚ ਬਰਫਬਾਰੀ ਦੇ ਵਿਚਕਾਰ ਦੇਸ਼ ਦੇ ਪੰਜ ਤੋਂ ਵੱਧ ਸੂਬਿਆਂ ਵਿੱਚ ਮੀਂਹ ਦੀ ਚਿਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement