(Source: ECI/ABP News)
Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਡੇਢ ਮਹੀਨੇ ਬਾਅਦ ਵਧ ਜਾਵੇਗੀ ਤਨਖਾਹ, ਜਾਣੋ ਸਰਕਾਰ ਕੀ ਕਰਨ ਜਾ ਰਹੀ ਐਲਾਨ
ਕੇਂਦਰ ਸਰਕਾਰ ਦੇ ਵਿਭਾਗਾਂ 'ਚ HRA ਵਧਾਉਣ 'ਤੇ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧ 'ਚ 11.56 ਲੱਖ ਤੋਂ ਜ਼ਿਆਦਾ ਮੁਲਾਜ਼ਮਾਂ ਦੇ ਹਾਊਸ ਰੈਂਟ ਅਲਾਊਂਸ ਨੂੰ ਲਾਗੂ ਕਰਨ ਦੀ ਮੰਗ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
![Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਡੇਢ ਮਹੀਨੇ ਬਾਅਦ ਵਧ ਜਾਵੇਗੀ ਤਨਖਾਹ, ਜਾਣੋ ਸਰਕਾਰ ਕੀ ਕਰਨ ਜਾ ਰਹੀ ਐਲਾਨ Salary of These Central Govt Employees May Increase in New Year. Big Decision on HRA Soon . Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ! ਡੇਢ ਮਹੀਨੇ ਬਾਅਦ ਵਧ ਜਾਵੇਗੀ ਤਨਖਾਹ, ਜਾਣੋ ਸਰਕਾਰ ਕੀ ਕਰਨ ਜਾ ਰਹੀ ਐਲਾਨ](https://feeds.abplive.com/onecms/images/uploaded-images/2021/10/13/52655768835e8b711835795fa9243d16_original.jpg?impolicy=abp_cdn&imwidth=1200&height=675)
HRA Hike: ਕੇਂਦਰ ਦੀ ਮੋਦੀ ਸਰਕਾਰ ਨਵੇਂ ਸਾਲ 'ਚ ਆਪਣੇ ਮੁਲਾਜ਼ਮਾਂ ਨੂੰ ਖੁਸ਼ ਕਰ ਸਕਦੀ ਹੈ। ਮੋਦੀ ਸਰਕਾਰ ਹੁਣ ਮੁਲਾਜ਼ਮਾਂ ਦਾ ਇੱਕ ਹੋਰ ਭੱਤਾ ਭਾਵ ਹਾਊਸ ਰੈਂਟ ਅਲਾਊਂਸ (HRA) ਵਧਾ ਸਕਦੀ ਹੈ। ਸਰਕਾਰ ਨਵੇਂ ਸਾਲ 'ਚ ਕਦੀ ਵੀ ਇਸ ਨੂੰ ਵਧਾਉਣ ਸਬੰਧੀ ਐਲਾਨ ਕਰ ਸਕਦੀ ਹੈ। ਖਬਰਾਂ ਮੁਤਾਬਕ ਇਹ ਵਾਧਾ ਅਗਲੇ 2022 ਦੀ ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance-DA) ‘ਚ ਵਾਧਾ ਕਰ 31 ਫੀਸਦੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਹ ਨਵੀਂ ਸੌਗਾਤ ਮਿਲ ਜਾ ਰਹੀ ਹੈ।
ਪ੍ਰਸਤਾਵ 'ਤੇ ਤੇਜ਼ੀ ਨਾਲ ਵਿਚਾਰ
ਕੇਂਦਰ ਸਰਕਾਰ ਦੇ ਵਿਭਾਗਾਂ 'ਚ HRA ਵਧਾਉਣ 'ਤੇ ਚਰਚਾ ਜ਼ੋਰਾਂ 'ਤੇ ਚੱਲ ਰਹੀ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧ 'ਚ 11.56 ਲੱਖ ਤੋਂ ਜ਼ਿਆਦਾ ਮੁਲਾਜ਼ਮਾਂ ਦੇ ਹਾਊਸ ਰੈਂਟ ਅਲਾਊਂਸ ਨੂੰ ਲਾਗੂ ਕਰਨ ਦੀ ਮੰਗ 'ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਸਤਾਵ ਨੂੰ ਮਨਜ਼ੂਰੀ ਲਈ ਰੇਲਵੇ ਬੋਰਡ ਕੋਲ ਭੇਜਿਆ ਗਿਆ ਹੈ।
ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਜਨਵਰੀ 2021 ਤੋਂ ਮੁਲਾਜ਼ਮਾਂ ਨੂੰ HRA ਮਿਲ ਜਾਵੇਗਾ। HRA ਮਿਲਦੇ ਹੀ ਇਨ੍ਹਾਂ ਮੁਲਾਜ਼ਮਾਂ ਦੀ ਸੈਲਰੀ 'ਚ ਜ਼ਬਰਦਸਤ ਵਾਧਾ ਹੋਵੇਗਾ। ਇੰਡੀਅਨ ਰੇਲਵੇ ਟੈਕਨੀਕਲ ਸੁਪਰਵਾਈਜ਼ਰ ਐਸੋਸੀਏਸ਼ਨ (IRTSA) ਤੇ ਨੈਸ਼ਨਲ ਫੇਡਰੇਸ਼ਨ ਆਫ ਰੇਲਵੇਮੇਨ (NFIR) ਨੇ 1 ਜਨਵਰੀ 2021 ਤੋਂ HRA ਲਾਗੂ ਕਰਨ ਦੀ ਮੰਗ ਕੀਤੀ ਸੀ।
ਹਰ ਸ਼ਹਿਰ 'ਚ ਵੱਖ ਹੁੰਦਾ HRA
ਹਾਊਸ ਰੇਂਟ ਅਲਾਊਂਸ (HRA) ਦੀ ਕੈਟੇਗਰੀ X,Y ਤੇ Z ਕਲਾਸ ਸ਼ਹਿਰਾਂ ਦੇ ਹਿਸਾਬ ਨਾਲ ਹੈ। ਭਾਵ ਜੋ ਮੁਲਾਜ਼ਮ X ਕੈਟੇਗਰੀ 'ਚ ਆਉਂਦਾ ਹੈ ਉਨ੍ਹਾਂ ਨੂੰ ਹੁਣ 5400 ਰੁਪਏ ਮਹੀਨੇ ਤੋਂ ਜ਼ਿਆਦਾ HRA ਮਿਲੇਗਾ। ਇਸ ਤੋਂ ਬਾਅਦ Y Class ਵਾਲਿਆਂ ਨੂੰ 3600 ਰੁਪਏ ਮਹੀਨਾ ਤੇ ਫਿਰ Z Class ਵਾਲਿਆਂ ਨੂੰ 1800 ਰੁਪਏ ਮਹੀਨਾ HRA ਮਿਲੇਗਾ।
X ਕੈਟੇਗਰੀ 'ਚ 50 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰ ਆਉਂਦੇ ਹਨ। ਇਨ੍ਹਾਂ ਸ਼ਹਿਰਾਂ 'ਚ ਜੋ ਕੇਂਦਰੀ ਮੁਲਾਜ਼ਮ ਹਨ ਉਨ੍ਹਾਂ ਨੂੰ 27 ਫੀਸਦੀ HRA ਮਿਲੇਗਾ। Y ਕੈਟੇਗਰੀ ਦੇ ਸ਼ਹਿਰਾਂ 'ਚ 18 ਫੀਸਦੀ ਹੋਵੇਗਾ ਤੇ Z ਕੈਟੇਗਰੀ 'ਚ 9 ਫੀਸਦੀ ਮਿਲੇਗਾ।
ਇਹ ਵੀ ਪੜ੍ਹੋ: Kartarpur Corridor: 20 ਮਹੀਨੇ ਬਾਅਦ ਖੁੱਲ੍ਹਿਆ ਕਰਤਾਰਪੁਰ ਕੋਰੀਡੋਰ, ਜਾਣੋ ਆਖਰ ਸਿੱਖਾਂ ਲਈ ਕਿਉਂ ਇਸ ਦੀ ਇੰਨੀ ਅਹਿਮੀਅਤ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)