Share Market: ਘਰੇਲੂ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ 84 ਹਜ਼ਾਰ ਤੋਂ ਪਾਰ ਨਿਕਲਿਆ ਸੈਂਸੈਕਸ
Share Market All Time High: ਸੈਂਸੈਕਸ ਅਤੇ ਨਿਫਟੀ ਨੇ ਇੱਕ ਦਿਨ ਪਹਿਲਾਂ ਵੀ ਨਵੇਂ ਹਾਈ ਲੈਵਲ ਦਾ ਰਿਕਾਰਡ ਬਣਾਇਆ ਸੀ, ਪਰ ਬਾਅਦ ਵਿੱਚ ਉੱਚ ਪੱਧਰ 'ਤੇ ਮੁਨਾਫਾਵਸੂਲੀ ਦਾ ਸ਼ਿਕਾਰ ਹੋ ਗਿਆ ਸੀ।
ਘਰੇਲੂ ਸ਼ੇਅਰ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਨਵੇਂ ਆਲਟਾਈਮ ਹਾਈ ਦਾ ਰਿਕਾਰਡ ਬਣਾਇਆ ਸੀ। ਕਾਰੋਬਾਰ ਦੀ ਥੋੜੀ ਸੁਸਤ ਸ਼ੁਰੂਆਤ ਕਰਨ ਤੋਂ ਬਾਅਦ ਕੁਝ ਹੀ ਦੇਰ ਵਿੱਚ ਬਾਜ਼ਾਰ ਵਿੱਚ ਜ਼ਬਰਦਸਤ ਰੈਲੀ ਰਿਕਾਰਡ ਕੀਤੀ ਗਈ ਅਤੇ ਬੀਐਸਈ ਸੈਂਸੈਕਸ ਨੇ ਇਤਿਹਾਸ ਵਿੱਚ ਪਹਿਲੀ ਵਾਰ 84 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ।
ਸਵੇਰੇ ਹੋਈ ਸੀ ਧੀਮੀ ਸ਼ੁਰੂਆਤ
ਘਰੇਲੂ ਬਾਜ਼ਾਰ ਨੇ ਅੱਜ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਕੀਤੀ ਸੀ ਅਤੇ ਸ਼ੁਰੂਆਤੀ ਸੈਸ਼ਨ 'ਚ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਸੀ। ਸਵੇਰੇ 9:15 ਵਜੇ ਸੈਂਸੈਕਸ 350 ਅੰਕ ਅਤੇ ਨਿਫਟੀ ਲਗਭਗ 100 ਅੰਕ ਚੜ੍ਹਿਆ ਸੀ। ਕੁਝ ਮਿੰਟਾਂ ਬਾਅਦ, ਸਵੇਰੇ 9:20 ਵਜੇ, ਸੈਂਸੈਕਸ ਦਾ ਲਾਭ 175 ਅੰਕਾਂ ਤੱਕ ਘੱਟ ਗਿਆ ਸੀ ਅਤੇ ਇਹ 83,370 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਬਾਅਦ 'ਚ ਵਪਾਰ ਦੌਰਾਨ ਬਾਜ਼ਾਰ ਨੇ ਸ਼ਾਨਦਾਰ ਵਾਪਸੀ ਕੀਤੀ।
ਇਹ ਵੀ ਪੜ੍ਹੋ: Petrol and Diesel Price: ਜਾਰੀ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ
ਸੈਂਸੈਕਸ ਅਤੇ ਨਿਫਟੀ ਦਾ ਨਵਾਂ ਰਿਕਾਰਡ
ਸਵੇਰੇ 11 ਵਜੇ ਸੈਂਸੈਕਸ 816 ਅੰਕਾਂ (ਲਗਭਗ 1 ਫੀਸਦੀ) ਤੋਂ ਜ਼ਿਆਦਾ ਦੇ ਸ਼ਾਨਦਾਰ ਵਾਧੇ ਨਾਲ 83,985.07 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸੈਂਸੈਕਸ ਇਕ ਵਾਰ 84,026.85 ਅੰਕਾਂ 'ਤੇ ਪਹੁੰਚ ਗਿਆ ਸੀ। ਸੈਂਸੈਕਸ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ, ਜਦੋਂ ਇਸ ਨੇ 84 ਹਜ਼ਾਰ ਅੰਕਾਂ ਦੇ ਪੱਧਰ ਨੂੰ ਪਾਰ ਕੀਤਾ ਹੈ। ਇਸੇ ਤਰ੍ਹਾਂ 25,663.45 ਅੰਕਾਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਨਿਫਟੀ ਸਵੇਰੇ 11 ਵਜੇ ਕਰੀਬ 225 ਅੰਕ (0.90 ਫੀਸਦੀ) ਦੇ ਵਾਧੇ ਨਾਲ 25,645 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਇੱਕ ਦਿਨ ਪਹਿਲਾਂ ਵੀ ਬਣਾਇਆ ਸੀ ਨਵਾਂ ਰਿਕਾਰਡ
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਘਰੇਲੂ ਬਾਜ਼ਾਰ ਨੇ ਨਵੇਂ ਉੱਚ ਪੱਧਰ ਦਾ ਰਿਕਾਰਡ ਬਣਾਇਆ ਸੀ। ਕੱਲ੍ਹ ਦੇ ਕਾਰੋਬਾਰ ਵਿੱਚ ਸੈਂਸੈਕਸ 83,773.61 ਅੰਕਾਂ ਦੇ ਨਵੇਂ ਆਲਟਾਈਮ ਹਾਈ ਲੈਵਲ ਨੂੰ ਛੂਹ ਗਿਆ ਸੀ ਅਤੇ ਨਿਫਟੀ 25,611.95 ਅੰਕਾਂ ਦੇ ਨਵੇਂ ਆਲਟਾਈਮ ਹਾਈ ਲੈਵਲ ਨੂੰ ਛੂਹ ਗਿਆ ਸੀ। ਬਾਅਦ 'ਚ ਉੱਚ ਪੱਧਰ 'ਤੇ ਕਾਰਨ ਬਾਜ਼ਾਰ ਥੋੜ੍ਹਾ ਹੇਠਾਂ ਆ ਗਿਆ। ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ 236.57 ਅੰਕ (0.29 ਫੀਸਦੀ) ਦੇ ਵਾਧੇ ਨਾਲ 83,184.80 ਅੰਕਾਂ 'ਤੇ ਅਤੇ ਨਿਫਟੀ 38.25 ਅੰਕ (0.15 ਫੀਸਦੀ) ਦੇ ਵਾਧੇ ਨਾਲ 25,415.95 ਅੰਕਾਂ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ: Share Market Opening 20 September: ਵੈਸ਼ਵਿਕ ਸਪੋਰਟ ਨਾਲ 350 ਅੰਕ ਚੜ੍ਹ ਕੇ ਖੁੱਲ੍ਹਿਆ ਸੈਂਸੈਕਸ, 4 ਫੀਸਦੀ ਉਛਲਿਆ JSWU ਸਟੀਲ ਦਾ ਸ਼ੇਅਰ