(Source: ECI/ABP News)
Fuel Price: ਨੇਪਾਲ 'ਚ ਪੈਟਰੋਲ ਡੀਜ਼ਲ ਸਸਤਾ ਹੋਣ ਕਰਕੇ ਸਰਹੱਦੀ ਇਲਾਕਿਆੰ ਦੇ ਲੋਕ ਗੁਆਢੀ ਦੇਸ਼ ਤੋਂ ਭਰਵਾ ਰਹੇ ਤੇਲ
ਬਿਹਾਰ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਟੈਕਸ 'ਚ ਕਟੌਤੀ ਦਾ ਲਾਹਾ ਨਹੀਂ ਲੈ ਪਾ ਰਹੇ ਹਨ, ਜਿਸ ਦਾ ਮੁੱਖ ਕਾਰਨ ਨੇਪਾਲ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਸਤੀ ਕੀਮਤ ਹੈ।
![Fuel Price: ਨੇਪਾਲ 'ਚ ਪੈਟਰੋਲ ਡੀਜ਼ਲ ਸਸਤਾ ਹੋਣ ਕਰਕੇ ਸਰਹੱਦੀ ਇਲਾਕਿਆੰ ਦੇ ਲੋਕ ਗੁਆਢੀ ਦੇਸ਼ ਤੋਂ ਭਰਵਾ ਰਹੇ ਤੇਲ Petrol in Nepal Rs 82, people of border district not taking advantage of tax deduction in Bihar Fuel Price: ਨੇਪਾਲ 'ਚ ਪੈਟਰੋਲ ਡੀਜ਼ਲ ਸਸਤਾ ਹੋਣ ਕਰਕੇ ਸਰਹੱਦੀ ਇਲਾਕਿਆੰ ਦੇ ਲੋਕ ਗੁਆਢੀ ਦੇਸ਼ ਤੋਂ ਭਰਵਾ ਰਹੇ ਤੇਲ](https://feeds.abplive.com/onecms/images/uploaded-images/2021/10/28/bde9dc9fa315bab1d77a90812d8a53c0_original.png?impolicy=abp_cdn&imwidth=1200&height=675)
ਨਵੀਂ ਦਿੱਲੀ: ਆਮ ਆਦਮੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦਿਨ-ਬ-ਦਿਨ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿੱਚ ਉਸ ਸਮੇਂ ਨਾਰਾਜ਼ਗੀ ਵਧੀ ਜਦੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਟੈਕਸਾਂ ਵਿੱਚ ਕਟੌਤੀ ਦਾ ਐਲਾਨ ਕਰਕੇ ਜਨਤਾ ਨੂੰ ਮਾਮੂਲੀ ਰਾਹਤ ਦਿੱਤੀ। ਨੇਪਾਲ ਨਾਲ ਲੱਗਦੇ ਇਲਾਕਿਆਂ ਦੇ ਲੋਕ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ ਦਾ ਫਾਇਦਾ ਨਹੀਂ ਉਠਾ ਪਾ ਰਹੇ ਹਨ।
ਬਿਹਾਰ ਅਤੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਇਸ ਦਾ ਲਾਹਾ ਨਹੀਂ ਲੈ ਪਾ ਰਹੇ ਹਨ, ਜਿਸ ਦਾ ਮੁੱਖ ਕਾਰਨ ਨੇਪਾਲ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਸਤੀ ਕੀਮਤ। ਸਰਹੱਦੀ ਖੇਤਰ ਦੇ ਲੋਕ ਪੈਟਰੋਲ ਅਤੇ ਡੀਜ਼ਲ ਲਈ ਨੇਪਾਲ ਵੱਲ ਰੁਖ ਕਰ ਰਹੇ ਹਨ। ਭਾਰਤ ਦੇ ਮੁਕਾਬਲੇ ਨੇਪਾਲ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਹਨ।
ਨੇਪਾਲ ਸਰਹੱਦ ਨਾਲ ਲੱਗਦੇ ਬਿਹਾਰ ਦੇ ਰਕਸੌਲ ਵਿੱਚ ਪੈਟਰੋਲ ਦੀ ਕੀਮਤ 107 ਰੁਪਏ 92 ਪੈਸੇ ਅਤੇ ਡੀਜ਼ਲ ਦੀ ਕੀਮਤ 92 ਰੁਪਏ 98 ਪੈਸੇ ਪ੍ਰਤੀ ਲੀਟਰ ਹੈ। ਰਕਸੌਲ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਇਹ ਰੇਟ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਟੈਕਸ ਛੋਟ ਤੋਂ ਬਾਅਦ ਹਨ। ਬਿਹਾਰ ਦੀ ਗੱਲ ਕਰੀਏ ਤਾਂ ਅੱਜ ਵੀ ਨੇਪਾਲ ਵਿੱਚ ਪੈਟਰੋਲ 25 ਰੁਪਏ 17 ਪੈਸੇ ਅਤੇ ਡੀਜ਼ਲ 20 ਰੁਪਏ 95 ਪੈਸੇ ਸਸਤਾ ਹੈ।
ਰਕਸੌਲ ਦੇ ਨਾਲ ਲੱਗਦੇ ਨੇਪਾਲ ਦੇ ਪਾਰਸਾ ਜ਼ਿਲ੍ਹੇ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 132.25 ਨੇਪਾਲੀ ਰੁਪਏ ਯਾਨੀ 82.65 ਭਾਰਤੀ ਰੁਪਏ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵੀ 115.25 ਨੇਪਾਲੀ ਰੁਪਏ ਯਾਨੀ 72.03 ਭਾਰਤੀ ਰੁਪਏ ਪ੍ਰਤੀ ਲੀਟਰ ਹੈ। ਖਾਸ ਗੱਲ ਇਹ ਹੈ ਕਿ ਬਿਹਾਰ ਅਤੇ ਨੇਪਾਲ ਦੇ ਸਰਹੱਦੀ ਖੇਤਰਾਂ ਵਿੱਚ ਨੇਪਾਲੀ ਰੁਪਿਆ ਅਮਲੀ ਤੌਰ 'ਤੇ ਪ੍ਰਚਲਿਤ ਹੈ।
ਇਹ ਵੀ ਪੜ੍ਹੋ: Punjab advocate general APS Deol: 'ਨਸ਼ੇ' ਅਤੇ 'ਬੇਅਦਬੀ ਮਾਮਲਿਆਂ' ‘ਤੇ AG ਦਾ ਸਿੱਧੂ ਨੂੰ ਠੋਕਵਾਂ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)