(Source: ECI/ABP News/ABP Majha)
ਕਿਤੇ ਤੁਹਾਡੇ ਵੀ PAN Card ਦੀ ਤਾਂ ਨਹੀਂ ਦੁਰਵਰਤੋਂ ਹੋ ਰਹੀ? ਇਸ ਤਰ੍ਹਾਂ ਚੈੱਕ ਕਰੋ ਪੂਰੀ ਹਿਸਟਰੀ
History of PAN Card: ਜੇਕਰ ਕਿਸੇ ਵਿਅਕਤੀ ਨੇ ਤੁਹਾਡੇ ਪੈਨ ਕਾਰਡ ਦੀ ਵਰਤੋਂ ਕੀਤੀ ਹੈ ਤੇ ਇਸ ਨਾਲ ਹਾਈ ਵੈਲਿਓ ਟ੍ਰਾਂਜੈਕਸ਼ਨ ਕੀਤਾ ਹੈ, ਤਾਂ ਇਸ ਦਾ ਵੇਰਵਾ ਫਾਰਮ 26AS ਵਿੱਚ ਦਿਖੇਗਾ।
Steps to Check History of PAN Card: ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਤੇ ਪੈਨ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਚੋਂ ਇੱਕ ਹੈ। ਆਧਾਰ ਕਾਰਡ ਦੀ ਵਰਤੋਂ ਆਮ ਪਛਾਣ ਦੇ ਸਬੂਤ ਵਜੋਂ ਕੀਤੀ ਜਾਂਦੀ ਹੈ, ਜਦੋਂਕਿ ਪੈਨ ਕਾਰਡ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਕੀਤੀ ਜਾਂਦੀ ਹੈ।
ਪੈਨ ਕਾਰਡ ਦੀ ਵਰਤੋਂ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜਿਨ੍ਹਾਂ ਕੋਲ ਬੈਂਕਿੰਗ ਲੈਣ-ਦੇਣ (High Value Transaction) ਨਾਲ ਸਬੰਧਤ ਕੋਈ ਕੰਮ ਹੁੰਦਾ ਹੈ। ਪੈਨ ਕਾਰਡ ਇਨਕਮ ਟੈਕਸ ਲੈਣ-ਦੇਣ ਵਿੱਚ ਵੀ ਬਹੁਤ ਉਪਯੋਗੀ ਹੈ। ਅੱਜ ਕੱਲ੍ਹ ਬੈਂਕ ਖਾਤਾ ਖੋਲ੍ਹਣ ਲਈ ਪੈਨ ਕਾਰਡ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਗੈਰ ਤੁਸੀਂ ਕੋਈ ਵਿੱਤੀ ਕੰਮ ਨਹੀਂ ਕਰ ਸਕਦੇ। ਇਸ ਕਾਰਡ ਦੀ ਵਰਤੋਂ EPF ਦੇ ਪੈਸੇ ਜਮ੍ਹਾ ਕਰਨ ਲਈ ਵੀ ਕੀਤੀ ਜਾਂਦੀ ਹੈ।
ਅੱਜ ਕੱਲ੍ਹ ਪੈਨ ਕਾਰਡ ਦੀ ਵਰਤੋਂ ਲਗਭਗ ਹਰ ਥਾਂ ਕੀਤੀ ਜਾਂਦੀ ਹੈ, ਜਿਸ ਕਾਰਨ ਕਈ ਵਾਰ ਸਾਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਅਸੀਂ ਆਪਣਾ ਪੈਨ ਕਾਰਡ ਕਿੱਥੇ ਵਰਤਿਆ ਹੈ। ਇਸ ਕਾਰਨ ਕਈ ਵਾਰ ਇਹ ਗਲਤ ਲੋਕਾਂ ਦੇ ਹੱਥ ਲੱਗ ਜਾਂਦਾ ਹੈ ਤੇ ਧੋਖੇਬਾਜ਼ ਇਸ ਦੀ ਦੁਰਵਰਤੋਂ ਕਰਦੇ ਹਨ। ਕਿਉਂਕਿ ਇਹ ਕਾਰਡ ਵਿੱਤੀ ਕੰਮਾਂ ਲਈ ਵਰਤਿਆ ਜਾਂਦਾ ਹੈ, ਇਸ ਲਈ ਇਸ ਨੂੰ ਸਹੀ ਢੰਗ ਨਾਲ ਰੱਖਣਾ ਅਤੇ ਇਸਦੀ ਵਰਤੋਂ ਦੇ ਇਤਿਹਾਸ ਦੀ ਜਾਂਚ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ।
ਨਹੀਂ ਤਾਂ ਇਸਦੀ ਦੁਰਵਰਤੋਂ ਹੋ ਸਕਦੀ ਹੈ। ਪੈਨ ਕਾਰਡ ਦੀ ਵਰਤੋਂ ਨਾਲ ਲੋਕ ਵੱਡੀ ਧੋਖਾਧੜੀ ਜਾਂ ਘਪਲੇ ਕਰ ਸਕਦੇ ਹਨ। ਇਸ ਦੇ ਨਾਲ ਹੀ ਕਈ ਵਾਰ ਲੋਕ ਕਿਸੇ ਹੋਰ ਦੇ ਕਾਰਡ ਦੀ ਵਰਤੋਂ ਕਰਕੇ ਕਿਸੇ ਵੀ ਵਿਅਕਤੀ ਦੇ ਕਰਜ਼ੇ ਦੇ ਗਾਰੰਟਰ ਬਣ ਸਕਦੇ ਹਨ। ਅਜਿਹਾ ਕਰਨ ਨਾਲ ਤੁਹਾਡੀ ਟੈਕਸ ਦੇਣਦਾਰੀ ਬਣ ਜਾਵੇਗੀ ਅਤੇ ਤੁਹਾਨੂੰ ਇਸ ਲਈ ਟੈਕਸ ਵੀ ਅਦਾ ਕਰਨਾ ਹੋਵੇਗਾ।
ਬਚਣ ਲਈ ਹਿਸਟਰੀ
ਜੇਕਰ ਕਿਸੇ ਵਿਅਕਤੀ ਨੇ ਤੁਹਾਡੇ ਪੈਨ ਕਾਰਡ ਦੀ ਵਰਤੋਂ ਕੀਤੀ ਹੈ ਅਤੇ ਇਸ ਨਾਲ ਉੱਚ ਮੁੱਲ ਦਾ ਲੈਣ-ਦੇਣ ਕੀਤਾ ਹੈ, ਤਾਂ ਇਸਦਾ ਵੇਰਵਾ ਫਾਰਮ 26AS ਵਿੱਚ ਦਿਖੇਗਾ। ਇਸ ਦੀ ਜਾਂਚ ਕਰਕੇ ਤੁਸੀਂ ਪੈਨ ਦੀ ਗਲਤ ਵਰਤੋਂ ਦਾ ਪਤਾ ਲਗਾ ਸਕਦੇ ਹੋ। ਤੁਹਾਨੂੰ ਇਹ ਫਾਰਮ ਡਾਊਨਲੋਡ ਕਰਨਾ ਪਵੇਗਾ। ਤੁਸੀਂ ਇਸਨੂੰ TRACES ਦੇ ਪੋਰਟਲ ਤੋਂ ਵੀ ਹਾਸਲ ਕਰ ਸਕਦੇ ਹੋ।
ਇਸ ਫਾਰਮ (26AS Form Download) ਨੂੰ ਡਾਊਨਲੋਡ ਕਰਨ ਤੋਂ ਬਾਅਦ, ਸਾਰੇ ਲੈਣ-ਦੇਣ ਦੀ ਜਾਂਚ ਕਰੋ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਪੈਨ ਕਾਰਡ ਦੀ ਦੁਰਵਰਤੋਂ ਹੋਈ ਹੈ ਜਾਂ ਨਹੀਂ। ਇਸ ਦੇ ਨਾਲ, ਹਮੇਸ਼ਾ ਆਪਣੇ ਪੈਨ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਇਹ ਬਹੁਤ ਜ਼ਰੂਰੀ ਹੋਵੇ। ਬਗੈਰ ਕਿਸੇ ਕਾਰਨ ਇਸ ਦਾ ਵੇਰਵਾ ਕਿਸੇ ਨੂੰ ਨਾ ਦਿਓ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਨੂੰ ਖਤਰਾ! ਹਿਰਾਸਤ 'ਚ ਲੈ ਕੇ ਤਸ਼ੱਦਦ ਤੇ ਬੇਇੱਜ਼ਤ ਕਰਨ ਦੀ ਯੋਜਨਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin