ਪੜਚੋਲ ਕਰੋ

RBI Action: ਪੰਜ ਬੈਂਕਾਂ 'ਤੇ ਆਰਬੀਆਈ ਦਾ ਸਖ਼ਤ ਐਕਸ਼ਨ, ਵੱਡੀ ਗ਼ਲਤੀ ਕਰਨੀ ਪਈ ਭਾਰੀ, ਹੁਣ ਭਰਨਗੇ ਲੱਖਾਂ ਦਾ ਜੁਰਮਾਨਾ

RBI Action: ਹਾਲ ਹੀ 'ਚ ਕੇਂਦਰੀ ਬੈਂਕ ਨੇ ਪੰਜ ਸਹਿਕਾਰੀ ਬੈਂਕਾਂ 'ਤੇ ਕਾਰਵਾਈ ਕਰਦਿਆਂ ਨਿਯਮਾਂ ਦੀ ਅਣਦੇਖੀ ਕਰਨ 'ਤੇ ਲੱਖਾਂ ਦਾ ਜ਼ੁਰਮਾਨਾ ਲਾਇਆ ਹੈ। ਅਸੀਂ ਤੁਹਾਨੂੰ ਇਸ ਦੇ ਵੇਰਵੇ ਬਾਰੇ ਦੱਸ ਰਹੇ ਹਾਂ।

RBI Penalty on Cooperative Banks: ਭਾਰਤੀ ਰਿਜ਼ਰਵ ਬੈਂਕ (Reserve Bank of India) ਦੇਸ਼ ਦੇ ਸਾਰੇ ਬੈਂਕਾਂ ਦੇ ਕੰਮਕਾਜ 'ਤੇ ਨਜ਼ਰ ਰੱਖਦਾ ਹੈ। ਜੇ ਕੋਈ ਬੈਂਕ ਨਿਯਮਾਂ ਦੀ ਅਣਦੇਖੀ ਕਰਦਾ ਹੈ ਤਾਂ ਆਰਬੀਆਈ ਸਖ਼ਤ (RBI takes strict action) ਕਾਰਵਾਈ ਕਰਦਾ ਹੈ ਅਤੇ ਕਈ ਵਾਰ ਲੱਖਾਂ ਦਾ ਜੁਰਮਾਨਾ ਵੀ ਲਾ ਦਿੰਦਾ ਹੈ। ਹਾਲ ਹੀ 'ਚ ਇਸੇ ਤਰ੍ਹਾਂ ਦੀ ਲਾਪਰਵਾਹੀ ਕਾਰਨ ਰਿਜ਼ਰਵ ਬੈਂਕ ਨੇ ਪੰਜ ਸਹਿਕਾਰੀ ਬੈਂਕਾਂ (five cooperative banks) 'ਤੇ ਲੱਖਾਂ ਰੁਪਏ ਦਾ ਜੁਰਮਾਨਾ ਲਾਇਆ ਹੈ।

ਰਿਜ਼ਰਵ ਬੈਂਕ ਵੱਲੋਂ 4 ਜਨਵਰੀ 2024 ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਨ੍ਹਾਂ ਬੈਂਕਾਂ 'ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ 'ਚ The Co-operative Urban Bank, Shri Bharat Co-operative Bank, The Limdi Urban Co-operative Bank, The Sankheda Nagarik Co-operative Bank ਦਾ ਨਾਮ ਸ਼ਾਮਲ ਹੈ। ਸੈਂਟਰਲ ਬੈਂਕ ਨੇ ਇਨ੍ਹਾਂ ਸਾਰੇ ਬੈਂਕਾਂ 'ਤੇ 50,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਹੈ।

ਕਿਸ ਬੈਂਕ ਨੂੰ ਲਾਇਆ ਕਿੰਨਾ ਜੁਰਮਾਨਾ

ਆਰਬੀਆਈ ਨੇ ਸ਼੍ਰੀ ਭਾਰਤ ਕੋ-ਆਪਰੇਟਿਵ ਬੈਂਕ ਅਤੇ ਦ ਸਾਂਖੇੜਾ ਨਾਗਰਿਕ ਸਹਿਕਾਰੀ ਬੈਂਕ 'ਤੇ 5-5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰਬੀਆਈ ਨੇ ਇਹ ਕਾਰਵਾਈ ਦਿ ਸੰਖੇੜਾ ਨਾਗਰਿਕ ਸਹਿਯੋਗੀ ਬੈਂਕ 'ਤੇ ਕੀਤੀ ਹੈ ਕਿਉਂਕਿ ਬੈਂਕ ਦੇ ਡਾਇਰੈਕਟਰ ਕਈ ਥਾਵਾਂ 'ਤੇ ਲੋਨ ਗਾਰੰਟਰ ਬਣ ਗਏ ਸਨ, ਜੋ ਕਿ ਆਰਬੀਆਈ ਨਿਯਮਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਬੈਂਕ ਨੇ ਦੋ ਬੈਂਕਾਂ ਵਿਚਕਾਰ ਕੁੱਲ ਐਕਸਪੋਜ਼ਰ ਸੀਮਾ ਦੇ ਨਿਯਮ ਦੀ ਵੀ ਉਲੰਘਣਾ ਕੀਤੀ ਹੈ। ਅਜਿਹੇ 'ਚ ਆਰਬੀਆਈ ਨੇ ਬੈਂਕ 'ਤੇ ਇਹ ਜੁਰਮਾਨਾ ਲਗਾਇਆ ਹੈ।

ਸ਼੍ਰੀ ਭਾਰਤ ਸਹਿਕਾਰੀ ਬੈਂਕ 'ਤੇ ਜੁਰਮਾਨਾ ਲਗਾਉਣ ਦਾ ਕਾਰਨ ਇਹ ਹੈ ਕਿ ਆਰਬੀਆਈ ਦੀ ਜਾਂਚ ਵਿੱਚ ਪਾਇਆ ਗਿਆ ਕਿ ਬੈਂਕ ਇੰਟਰ ਬੈਂਕ ਗ੍ਰਾਸ ਐਕਸਪੋਜ਼ਰ ਲਿਮਿਟ ਦੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਨੇ ਟਰਮ ਡਿਪਾਜ਼ਿਟ ਸਕੀਮ 'ਤੇ ਵਿਆਜ ਦੇਣ 'ਚ ਵੀ ਦੇਰੀ ਕੀਤੀ ਹੈ। ਇਸ ਤੋਂ ਇਲਾਵਾ ਆਰਬੀਆਈ ਨੇ ਦਿ ਕੋ-ਆਪਰੇਟਿਵ ਅਰਬਨ ਬੈਂਕ ਅਤੇ ਦਿ ਭੁਜ ਕਮਰਸ਼ੀਅਲ ਕੋ-ਆਪਰੇਟਿਵ ਬੈਂਕ 'ਤੇ 1.50-1.50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲਿਮਡੀ ਅਰਬਨ ਕੋ-ਆਪਰੇਟਿਵ ਬੈਂਕ 'ਤੇ 50,000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਕੀ ਗਾਹਕਾਂ 'ਤੇ ਪਵੇਗਾ ਇਸ ਦਾ ਅਸਰ 

ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਉਸ ਨੇ ਇਹ ਕਾਰਵਾਈ ਕੀਤੀ ਹੈ। ਆਰਬੀਆਈ ਕਿਸੇ ਵੀ ਤਰ੍ਹਾਂ ਬੈਂਕਾਂ ਦੇ ਕੰਮਕਾਜ ਵਿੱਚ ਦਖਲ ਨਹੀਂ ਦੇਣਾ ਚਾਹੁੰਦਾ। ਕੇਂਦਰੀ ਬੈਂਕ ਵੱਲੋਂ ਲਗਾਏ ਗਏ ਇਸ ਜੁਰਮਾਨੇ ਦਾ ਬੈਂਕ ਦੇ ਆਮ ਗਾਹਕਾਂ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ। ਬੈਂਕ ਆਮ ਤੌਰ 'ਤੇ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Embed widget