RBI Loan rules: ਲੋਨ ਲੈਣ ਵਾਲਿਆਂ ਲਈ ਵੱਡੀ ਖਬਰ! ਰਿਜ਼ਰਵ ਬੈਂਕ ਨੇ ਬਦਲੇ ਨਿਯਮ
ਕਰਜ਼ਦਾਰਾਂ ਨੂੰ ਰਾਹਤ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਨਵੀਂ ਮੁਦਰਾ ਨੀਤੀ ਵਿੱਚ ਗੋਲਡ ਲੋਨ ਨਾਲ ਜੁੜੇ ਨਿਯਮਾਂ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮ 1 ਅਪ੍ਰੈਲ, 2026 ਤੋਂ ਲਾਗੂ ਹੋਣਗੇ।

RBI revises rules on loans against Gold: ਦੇਸ਼ ਅੰਦਰ ਗੋਲਡ ਲੋਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਗੋਲ ਲੋਨ ਲੈਣਾ ਕਾਫੀ ਸੌਖਾ ਹੋ ਗਿਆ ਹੈ। ਇਸ ਦੇ ਨਾਲ ਕੁਝ ਬੈਂਕਾਂ ਤੇ NBFCs ਵੱਲੋਂ ਗਾਹਕਾਂ ਦਾ ਸੋਸ਼ਣ ਵੀ ਕੀਤਾ ਜਾ ਰਿਹਾ ਹੈ। ਕਰਜ਼ਦਾਰਾਂ ਨੂੰ ਰਾਹਤ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਨਵੀਂ ਮੁਦਰਾ ਨੀਤੀ ਵਿੱਚ ਗੋਲਡ ਲੋਨ ਨਾਲ ਜੁੜੇ ਨਿਯਮਾਂ ਵਿੱਚ ਸੋਧ ਕੀਤੀ ਹੈ। ਨਵੇਂ ਨਿਯਮ 1 ਅਪ੍ਰੈਲ, 2026 ਤੋਂ ਲਾਗੂ ਹੋਣਗੇ।
1. ਸੋਨੇ ਦਾ ਮੁਲਾਂਕਣ
ਸੋਨੇ ਦੀ ਕੀਮਤ IBJA ਜਾਂ SEBI ਰੈਗੂਲੇਟਰੀ ਦਰਾਂ ਦੇ ਅਨੁਸਾਰ 30-ਦਿਨਾਂ ਦੀ ਔਸਤ ਕੀਮਤ ਜਾਂ ਪਿਛਲੇ ਦਿਨ ਦੀ ਕੀਮਤ ਦੇ ਹੇਠਲੇ ਪੱਧਰ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ।
2. ਕਰਜ਼ੇ ਦੀ ਮੁੜ ਅਦਾਇਗੀ
ਮੂਲ ਤੇ ਵਿਆਜ 12 ਮਹੀਨਿਆਂ ਦੇ ਅੰਦਰ ਵਾਪਸ ਕਰਨਾ ਲਾਜ਼ਮੀ ਹੈ। ਪਹਿਲਾਂ ਲੋਕ ਵਿਆਜ ਦੀ ਰਕਮ ਚੁਕਾ ਕੇ ਕਰਜ਼ੇ ਨੂੰ ਨਵਿਆ ਲੈਂਦੇ ਸਨ। ਰੋਲਓਵਰ ਨੂੰ ਰੋਕਣ ਨਾਲ ਡਿਫਾਲਟ ਦਾ ਜੋਖਮ ਘੱਟ ਜਾਵੇਗਾ।
3. ਸੋਨੇ ਦੀ ਅਦਾਇਗੀ
ਗਿਰਵੀ ਰੱਖਿਆ ਸੋਨਾ 7 ਕੰਮਕਾਜੀ ਦਿਨਾਂ ਦੇ ਅੰਦਰ ਵਾਪਸ ਕਰਨਾ ਲਾਜ਼ਮੀ ਹੋਏਗਾ। ਕਿਸੇ ਵੀ ਦੇਰੀ ਲਈ ਬੈਂਕ ਜਾਂ NBFC ਨੂੰ ਪ੍ਰਤੀ ਦਿਨ ₹5,000 ਦਾ ਜੁਰਮਾਨਾ ਲਗਾਇਆ ਜਾਵੇਗਾ।
4 ਨਿਲਾਮੀ ਪ੍ਰਕਿਰਿਆ
ਡਿਫਾਲਟ ਹੋਣ ਦੀ ਸਥਿਤੀ ਵਿੱਚ ਗਾਹਕ ਨੂੰ ਸੋਨੇ ਦੀ ਨਿਲਾਮੀ ਤੋਂ ਪਹਿਲਾਂ ਸੂਚਿਤ ਕੀਤਾ ਜਾਣਾ ਹੋਏਗਾ। ਰਿਜ਼ਰਵ ਕੀਮਤ ਬਾਜ਼ਾਰ ਮੁੱਲ ਦੇ 90% 'ਤੇ ਨਿਰਧਾਰਤ ਕੀਤੀ ਜਾਵੇਗੀ।
RBI ਨੇ ਨਿਯਮਾਂ ਨੂੰ ਕਿਉਂ ਬਦਲਿਆ?
1. ਗੋਲਡ ਲੋਨ ਵਿੱਚ ਛੋਟੇ ਗਾਹਕਾਂ (₹2.5 ਲੱਖ ਤੱਕ) ਦੀ ਹਿੱਸੇਦਾਰੀ 60% ਹਨ। ਔਸਤ ਲੋਨ ਦਾ ਆਕਾਰ ₹70,000 ਹੈ। ਮੁੱਖ ਤੌਰ 'ਤੇ ਗਹਿਣੇ ਗਿਰਵੀ ਰੱਖੇ ਜਾਂਦੇ ਹਨ।
2. ਗੋਲਡ ਲੋਨ ਰੋਲਓਵਰ ਵਿੱਚ ਤੇਜ਼ ਵਾਧਾ, ਗਿਰਵੀ ਰੱਖੇ ਸੋਨੇ ਨੂੰ ਵਾਪਸ ਕਰਨ ਵਿੱਚ ਦੇਰੀ ਤੇ ਸੋਨੇ ਦਾ ਗਲਤ ਮੁਲਾਂਕਣ।
3. ਬੈਂਕ ਕਈ ਫੀਸਾਂ ਲੈ ਰਹੇ ਸਨ। ਜ਼ਬਤ ਕੀਤੇ ਸੋਨੇ ਦੀ ਨਿਲਾਮੀ ਪਾਰਦਰਸ਼ੀ ਨਹੀਂ ਸੀ ਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਸਨ।
4. ਬੈਂਕਾਂ ਤੋਂ ਸੋਨਾ, ਸਿੱਕੇ ਜਾਂ ETF ਖਰੀਦਣ ਲਈ ਕਰਜ਼ੇ ਉਪਲਬਧ ਨਹੀਂ ਹੋਣਗੇ। ਸੋਨੇ ਦੇ ਗਹਿਣਿਆਂ ਜਾਂ ਸਿੱਕਿਆਂ ਦੇ ਵਿਰੁੱਧ ਕਰਜ਼ੇ ਦੀ ਇਜਾਜ਼ਤ ਹੈ।
5. ਲੋਨ-ਟੂ-ਵੈਲਿਊ ਦੇ ਨਿਯਮ ਬਦਲੇ ਹਨ। ਇਹ ਗਿਰਵੀ ਰੱਖੇ ਸੋਨੇ ਦੀ ਕੀਮਤ ਤੇ ਕਰਜ਼ੇ ਦੀ ਰਕਮ ਦੇ ਅਨੁਪਾਤ ਨੂੰ ਦਰਸਾਉਂਦਾ ਹੈ।
6. ₹2.5 ਲੱਖ ਤੱਕ ਦੇ ਕਰਜ਼ਿਆਂ ਉਪਰ LTV (ਕਰਜ਼ਾ-ਟੂ-ਵੈਲਿਊ) 85%, ₹2.5 ਲੱਖ ਤੋਂ ₹5 ਲੱਖ ਤੱਕ ਦੇ ਕਰਜ਼ਿਆਂ ਲਈ 80% ਤੇ ₹5 ਲੱਖ ਤੋਂ ਵੱਧ ਦੇ ਕਰਜ਼ਿਆਂ ਲਈ 75% ਹੋਵੇਗਾ।
7. ਛੋਟੇ ਗਾਹਕਾਂ ਨੂੰ ਉਨ੍ਹਾਂ ਦੇ ਸੋਨੇ ਦੇ ਬਦਲੇ ਵੱਧ ਰਕਮ ਮਿਲੇਗੀ।
ਦੱਸ ਦਈਏ ਕਿ ਭਾਰਤ ਦਾ ਗੋਲਡ ਲੋਨ ਬਾਜ਼ਾਰ ਸੋਨੇ ਦੀਆਂ ਵਧਦੀਆਂ ਕੀਮਤਾਂ ਅਨੁਸਾਰ ਔਸਤਨ 30% ਸਾਲਾਨਾ ਦਰ ਨਾਲ ਵਧ ਰਿਹਾ ਹੈ। ICRA ਤੇ ਭਾਰਤੀ ਰਿਜ਼ਰਵ ਬੈਂਕ ਅਨੁਸਾਰ, ਇਸ ਸਾਲ ਅਗਸਤ ਤੱਕ ਬੈਂਕਾਂ ਤੇ NBFCs ਦੁਆਰਾ ਦਿੱਤਾ ਜਾਂਦਾ ਗੋਲਡ ਲੋਨ ₹2.94 ਲੱਖ ਕਰੋੜ ਤੱਕ ਪਹੁੰਚ ਗਿਆ। CRIF ਦੀ ਰਿਪੋਰਟ ਦਰਸਾਉਂਦੀ ਹੈ ਕਿ ਭਾਰਤ ਵਿੱਚ ਬੈਂਕਾਂ ਤੇ NBFCs ਦਾ ਗੋਲਡ ਲੋਨ ਪੋਰਟਫੋਲੀਓ ਜੂਨ ਤੱਕ ₹13.4 ਲੱਖ ਕਰੋੜ ਤੱਕ ਪਹੁੰਚ ਗਿਆ।


















