(Source: ECI/ABP News)
July Rules Changed: ਅੱਜ ਤੋਂ ਹੋਏ 7 ਵੱਡੇ ਬਦਲਾਅ, ਕ੍ਰੈਡਿਟ ਕਾਰਡ ਤੋਂ ਲੈਕੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਪਿਆ ਫਰਕ!
Money Rules: ਜੁਲਾਈ ਦੀ ਸ਼ੁਰੂਆਤ ਦੇ ਨਾਲ ਹੀ ਕ੍ਰੈਡਿਟ ਕਾਰਡ ਤੋਂ ਲੈ ਕੇ ਐਲਪੀਜੀ ਸਿਲੰਡਰ ਤੱਕ ਹਰ ਚੀਜ਼ ਦੀਆਂ ਕੀਮਤਾਂ ਵਿੱਚ ਬਦਲਾਅ ਆਇਆ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ।
![July Rules Changed: ਅੱਜ ਤੋਂ ਹੋਏ 7 ਵੱਡੇ ਬਦਲਾਅ, ਕ੍ਰੈਡਿਟ ਕਾਰਡ ਤੋਂ ਲੈਕੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਪਿਆ ਫਰਕ! rules-changed-from-1-july-2024-from-credit-card-to-lpg-gas-cylinder-price-these-money-rules-affect-your-finances July Rules Changed: ਅੱਜ ਤੋਂ ਹੋਏ 7 ਵੱਡੇ ਬਦਲਾਅ, ਕ੍ਰੈਡਿਟ ਕਾਰਡ ਤੋਂ ਲੈਕੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਪਿਆ ਫਰਕ!](https://feeds.abplive.com/onecms/images/uploaded-images/2024/06/24/41082e276d9858276c97ff6a725f87f61719208302799685_original.jpg?impolicy=abp_cdn&imwidth=1200&height=675)
Money Rules Changed from 1 July 2024: ਅੱਜ ਤੋਂ ਨਵਾਂ ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਕਿਸੇ ਵੀ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ, ਜਿਸ ਦਾ ਅਸਰ ਸਿੱਧਾ ਤੁਹਾਡੇ ਬੈਂਕ ਖਾਤੇ ਤੋਂ ਲੈ ਕੇ ਤੁਹਾਡੇ ਘਰ ਦੀ ਰਸੋਈ ਤੱਕ ਪੈਂਦਾ ਹੈ। 1 ਜੁਲਾਈ, 2024 ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡਾਂ ਤੱਕ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਆਓ ਜਾਣਦੇ ਹਾਂ ਕਿ ਇਹ ਬਦਲਾਅ ਤੁਹਾਡੀ ਜੇਬ 'ਤੇ ਕਿੰਨਾ ਅਸਰ ਪਵੇਗਾ।
ਸਿਲੰਡਰ ਹੋਇਆ ਸਸਤਾ
ਸੋਮਵਾਰ ਨੂੰ ਦੇਸ਼ ਦੀਆਂ ਤੇਲ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 30 ਰੁਪਏ ਸਸਤਾ ਹੋ ਗਿਆ ਹੈ ਅਤੇ 1646 ਰੁਪਏ ਪ੍ਰਤੀ ਸਿਲੰਡਰ ਤੱਕ ਪਹੁੰਚ ਗਿਆ ਹੈ। ਉਥੇ ਹੀ ਵਿੱਤੀ ਰਾਜਧਾਨੀ ਮੁੰਬਈ 'ਚ ਇਹ 31 ਰੁਪਏ ਸਸਤਾ ਹੋ ਕੇ 1598 ਰੁਪਏ 'ਚ ਵਿਕ ਰਿਹਾ ਹੈ। ਕੋਲਕਾਤਾ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 31 ਰੁਪਏ ਸਸਤਾ ਹੋ ਕੇ 1756 ਰੁਪਏ 'ਤੇ ਪਹੁੰਚ ਗਈ ਹੈ। ਉਥੇ ਹੀ ਚੇਨਈ 'ਚ ਕਮਰਸ਼ੀਅਲ ਗੈਸ ਸਿਲੰਡਰ 30 ਰੁਪਏ ਸਸਤਾ ਹੋ ਕੇ 1809.50 ਰੁਪਏ ਪ੍ਰਤੀ ਸਿਲੰਡਰ 'ਤੇ ਪਹੁੰਚ ਗਿਆ ਹੈ। ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ICICI ਬੈਂਕ ਦੇ ਕ੍ਰੈਡਿਟ ਕਾਰਡਦੇ ਨਿਯਮਾਂ ਵਿੱਚ ਹੋਇਆ ਬਦਲਾਅ
ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ ICICI ਬੈਂਕ ਨੇ 1 ਜੁਲਾਈ ਤੋਂ ਆਪਣੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਬੈਂਕ ਨੇ ਆਪਣੇ ਕ੍ਰੈਡਿਟ ਕਾਰਡਾਂ ਨਾਲ ਜੁੜੇ ਕਈ ਸਰਵਿਸ ਚਾਰਜ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਹੁਣ ਗਾਹਕਾਂ ਨੂੰ ਕਾਰਡ ਰਿਪਲੇਸਮੈਂਟ ਲਈ 100 ਰੁਪਏ ਦੀ ਬਜਾਏ 200 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਬੈਂਕ ਨੇ ਚੈੱਕ ਜਾਂ ਕੈਸ਼ ਪਿਕਅੱਪ ਫੀਸ, ਚਾਰਜ ਸਲਿੱਪ ਆਦਿ ਦੇ ਸਰਵਿਸ ਚਾਰਜ ਵਿੱਚ ਵੀ ਬਦਲਾਅ ਕੀਤੇ ਹਨ।
SBI ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਹੋਇਆ ਬਦਲਾਅ
SBI ਕ੍ਰੈਡਿਟ ਕਾਰਡ ਨੇ ਵੀ ਅੱਜ ਤੋਂ ਆਪਣੇ ਕ੍ਰੈਡਿਟ ਕਾਰਡ ਨਾਲ ਜੁੜੇ ਮਹੱਤਵਪੂਰਨ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਹੁਣ ਕ੍ਰੈਡਿਟ ਕਾਰਡ ਧਾਰਕਾਂ ਲਈ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਲੈਣ-ਦੇਣ 'ਤੇ ਰਿਵਾਰਡ ਪੁਆਇੰਟ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਇਹ ਨਿਯਮ 1 ਜੁਲਾਈ 2024 ਤੋਂ ਲਾਗੂ ਹੋ ਗਏ ਹਨ।
ਨਾਬਾਲਗਾਂ ਨੂੰ ਨਹੀਂ ਦਿੱਤਾ ਜਾਵੇਗਾ ਪੈਟਰੋਲ
ਹੁਣ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਨਾਬਾਲਗਾਂ ਨੂੰ ਗੱਡੀ ਚਲਾਉਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਹੁਣ ਪੈਟਰੋਲ ਪੰਪਾਂ 'ਤੇ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦੋਪਹੀਆ ਵਾਹਨ ਜਾਂ ਚਾਰ ਪਹੀਆ ਵਾਹਨਾਂ ਲਈ ਪੈਟਰੋਲ ਨਹੀਂ ਦਿੱਤਾ ਜਾਵੇਗਾ। ਇਹ ਨਿਯਮ 1 ਜੁਲਾਈ 2024 ਤੋਂ ਲਾਗੂ ਹੋ ਗਏ ਹਨ।
ਪੀਐਨਬੀ ਬੈਂਕ ਖਾਤਿਆਂ ਦੇ ਨਿਯਮਾਂ 'ਚ ਹੋਇਆ ਬਦਲਾਅ
ਦੇਸ਼ ਦੇ ਦੂਜੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਸਾਲਾਂ ਤੋਂ ਆਪਣੇ ਖਾਤੇ ਦੀ ਵਰਤੋਂ ਨਹੀਂ ਕੀਤੀ ਹੈ, ਤਾਂ ਬੈਂਕ ਨੇ 1 ਜੁਲਾਈ ਤੋਂ ਅਜਿਹੇ ਅਕਿਰਿਆਸ਼ੀਲ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਬੈਂਕ ਨੇ ਕੁਝ ਦਿਨ ਪਹਿਲਾਂ ਗਾਹਕਾਂ ਨੂੰ ਸੂਚਿਤ ਕੀਤਾ ਸੀ। ਜਿਨ੍ਹਾਂ ਖਾਤਿਆਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਖਾਤੇ ਵਿੱਚ ਬੈਲੇਂਸ ਜ਼ੀਰੋ ਸੀ, ਉਨ੍ਹਾਂ ਖਾਤਿਆਂ ਦੇ ਗਾਹਕਾਂ ਨੂੰ 30 ਜੂਨ ਤੱਕ ਕੇਵਾਈਸੀ ਕਰਵਾਉਣ ਲਈ ਕਿਹਾ ਗਿਆ ਸੀ। ਬੈਂਕ ਨੇ ਅਜਿਹਾ ਨਾ ਕਰਨ ਵਾਲਿਆਂ ਦੇ ਖਾਤੇ 1 ਜੁਲਾਈ ਤੋਂ ਬੰਦ ਕਰ ਦਿੱਤੇ ਹਨ।
ਇਸ ਸੂਬੇ ਵਿੱਚ ਔਰਤਾਂ ਨੂੰ ਮਿਲੇਗੀ 1500 ਰੁਪਏ ਆਰਥਿਕ ਮਦਦ
ਮਹਾਰਾਸ਼ਟਰ ਸਰਕਾਰ ਨੇ ਔਰਤਾਂ ਦੀ ਆਰਥਿਕ ਮਦਦ ਲਈ ਮੁੱਖ ਮੰਤਰੀ ਮਾਝੀ ਲੜਕੀ ਬਹਿਨ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਸਕੀਮ ਅੱਜ ਯਾਨੀ 1 ਜੁਲਾਈ 2024 ਤੋਂ ਲਾਗੂ ਹੋ ਜਾਵੇਗੀ। 21 ਤੋਂ 60 ਸਾਲ ਦੀਆਂ ਔਰਤਾਂ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ।
ਸਿਮ ਕਾਰਡ ਦੇ ਨਿਯਮਾਂ ਵਿੱਚ ਹੋਇਆ ਬਦਲਾਅ
ਧੋਖਾਧੜੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਟਰਾਈ ਨੇ ਸਿਮ ਕਾਰਡਾਂ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਪਹਿਲਾਂ, ਸਿਮ ਕਾਰਡ ਦੇ ਚੋਰੀ ਹੋਣ ਜਾਂ ਗੁਆਚਣ ਦੀ ਸਥਿਤੀ ਵਿੱਚ ਤੁਸੀਂ ਤੁਰੰਤ ਸਟੋਰ ਤੋਂ ਇੱਕ ਹੋਰ ਸਿਮ ਕਾਰਡ ਪ੍ਰਾਪਤ ਕਰ ਸਕਦੇ ਹੋ, ਪਰ ਹੁਣ ਇਸ ਦੀ ਲਾਕਿੰਗ ਮਿਆਦ ਨੂੰ ਘਟਾ ਕੇ 7 ਦਿਨ ਕਰ ਦਿੱਤਾ ਗਿਆ ਹੈ। ਨਵੇਂ ਨਿਯਮ 1 ਜੁਲਾਈ 2024 ਤੋਂ ਲਾਗੂ ਹੋ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)