(Source: ECI/ABP News/ABP Majha)
Ration Card Cancellation: ਹੁਣ ਨਹੀਂ ਮਿਲੇਗਾ ਮੁਫਤ ਰਾਸ਼ਨ, ਰੱਦ ਹੋਣਗੇ ਲੱਖਾਂ ਲੋਕਾਂ ਦੇ ਕਾਰਡ, ਕੇਂਦਰ ਸਰਕਾਰ ਨੇ ਤਿਆਰ ਕੀਤੀ ਸੂਚੀ
Ration Card : ਸਰਕਾਰ ਜਲਦ ਹੀ ਵੱਡੀ ਗਿਣਤੀ ਵਿੱਚ ਰਾਸ਼ਨ ਕਾਰਡ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਲੱਖਾਂ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਣਗੇ।
Government will cancel 10 lakh ration cards : ਸਰਕਾਰ ਦੀ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈ ਰਹੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨਾਲ ਕਾਰਡਧਾਰਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਰਕਾਰ ਜਲਦ ਹੀ ਵੱਡੀ ਗਿਣਤੀ ਵਿੱਚ ਰਾਸ਼ਨ ਕਾਰਡ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਲੱਖਾਂ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਣਗੇ। ਇਸ ਦਾ ਮਤਲਬ ਹੈ ਕਿ ਹੁਣ ਦੇਸ਼ ਦੇ ਲੱਖਾਂ ਲੋਕਾਂ ਨੂੰ ਮੁਫਤ ਰਾਸ਼ਨ ਦੀ ਸਹੂਲਤ ਨਹੀਂ ਮਿਲੇਗੀ।
10 ਲੱਖ ਰਾਸ਼ਨ ਕਾਰਡ ਕੀਤੇ ਜਾਣਗੇ ਰੱਦ
ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿੱਚ ਲਗਭਗ 10 ਲੱਖ ਲੋਕ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈ ਰਹੇ ਹਨ। ਵਿਭਾਗ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਸੂਚੀ ਵੀ ਤਿਆਰ ਕੀਤੀ ਗਈ ਹੈ। ਹੁਣ ਇਨ੍ਹਾਂ ਸਾਰੇ ਲੋਕਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਇਸ ਤਹਿਤ ਕਰੀਬ 10 ਲੱਖ ਲੋਕਾਂ ਦੇ ਰਾਸ਼ਨ ਕਾਰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਲਿਸਟ ਤੋਂ ਕੱਟਣਗੇ ਅਜਿਹੇ ਲੋਕਾਂ ਦੇ ਨਾਮ
NFSA ਦੇ ਅਨੁਸਾਰ, ਜਿਹੜੇ ਲੋਕ ਕਾਰਡ ਧਾਰਕ ਹਨ ਅਤੇ ਇਨਕਮ ਟੈਕਸ ਅਦਾ ਕਰਦੇ ਹਨ ਜਾਂ ਜਿਨ੍ਹਾਂ ਕੋਲ 10 ਵਿੱਘੇ ਤੋਂ ਵੱਧ ਜ਼ਮੀਨ ਹੈ, ਉਨ੍ਹਾਂ ਦੇ ਨਾਮ ਸੂਚੀ ਵਿੱਚੋਂ ਹਟਾ ਦਿੱਤੇ ਜਾਣਗੇ। ਇੰਨਾ ਹੀ ਨਹੀਂ ਅਜਿਹੇ ਲੋਕਾਂ ਨੂੰ ਮੁਫਤ ਰਾਸ਼ਨ ਵੀ ਮਿਲੇਗਾ। ਕਈ ਕਾਰਡ ਧਾਰਕ ਅਜਿਹੇ ਹਨ ਜੋ ਮੁਫਤ ਰਾਸ਼ਨ ਲੈ ਕੇ ਕਾਰੋਬਾਰ ਕਰਦੇ ਹਨ, ਉਨ੍ਹਾਂ ਦੇ ਕਾਰਡ ਵੀ ਰੱਦ ਕਰ ਦਿੱਤੇ ਜਾਣਗੇ।
ਡੀਲਰ ਨੂੰ ਮਿਲੇਗੀ ਅਯੋਗ ਲੋਕਾਂ ਦੀ ਸੂਚੀ
ਦੱਸ ਦੇਈਏ ਕਿ ਸਰਕਾਰ ਦੇ ਨਿਯਮ ਅਨੁਸਾਰ ਸਾਰੇ ਅਯੋਗ ਲੋਕਾਂ ਦੀ ਪੂਰੀ ਸੂਚੀ ਡੀਲਰ ਨੂੰ ਭੇਜੀ ਜਾਵੇਗੀ, ਤਾਂ ਜੋ ਗਲਤੀ ਨਾਲ ਵੀ ਡੀਲਰ ਇਨ੍ਹਾਂ ਲੋਕਾਂ ਨੂੰ ਰਾਸ਼ਨ ਨਾ ਦੇ ਦੇਣ। ਇੰਨਾ ਹੀ ਨਹੀਂ, ਡੀਲਰ ਅਜਿਹੇ ਲੋਕਾਂ ਦੇ ਨਾਵਾਂ 'ਤੇ ਨਿਸ਼ਾਨ ਲਗਾ ਕੇ ਉਨ੍ਹਾਂ ਦੀ ਰਿਪੋਰਟ ਜ਼ਿਲ੍ਹਾ ਹੈੱਡਕੁਆਰਟਰ ਨੂੰ ਭੇਜਣਗੇ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਕਾਰਡ ਰੱਦ ਕਰ ਦਿੱਤੇ ਜਾਣਗੇ।
80 ਕਰੋੜ ਲੋਕ ਲੈ ਰਹੇ ਨੇ ਇਸ ਯੋਜਨਾ ਦਾ ਲਾਭ
ਜ਼ਿਕਰਯੋਗ ਹੈ ਕਿ ਸਰਕਾਰ ਦੀ ਇਸ ਯੋਜਨਾ ਦਾ ਦੇਸ਼ ਦੇ 80 ਕਰੋੜ ਤੋਂ ਵੱਧ ਲੋਕ ਲਾਭ ਲੈ ਰਹੇ ਹਨ। ਅਜਿਹੇ 'ਚ ਕੁਝ ਲੋਕ ਅਜਿਹੇ ਹਨ ਜੋ ਧੋਖੇ ਨਾਲ ਇਸ ਸਕੀਮ ਦਾ ਫਾਇਦਾ ਉਠਾ ਰਹੇ ਹਨ ਪਰ ਸਰਕਾਰ ਹੁਣ ਇਨ੍ਹਾਂ ਲੋਕਾਂ ਪ੍ਰਤੀ ਸਖ਼ਤੀ ਦਿਖਾ ਰਹੀ ਹੈ। ਉਨ੍ਹਾਂ ਦੇ ਕਾਰਡ ਨਾ ਸਿਰਫ਼ ਰੱਦ ਕੀਤੇ ਜਾਣਗੇ, ਸਗੋਂ ਉਨ੍ਹਾਂ ਤੋਂ ਵਸੂਲੀ ਵੀ ਕੀਤੀ ਜਾਵੇਗੀ।