Rice Price: ਸਰਕਾਰ ਦੇ ਇਸ ਫੈਸਲੇ ਨਾਲ ਸਸਤਾ ਹੋਇਆ ਅਨਾਜ, ਚੌਲਾਂ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਦੇਖੋ ਤਾਜ਼ਾ ਰੇਟ ਜਲਦੀ
Rice Price 1 Kg: ਚੌਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਚੌਲਾਂ ਦੀ ਕੀਮਤ 200 ਰੁਪਏ ਤੱਕ ਹੇਠਾਂ ਆ ਗਈ ਹੈ। ਜੇ ਤੁਸੀਂ ਵੀ ਖਰੀਦਣ ਜਾ ਰਹੇ ਹੋ ਰਾਸ਼ਨ...
Rice Price in India: ਕੇਂਦਰ ਸਰਕਾਰ (Central Government) ਨੇ ਚੌਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਤੋਂ ਬਾਅਦ ਚੌਲਾਂ ਦੀ ਕੀਮਤ 200 ਰੁਪਏ ਤੱਕ ਹੇਠਾਂ ਆ ਗਈ ਹੈ। ਜੇ ਤੁਸੀਂ ਵੀ ਖਰੀਦਣ ਜਾ ਰਹੇ ਹੋ ਰਾਸ਼ਨ, ਤਾਂ ਇਸ ਤੋਂ ਪਹਿਲਾਂ ਜਾਣੋ ਕੀ ਹਨ ਹੁਣ ਤਾਜ਼ਾ ਰੇਟ... ਸਰਕਾਰ ਨੇ ਟੁੱਟੇ ਹੋਏ ਚੌਲਾਂ ਦੇ ਨਿਰਯਾਤ (broken rice export) 'ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਇਸ ਫੈਸਲੇ ਨਾਲ ਚੀਨ 'ਚ ਅਨਾਜ ਸੰਕਟ ਪੈਦਾ ਹੋ ਸਕਦਾ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਭਾਰਤ ਵਿੱਚ ਚੌਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਚੌਲ ਕਿੰਨੇ ਸਸਤੇ ਹਨ?
ਦੱਸ ਦਈਏ ਕਿ ਪਿਛਲੇ ਇੱਕ ਹਫ਼ਤੇ ਵਿੱਚ ਥੋਕ ਵਿੱਚ ਚੌਲਾਂ ਦੀਆਂ ਕੀਮਤਾਂ ਵਿੱਚ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਪ੍ਰਚੂਨ ਕੀਮਤਾਂ 'ਚ ਅਜੇ ਤੱਕ ਕੋਈ ਗਿਰਾਵਟ ਨਹੀਂ ਆਈ ਹੈ ਪਰ ਜਲਦੀ ਹੀ ਪ੍ਰਚੂਨ ਬਾਜ਼ਾਰ 'ਚ ਵੀ ਚੌਲਾਂ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੇਗੀ।
Punjab Breaking News LIVE: ਕੈਪਟਨ ਅਮਰਿੰਦਰ ਬੀਜੇਪੀ 'ਚ ਸ਼ਾਮਲ ਹੋਣਗੇ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਹਤ ਵਿਗੜੀ, ਰਾਘਵ ਚੱਢਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼, ਗੈਂਗਸਟਰ ਮਨੀ ਰਈਆ ਤੇ ਮਨਦੀਪ ਤੂਫ਼ਾਨ ਗ੍ਰਿਫ਼ਤਾਰ
ਚੈੱਕ ਕਰੋ ਨਵੀਨਤਮ ਚੌਲਾਂ ਦੀਆਂ ਕੀਮਤਾਂ
ਖਪਤਕਾਰ ਮਾਮਲਿਆਂ ਦੀ ਵੈੱਬਸਾਈਟ ਮੁਤਾਬਕ 15 ਸਤੰਬਰ ਨੂੰ ਪ੍ਰਚੂਨ ਬਾਜ਼ਾਰ 'ਚ ਚੌਲਾਂ ਦੀ ਕੀਮਤ 38.34 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੇ ਨਾਲ ਹੀ ਇਕ ਮਹੀਨਾ ਪਹਿਲਾਂ ਚੌਲਾਂ ਦੀ ਕੀਮਤ 37.41 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਭਾਰਤ ਚੌਲਾਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ
ਚੀਨ ਤੋਂ ਬਾਅਦ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਦੇ ਚੌਲਾਂ ਦੀ ਵਿਸ਼ਵ ਮੰਡੀ ਦਾ 40 ਫੀਸਦੀ ਹਿੱਸਾ ਹੈ। ਭਾਰਤ ਨੇ ਵਿੱਤੀ ਸਾਲ 2021-22 ਵਿੱਚ 21.2 ਮਿਲੀਅਨ ਟਨ ਚੌਲਾਂ ਦਾ ਨਿਰਯਾਤ ਕੀਤਾ ਹੈ। ਇਸ ਵਿੱਚ 34.9 ਲੱਖ ਟਨ ਬਾਸਮਤੀ ਚੌਲ ਸੀ।