PPF Account for Kids: ਤੁਸੀਂ ਵੀ ਖੋਲ੍ਹ ਸਕਦੇ ਹੋ ਬੱਚਿਆਂ ਲਈ PPF ਅਕਾਉਂਟ, ਟੈਕਸ ਛੋਟ ਸਣੇ ਮਿਲਣਗੇ ਕਈ ਲਾਭ
ਤੁਸੀਂ ਆਪਣੇ ਨਾਬਾਲਗ ਬੱਚੇ ਲਈ ਵੀ PPF ਖਾਤਾ ਖੋਲ੍ਹ ਸਕਦੇ ਹੋ। ਹਾਲਾਂਕਿ, ਕੋਈ ਵਿਅਕਤੀ ਆਪਣੇ ਲਈ ਸਿਰਫ ਇੱਕ PPF ਖਾਤਾ ਤੇ ਆਪਣੇ ਬੱਚਿਆਂ ਲਈ ਇੱਕ PPF ਖਾਤਾ ਖੋਲ੍ਹ ਸਕਦਾ ਹੈ।
ਨਵੀਂ ਦਿੱਲੀ: ਪਬਲਿਕ ਪ੍ਰੋਵੀਡੈਂਟ ਫੰਡ (PPF) ਇੱਕ ਬਹੁਤ ਹੀ ਮਸ਼ਹੂਰ ਬਚਤ ਯੋਜਨਾ ਹੈ। ਅਜਿਹਾ ਸਾਵਰੇਨ ਗਰੰਟੀ, ਆਕਰਸ਼ਕ ਵਿਆਜ ਦਰ ਤੇ ਨਿਵੇਸ਼ ਦੇ ਨਾਲ-ਨਾਲ ਵਿਆਜ ਤੇ ਪਰਿਪੱਕਤਾ 'ਤੇ ਟੈਕਸ ਲਾਭਾਂ ਕਾਰਨ ਹੈ। ਤੁਸੀਂ ਆਪਣੇ ਨਾਬਾਲਗ ਬੱਚੇ ਲਈ ਵੀ PPF ਖਾਤਾ ਖੋਲ੍ਹ ਸਕਦੇ ਹੋ। ਹਾਲਾਂਕਿ, ਇੱਕ ਵਿਅਕਤੀ ਆਪਣੇ ਲਈ ਸਿਰਫ ਇੱਕ PPF ਖਾਤਾ ਤੇ ਆਪਣੇ ਬੱਚਿਆਂ ਲਈ ਇੱਕ PPF ਖਾਤਾ ਖੋਲ੍ਹ ਸਕਦਾ ਹੈ। ਵਰਤਮਾਨ ਵਿੱਚ, ਇੱਕ ਵਿਅਕਤੀ ਦੀ ਸਾਲਾਨਾ ਸੰਯੁਕਤ ਯੋਗਦਾਨ ਸੀਮਾ 1.5 ਲੱਖ ਰੁਪਏ ਹੈ। ਅਜਿਹੇ 'ਚ ਅਸੀਂ ਤੁਹਾਨੂੰ PPF ਨਾਲ ਜੁੜੀ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
PPF ਖਾਤਾ ਬੱਚਿਆਂ ਲਈ ਕਿਵੇਂ ਲਾਭਦਾਇਕ?
ਪੀਪੀਐਫ ਖਾਤੇ ਵਿੱਚ ਕੀਤਾ ਨਿਵੇਸ਼ ਲੰਬੇ ਸਮੇਂ ਲਈ ਹੁੰਦਾ ਹੈ। ਨਿਵੇਸ਼ ਦੀ ਸ਼ੁਰੂਆਤੀ ਮਿਆਦ 15 ਸਾਲ ਹੈ। ਇਸ ਲਈ, ਜੇਕਰ ਤੁਸੀਂ ਆਪਣੇ ਬੱਚੇ ਲਈ ਉਸ ਦੇ ਜੀਵਨ ਦੇ ਸ਼ੁਰੂਆਤੀ ਪੜਾਅ 'ਤੇ ਇੱਕ PPF ਖਾਤਾ ਖੋਲ੍ਹਦੇ ਹੋ, ਜਦੋਂ ਤੱਕ ਉਹ ਬਾਲਗ ਹੈ, ਖਾਤਾ ਮੈਚਿਓਰ ਹੋ ਜਾਵੇਗਾ ਜਾਂ ਮੈਚਿਓਰ ਹੋਣ ਦੇ ਨੇੜੇ ਹੋਵੇਗਾ। ਅਜਿਹੀ ਸਥਿਤੀ ਵਿੱਚ ਲੱਖਾਂ ਰੁਪਏ ਦਾ ਫੰਡ ਉਸ ਦੀ ਉਚੇਰੀ ਪੜ੍ਹਾਈ ਜਾਂ ਕਿਸੇ ਹੋਰ ਲੋੜ ਲਈ ਲਾਭਦਾਇਕ ਹੋ ਸਕਦਾ ਹੈ।
PPF ਖਾਤਾ ਸਮਾਂ ਸੀਮਾ ਵਧਾ ਸਕਦਾ
PPF ਖਾਤੇ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਮਿਆਦ ਪੂਰੀ ਹੋਣ ਤੋਂ ਬਾਅਦ, ਖਾਤਾ ਧਾਰਕ 5 ਸਾਲਾਂ ਦੇ ਬਲਾਕ ਦੇ ਨਾਲ ਆਪਣੀ ਇੱਛਾ ਮੁਤਾਬਤ PPF ਖਾਤੇ ਦੀ ਮਿਆਦ ਵਧਾ ਸਕਦਾ ਹੈ। ਇਸ ਸਮਾਂ ਸੀਮਾ ਵਿੱਚ ਜੇ ਉਹ ਚਾਹੇ ਤਾਂ ਉਹ ਨਿਵੇਸ਼ ਕਰਨਾ ਜਾਰੀ ਰੱਖ ਸਕਦਾ ਹੈ ਜਾਂ ਬਿਨਾਂ ਸਮਾਂ ਸੀਮਾ ਦੇ ਨਿਵੇਸ਼ ਵਧਾਇਆ ਜਾ ਸਕਦਾ ਹੈ। ਯਾਨੀ ਜੇਕਰ ਤੁਹਾਡਾ ਬੱਚਾ ਆਪਣੇ PPF ਖਾਤੇ ਨੂੰ ਜਾਰੀ ਰੱਖਣਾ ਚਾਹੁੰਦਾ ਹੈ, ਤਾਂ ਲਾਕ-ਇਨ ਪੀਰੀਅਡ ਸਿਰਫ 5 ਸਾਲ ਦਾ ਹੋਵੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਪਹਿਲੀ ਆਮਦਨ ਦੇ ਨਾਲ-ਨਾਲ ਆਪਣੇ ਬੱਚੇ ਵਿੱਚ ਬੱਚਤ ਦੀ ਆਦਤ ਪੈਦਾ ਕਰਨ ਵਿੱਚ ਮਦਦ ਕਰੋਗੇ।
ਧਾਰਾ 80C ਅਧੀਨ ਟੈਕਸ ਲਾਭ
ਪੀਪੀਐਫ ਖਾਤੇ ਦਾ ਤੀਜਾ ਫਾਇਦਾ ਟੈਕਸ ਲਾਭ ਹੈ। PPF ਨਿਵੇਸ਼ ਵਿੱਚ ਧਾਰਾ 80C ਦੇ ਤਹਿਤ ਟੈਕਸ ਲਾਭ ਉਪਲਬਧ ਹਨ। ਇੰਨਾ ਹੀ ਨਹੀਂ, ਮਿਲਣ ਵਾਲਾ ਵਿਆਜ ਵੀ ਟੈਕਸ ਮੁਕਤ ਹੁੰਦਾ ਹੈ ਤੇ ਮਿਆਦ ਪੂਰੀ ਹੋਣ 'ਤੇ ਮਿਲਣ ਵਾਲੀ ਰਕਮ ਵੀ ਟੈਕਸ ਮੁਕਤ ਹੁੰਦੀ ਹੈ।
ਇਹ ਵੀ ਪੜ੍ਹੋ: Weather Update: ਕੇਰਲ ਸਮੇਤ ਇਨ੍ਹਾਂ 7 ਸੂਬਿਆਂ ਵਿੱਚ 18 ਨਵੰਬਰ ਤੱਕ ਭਾਰੀ ਮੀਂਹ ਦਾ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: