PM Kisan Scheme: 6 ਦਿਨ ਬਾਅਦ ਕਿਸਾਨਾਂ ਨੂੰ ਹੋਵੇਗਾ ਪੂਰੇ 2000 ਰੁਪਏ ਦਾ ਲਾਭ! ਇਨ੍ਹਾਂ ਨੂੰ ਨਹੀਂ ਮਿਲੇਗਾ ਸਕੀਮ ਦਾ ਲਾਭ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ 17 ਅਤੇ 18 ਅਕਤੂਬਰ ਨੂੰ ਹੋਣ ਵਾਲੇ ਐਗਰੀ-ਸਟਾਰਟਅੱਪ ਕਨਕਲੇਵ ਅਤੇ ਕਿਸਾਨ ਸੰਮੇਲਨ 2022 'ਚ 12ਵੀਂ ਕਿਸ਼ਤ ਲਈ ਪੈਸੇ ਟ੍ਰਾਂਸਫਰ ਕਰਨ ਦਾ ਐਲਾਨ ਕਰ ਸਕਦੇ ਹਨ।
PM Kisan Samman Nidhi Yojana Latest News: ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੀ ਤਰੱਕੀ ਤੇ ਵਿਕਾਸ ਲਈ ਕਈ ਯੋਜਨਾਵਾਂ ਚਲਾਉਂਦੀਆਂ ਰਹਿੰਦੀਆਂ ਹਨ। ਇਸ 'ਚ ਪੀਐਮ ਫਸਲ ਬੀਮਾ ਯੋਜਨਾ (PM Fasal Bima Yojana), ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (PM Mandhan Yojana), ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (Pradhan Mantri Krishi Sinchai Yojana), ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Yojana) ਆਦਿ ਵਰਗੀਆਂ ਕਈ ਯੋਜਨਾਵਾਂ ਹਨ।
ਇਨ੍ਹਾਂ ਸਾਰੀਆਂ ਸਕੀਮਾਂ ਦਾ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਸਮਾਜਿਕ ਸੁਰੱਖਿਆ ਮਿਲੇ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਹੋਵੇ। ਕੇਂਦਰ ਦੀ ਮੋਦੀ ਸਰਕਾਰ ਜਲਦੀ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਦਾ ਪੈਸਾ ਜਾਰੀ ਕਰ ਸਕਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ 17 ਅਤੇ 18 ਅਕਤੂਬਰ ਨੂੰ ਹੋਣ ਵਾਲੇ ਐਗਰੀ-ਸਟਾਰਟਅੱਪ ਕਨਕਲੇਵ ਅਤੇ ਕਿਸਾਨ ਸੰਮੇਲਨ 2022 'ਚ 12ਵੀਂ ਕਿਸ਼ਤ ਲਈ ਪੈਸੇ ਟ੍ਰਾਂਸਫਰ ਕਰਨ ਦਾ ਐਲਾਨ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਮੋਦੀ ਸਰਕਾਰ ਦੀਆਂ ਸਭ ਤੋਂ ਪ੍ਰਸਿੱਧ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਹਰ ਸਾਲ ਕਿਸਾਨਾਂ ਦੇ ਬੈਂਕ ਅਕਾਊਂਟ 'ਚ 6000 ਰੁਪਏ ਦੀ ਵਿੱਤੀ ਸਹਾਇਤਾ ਟਰਾਂਸਫਰ ਕਰਦੀ ਹੈ। ਹੁਣ ਤੱਕ ਸਰਕਾਰ ਇਸ ਸਕੀਮ ਦੀਆਂ 11 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਇਸ ਸਾਲ 31 ਮਈ 2022 ਨੂੰ ਸਰਕਾਰ ਨੇ ਇਸ ਸਕੀਮ ਦੀ 11ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕੀਤੇ। ਦੇਸ਼ ਭਰ ਦੇ ਕਰੋੜਾਂ ਕਿਸਾਨ ਅਗਲੀ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲਾਂਕਿ ਕੁਝ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਅਗਲੀ ਕਿਸ਼ਤ ਲਈ ਪੈਸੇ ਨਹੀਂ ਮਿਲਣਗੇ ਅਤੇ ਤੁਸੀਂ ਲਾਭਪਾਤਰੀ ਸੂਚੀ 'ਚ ਆਪਣਾ ਨਾਮ ਕਿਵੇਂ ਚੈੱਕ ਕਰ ਸਕਦੇ ਹੋ?
ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲਣਗੇ ਅਗਲੀ ਕਿਸ਼ਤ ਦੇ ਪੈਸੇ :
ਜਿਨ੍ਹਾਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਕੇਵਾਈਸੀ ਨਹੀਂ ਕਰਵਾਇਆ ਹੈ, ਉਨ੍ਹਾਂ ਨੂੰ 12ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ। ਜੇਕਰ ਤੁਸੀਂ ਸਕੀਮ ਦਾ ਈ-ਕੇਵਾਈਸੀ ਨਹੀਂ ਕੀਤਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ ਕਰਵਾ ਲਓ।
ਜੇਕਰ ਕਿਸਾਨ ਜਾਂ ਉਸ ਦੇ ਪਰਿਵਾਰ ਦਾ ਮੈਂਬਰ ਟੈਕਸ ਅਦਾ ਕਰਦਾ ਹੈ (ਮਤਲਬ ਪਤੀ, ਪਤਨੀ ਜਾਂ ਬੱਚਿਆਂ ਦਾ ਟੈਕਸ) ਤਾਂ ਉਸ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ।
ਜੇਕਰ ਪਰਿਵਾਰ 'ਚ ਇੱਕੋ ਜ਼ਮੀਨ 'ਤੇ ਇੱਕ ਵਿਅਕਤੀ ਪਹਿਲਾਂ ਹੀ ਸਕੀਮ ਦਾ ਲਾਭ ਲੈ ਰਿਹਾ ਹੈ ਤਾਂ ਤੁਹਾਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਜੇਕਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਰਜਿਸਟਰਡ ਡਾਕਟਰ, ਇੰਜੀਨੀਅਰ, ਵਕੀਲ ਆਦਿ ਨੂੰ ਵੀ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਕੋਈ ਵੀ ਸੰਵਿਧਾਨਕ ਅਹੁਦਾ ਰੱਖਣ ਵਾਲੇ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਭਾਵੇਂ ਤੁਸੀਂ ਟੈਕਸਦਾਤਾ ਜਾਂ EPFO ਖਾਤਾ ਧਾਰਕ ਹੋ ਤੁਹਾਨੂੰ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਇਸ ਤਰ੍ਹਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਸੂਚੀ 'ਚ ਨਾਮ ਦੀ ਜਾਂਚ ਕਰੋ :
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਸੂਚੀ 'ਚ ਆਪਣਾ ਨਾਂਅ ਵੇਖਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਕੀਮ ਦੇ ਅਧਿਕਾਰਤ ਪੋਰਟਲ https://pmkisan.gov.in/ 'ਤੇ ਜਾਓ।
ਅੱਗੇ Farmers Corner ਆਪਸ਼ਨ ਨੂੰ ਚੁਣੋ।
ਇਸ ਤੋਂ ਬਾਅਦ Beneficiary List ਆਪਸ਼ਨ ਨੂੰ ਚੁਣੋ ਅਤੇ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ਼ ਖੁੱਲ੍ਹੇਗਾ।
ਅੱਗੇ ਆਪਣਾ ਸੂਬਾ, ਜ਼ਿਲ੍ਹਾ, ਬਲਾਕ ਅਤੇ ਪਿੰਡ ਦਾ ਨਾਮ ਚੁਣੋ।
Get Report ਆਪਸ਼ਨ ਨੂੰ ਚੁਣੋ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਲਾਭਪਾਤਰੀਆਂ ਦੀ ਸੂਚੀ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਖੁੱਲ੍ਹ ਜਾਵੇਗੀ।