![ABP Premium](https://cdn.abplive.com/imagebank/Premium-ad-Icon.png)
Petrol Diesel Price : ਅੱਜ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਭਾਅ
International market 'ਚ ਬ੍ਰੈਂਟ ਕਰੂਡ (Brent crude) 81.60 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਅੱਜ ਸਵੇਰੇ 6 ਵਜੇ oil marketing companies ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।
![Petrol Diesel Price : ਅੱਜ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਭਾਅ Petrol and diesel prices reduced in Punjab and Maharashtra, prices changed in these cities and states too, know the new rates Petrol Diesel Price : ਅੱਜ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਭਾਅ](https://feeds.abplive.com/onecms/images/uploaded-images/2022/04/20/c9ed735f0e61b88842d56e6c5036e2ec_original.jpeg?impolicy=abp_cdn&imwidth=1200&height=675)
Petrol Diesel Price Update: ਕੱਚੇ ਤੇਲ ਦੀਆਂ ਕੀਮਤਾਂ (crude oil prices) ਫਿਰ ਤੋਂ ਵੱਧ ਰਹੀਆਂ ਹਨ। ਕੌਮਾਂਤਰੀ ਬਾਜ਼ਾਰ (International market) 'ਚ ਬ੍ਰੈਂਟ ਕਰੂਡ (Brent crude) 81.60 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਅੱਜ ਸਵੇਰੇ 6 ਵਜੇ ਤੇਲ ਮਾਰਕੀਟਿੰਗ ਕੰਪਨੀਆਂ (oil marketing companies) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।
ਆਂਧਰਾ ਪ੍ਰਦੇਸ਼ ਵਿੱਚ ਪੈਟਰੋਲ 0.21 ਪੈਸੇ, ਹਿਮਾਚਲ ਪ੍ਰਦੇਸ਼ ਵਿੱਚ 0.26 ਪੈਸੇ, ਝਾਰਖੰਡ ਵਿੱਚ 0.17 ਪੈਸੇ ਅਤੇ ਮੱਧ ਪ੍ਰਦੇਸ਼ ਵਿੱਚ 0.30 ਪੈਸੇ ਮਹਿੰਗਾ ਹੋਇਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ 'ਚ ਈਂਧਨ ਦੀਆਂ ਕੀਮਤਾਂ 'ਚ 0.66 ਪੈਸੇ, ਪੰਜਾਬ 'ਚ 0.24 ਪੈਸੇ ਅਤੇ ਕਰਨਾਟਕ 'ਚ 0.15 ਪੈਸੇ ਦੀ ਕਮੀ ਆਈ ਹੈ। ਆਓ ਜਾਣਦੇ ਹਾਂ ਹੋਰ ਸ਼ਹਿਰਾਂ ਵਿੱਚ ਕੀ ਕੀਮਤਾਂ ਹਨ।
4 ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
- ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
- ਕੋਲਕਾਤਾ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਪੰਜਾਬ ਪੈਟਰੋਲ 98.47 ਰੁਪਏ ਅਤੇ ਡੀਜ਼ਲ 88.79 ਰੁਪਏ ਪ੍ਰਤੀ ਲੀਟਰ
ਇਨ੍ਹਾਂ ਸ਼ਹਿਰਾਂ ਵਿੱਚ ਵੀ ਨਵੀਆਂ ਦਰਾਂ ਕੀਤੀਆਂ ਗਈਆਂ ਹਨ ਜਾਰੀ
- ਨੋਇਡਾ 'ਚ ਪੈਟਰੋਲ 96.48 ਰੁਪਏ ਅਤੇ ਡੀਜ਼ਲ 90.14 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਗਾਜ਼ੀਆਬਾਦ ਵਿੱਚ ਡੀਜ਼ਲ ਦੀ ਕੀਮਤ 96.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਲਖਨਊ 'ਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.66 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪਟਨਾ 'ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨਵੀਆਂ ਦਰਾਂ ਹਰ ਰੋਜ਼ ਸਵੇਰੇ 6 ਵਜੇ ਕੀਤੀਆਂ ਜਾਂਦੀਆਂ ਹਨ ਜਾਰੀ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।
ਇੰਝ ਚੈੱਕ ਕਰੋ ਅੱਜ ਦੀਆਂ ਨਵੀਨਤਮ ਕੀਮਤਾਂ
ਤੁਸੀਂ SMS ਰਾਹੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ BPCL ਗਾਹਕ RSP ਅਤੇ ਆਪਣਾ ਸਿਟੀ ਕੋਡ ਲਿਖ ਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਅਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)