(Source: ECI/ABP News/ABP Majha)
ਸ਼ਾਨਦਾਰ ਤੇਜ਼ੀ ਤੋਂ ਬਾਅਦ ਮੁੱਧੇ ਮੂੰਹ ਡਿੱਗਿਆ ਭਾਰਤੀ ਬਾਜ਼ਾਰ, ਸੈਂਸੈਕਸ ਦਿਨ ਦੇ ਉੱਚੇ ਪੱਧਰ ਤੋਂ 1100 ਅੰਕ ਅਤੇ ਨਿਫਟੀ 300 ਅੰਕ ਗਿਰਾਵਟ ਨਾਲ ਹੋਇਆ ਬੰਦ
Indian Stock Market Closing: ਅੱਜ ਸੈਂਸੈਕਸ 'ਚ 1100 ਅੰਕ ਅਤੇ ਨਿਫਟੀ 'ਚ 300 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ, ਦੁਪਹਿਰ ਬਾਅਦ ਯੂਰਪੀ ਬਾਜ਼ਾਰ 'ਚ ਆਈ ਗਿਰਾਵਟ ਅਤੇ ਭਾਰਤੀ ਬਾਜ਼ਾਰਾਂ 'ਚ ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ...
Indian Stock Market Closing On 6 August 2024: ਸੋਮਵਾਰ ਦੀ ਵੱਡੀ ਗਿਰਾਵਟ ਤੋਂ ਬਾਅਦ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਹੋਈ। ਸੈਂਸੈਕਸ 'ਚ 1100 ਅੰਕ ਅਤੇ ਨਿਫਟੀ 'ਚ 300 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ। ਪਰ ਦੁਪਹਿਰ ਬਾਅਦ ਯੂਰਪੀ ਬਾਜ਼ਾਰ 'ਚ ਆਈ ਗਿਰਾਵਟ ਅਤੇ ਭਾਰਤੀ ਬਾਜ਼ਾਰਾਂ 'ਚ ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ ਨੇ ਆਪਣਾ ਪੂਰਾ ਲਾਭ ਗੁਆ ਦਿੱਤਾ। ਬੈਂਕਿੰਗ ਅਤੇ ਮਿਡਕੈਪ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਬਿਕਵਾਲੀ ਦੇਖਣ ਨੂੰ ਮਿਲੀ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 13 ਅੰਕ ਡਿੱਗ ਕੇ 78,745 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 21 ਅੰਕ ਡਿੱਗ ਕੇ 24,034 'ਤੇ ਬੰਦ ਹੋਇਆ।
ਵਧ ਰਹੇ ਅਤੇ ਡਿੱਗ ਰਹੇ ਸਟਾਕ
ਅੱਜ ਦੇ ਕਾਰੋਬਾਰ 'ਚ ਵਧ ਰਹੇ ਸ਼ੇਅਰਾਂ 'ਚ ਗੋਦਰੇਜ ਪ੍ਰਾਪਰਟੀਜ਼ 3.49 ਫੀਸਦੀ, ਬ੍ਰਿਟੇਨਿਆ 2.81 ਫੀਸਦੀ, ਇਪਕਾ ਲੈਬ 2.69 ਫੀਸਦੀ, ਆਈਜੀਐਲ 1.40 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਇਸ ਤੋਂ ਇਲਾਵਾ JSW ਸਟੀਲ 2.41 ਫੀਸਦੀ, ਟੈਕ ਮਹਿੰਦਰਾ 2.07 ਫੀਸਦੀ, ਐਲਐਂਡਟੀ 1.62 ਫੀਸਦੀ, ਐਚਯੂਐਲ 1.55 ਫੀਸਦੀ, ਟਾਟਾ ਸਟੀਲ 0.97 ਫੀਸਦੀ ਦੇ ਵਾਧੇ ਨਾਲ ਬੰਦ ਹੋਏ।
ਡਿੱਗਣ ਵਾਲੇ ਸਟਾਕਾਂ 'ਚ ਮੈਰੀਕੋ 6.49 ਫੀਸਦੀ, ਐਲਆਈਸੀ ਹਾਊਸਿੰਗ ਫਾਈਨਾਂਸ 5 ਫੀਸਦੀ, ਪਾਵਰ ਫਾਈਨਾਂਸ 4.82 ਫੀਸਦੀ, ਐਚਡੀਐਫਸੀ ਲਾਈਫ 4.40 ਫੀਸਦੀ, ਬਾਟਾ ਇੰਡੀਆ 2.70 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।
ਨਿਵੇਸ਼ਕਾਂ ਨੂੰ 2 ਦਿਨਾਂ 'ਚ 17 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ
ਅੱਜ ਵੀ ਦੁਪਹਿਰ ਵੇਲੇ ਬਾਜ਼ਾਰ ਵਿੱਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਬੀ.ਐੱਸ.ਈ. 'ਤੇ ਸੂਚੀਬੱਧ ਸ਼ੇਅਰਾਂ ਦਾ ਬਾਜ਼ਾਰ ਪੂੰਜੀਕਰਣ 440.27 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਸੈਸ਼ਨ 'ਚ 441.84 ਲੱਖ ਕਰੋੜ ਰੁਪਏ ਸੀ। ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 1.57 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਦੋ ਸੈਸ਼ਨਾਂ 'ਚ 17 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਸੈਕਟਰਾਂ ਦੀ ਸਥਿਤੀ
ਬਾਜ਼ਾਰ 'ਚ ਬੈਂਕਿੰਗ ਸ਼ੇਅਰਾਂ 'ਚ ਮੁਨਾਫਾ-ਬੁੱਕੀ ਕਾਰਨ ਬੈਂਕਿੰਗ ਸੈਕਟਰ 'ਚ ਗਿਰਾਵਟ ਦਰਜ ਕੀਤੀ ਗਈ, ਇਸ ਤੋਂ ਇਲਾਵਾ ਆਟੋ, ਫਾਰਮਾ, ਊਰਜਾ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ ਅਤੇ ਆਇਲ ਐਂਡ ਗੈਸ ਸੈਕਟਰ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ। ਉਥੇ ਹੀ ਆਈ.ਟੀ., ਮੀਡੀਆ, ਰੀਅਲ ਅਸਟੇਟ, ਧਾਤੂ, ਐੱਫ.ਐੱਮ.ਸੀ.ਜੀ ਸਟਾਕ ਵਾਧੇ ਨਾਲ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਜਾਰੀ ਰਹੀ। ਬੀਐੱਸਈ 'ਤੇ 4028 ਸ਼ੇਅਰਾਂ ਦਾ ਕਾਰੋਬਾਰ ਹੋਇਆ, ਜਿਸ 'ਚ 1592 ਸ਼ੇਅਰ ਵਧੇ ਅਤੇ 2344 ਸ਼ੇਅਰ ਘਾਟੇ ਨਾਲ ਬੰਦ ਹੋਏ।