Petrol-Diesel Price: ਤੇਲ ਕੰਪਨੀਆਂ ਨੇ ਫਿਰ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ
ਤੇਲ ਮਾਰਕੀਟਿੰਗ ਕੰਪਨੀਆਂ ਨੇ ਫਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਮਈ ਮਹੀਨੇ ਦਾ ਅੱਜ 12ਵਾਂ ਦਿਨ ਹੈ, ਜਦੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ।
ਚੰਡੀਗੜ੍ਹ: ਇੱਕ ਦਿਨ ਸਥਿਰ ਰਹਿਣ ਤੋਂ ਬਾਅਦ ਐਤਵਾਰ ਨੂੰ ਫਿਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੁਣ ਮਈ ਦੇ ਮਹੀਨੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ 12 ਦਿਨ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਮਹੀਨੇ 3.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇੰਡੀਅਨ ਆਇਲ ਤੋਂ ਮਿਲੀ ਜਾਣਕਾਰੀ ਮੁਤਾਬਕ ਪੈਟਰੋਲ ਦੀ ਕੀਮਤ ਵਿੱਚ 15-17 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 25-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਤੇ ਜੈਪੁਰ ਵਿਚ, ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 100 ਦੇ ਨੇੜੇ ਪਹੁੰਚ ਗਈ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਤੋਂ ਇਲਾਵਾ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀਆਂ ਹਨ। ਇਸ ਦਾ ਕਾਰਨ ਕੇਂਦਰ ਅਤੇ ਸੂਬਿਆਂ ਵਲੋਂ ਲਏ ਜਾਣ ਵਾਲੇ ਟੈਕਸ ਅਤੇ ਆਵਾਜਾਈ 'ਤੇ ਵੀ ਨਿਰਭਰ ਕਰਦਾ ਹੈ। ਵਰਤਮਾਨ ਵਿੱਚ, ਆਟੋ ਬਾਲਣ 'ਤੇ ਕੁੱਲ ਟੈਕਸ ਉਨ੍ਹਾਂ ਦੀ ਅਧਾਰ ਕੀਮਤ ਤੋਂ ਤਿੰਨ ਗੁਣਾ ਹੈ। ਪੈਟਰੋਲ ਅਤੇ ਡੀਜ਼ਲ ਦਾ ਅਧਾਰ ਮੁੱਲ ਲਗਪਗ 33 ਰੁਪਏ ਪ੍ਰਤੀ ਲੀਟਰ ਹੈ, ਪਰ ਆਮ ਲੋਕਾਂ ਨੂੰ ਕਰੀਬ 90 ਰੁਪਏ ਦੇਣੇ ਪੈਂਦੇ ਹਨ।
ਕੋਰੋਨਾ ਕਾਲ 'ਚ ਕੇਂਦਰ ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਿਚ 17 ਰੁਪਏ ਅਤੇ ਡੀਜ਼ਲ 'ਤੇ 16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਕੇਂਦਰ ਸਰਕਾਰ ਪੈਟਰੋਲ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਜੋਂ ਫਿਲਹਾਲ ਪੈਟਰੋਲ 'ਤੇ ਕੁੱਲ 32.90 ਰੁਪਏ ਅਤੇ ਡੀਜ਼ਲ 'ਤੇ 31.80 ਰੁਪਏ ਪ੍ਰਤੀ ਲੀਟਰ ਵਸੂਲ ਰਹੀ ਹੈ।
ਜਾਣੋ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਐਤਵਾਰ ਨੂੰ ਰਾਜਧਾਨੀ ਦਿੱਲੀ ਵਿਚ ਪੈਟਰੋਲ 17 ਪੈਸੇ ਮਹਿੰਗਾ ਹੋ ਗਿਆ ਹੈ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 93.21 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ 27 ਪੈਸੇ ਵਧ ਕੇ 84.07 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਸਿਟੀ ਪੈਟਰੋਲ (ਰੁਪਏ/ਲੀਟਰ) ਡੀਜ਼ਲ (ਰੁਪਏ/ਲੀਟਰ)
ਨਵੀਂ ਦਿੱਲੀ 93.21 84.07
ਮੁੰਬਈ 99.49 91.30
ਕੋਲਕਾਤਾ 93.27 86.91
ਚੇਨਈ 94.86 88.87
ਗੁਰੂਗ੍ਰਾਮ 91.08 84.65
ਚੰਡੀਗੜ੍ਹ 89.66 83.73
ਪੈਟਰੋਲ ਕਈ ਥਾਂਵਾਂ 'ਤੇ 100 ਰੁਪਏ ਤੋਂ ਪਾਰ
ਖੁਦਰਾ ਇੰਧਨ ਦੀ ਕੀਮਤ ਵਿਚ ਵਾਧੇ ਕਾਰਨ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪਾਰ ਹੋ ਗਈ ਹੈ। ਪਿਛਲੇ ਹਫ਼ਤੇ ਹੀ ਭੋਪਾਲ ਪਹਿਲੀ ਅਜਿਹੀ ਰਾਜਧਾਨੀ ਬਣ ਗਈ ਸੀ, ਜਿੱਥੇ ਲੋਕਾਂ ਨੂੰ ਇੱਕ ਲੀਟਰ ਪੈਟਰੋਲ ਲਈ 100 ਰੁਪਏ ਤੋਂ ਵੱਧ ਖਰਚ ਕਰਨੇ ਪਏ। ਹੁਣ ਮੁੰਬਈ ਅਤੇ ਜੈਪੁਰ ਵੀ ਇਸ ਦਿਸ਼ਾ ਵਿਚ ਅੱਗੇ ਵਧ ਰਹੇ ਹਨ।
ਇਹ ਵੀ ਪੜ੍ਹੋ: Wrestler Sushil Kumar: ਪਹਿਲਵਾਨ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin