ਪੜਚੋਲ ਕਰੋ

Sukanya Samriddhi Yojana: ਸਰਕਾਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਵੇਸ਼ਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਵਿਆਜ ਦਰਾਂ 'ਚ ਵਾਧੇ ਦਾ ਕੀਤਾ ਐਲਾਨ

Sukanya Samriddhi Yojana Rate Hike: ਸਰਕਾਰ ਨੇ ਚਾਲੂ ਸਾਲ ਵਿੱਚ ਦੂਜੀ ਵਾਰ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਪਰ PPF ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

Small Saving Schemes Rates: ਸੁਕੰਨਿਆ ਸਮ੍ਰਿਧੀ ਯੋਜਨਾ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਸਰਕਾਰ ਨੇ ਨਵੇਂ ਸਾਲ 'ਤੇ ਵੱਡਾ ਤੋਹਫਾ ਦਿੱਤਾ ਹੈ। ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ ਲਈ ਯੋਜਨਾ ਦੀਆਂ ਵਿਆਜ ਦਰਾਂ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 3 ਸਾਲ ਦੀ ਮਿਆਦ ਵਾਲੀ ਜਮ੍ਹਾ 'ਤੇ ਵਿਆਜ 7 ਫੀਸਦੀ ਤੋਂ ਵਧਾ ਕੇ 7.1 ਫੀਸਦੀ ਕਰ ਦਿੱਤਾ ਗਿਆ ਹੈ। ਪਰ ਹੋਰ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਖਾਸ ਕਰਕੇ ਪਬਲਿਕ ਪ੍ਰੋਵੀਡੈਂਟ ਫੰਡ ਯਾਨੀ ਪੀਪੀਐਫ ਦੇ ਨਿਵੇਸ਼ਕ ਇੱਕ ਵਾਰ ਫਿਰ ਨਿਰਾਸ਼ ਹਨ।

ਦੂਜੀ ਵਾਰ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਵਿਆਜ ਦਰ ‘ਚ ਵਾਧਾ

ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਜਨਵਰੀ ਤੋਂ ਮਾਰਚ ਤੱਕ 2023-24 ਦੀ ਚੌਥੀ ਤਿਮਾਹੀ ਲਈ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕੀਤੀ ਹੈ ਅਤੇ ਐਲਾਨ ਕੀਤਾ ਹੈ। ਛੋਟੀਆਂ ਬਚਤ ਯੋਜਨਾਵਾਂ ਵਿੱਚ, ਸਿਰਫ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ। ਮੋਦੀ ਸਰਕਾਰ ਦੀ ਖਾਸਕਰ ਬੇਟੀਆਂ ਲਈ ਚਲਾਈ ਜਾ ਰਹੀ ਯੋਜਨਾ ਦੀ ਵਿਆਜ ਦਰ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਵੀ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਸੁਕੰਨਿਆ ਸਮ੍ਰਿਧੀ ਯੋਜਨਾ ਦੀਆਂ ਵਿਆਜ ਦਰਾਂ 7.6 ਫੀਸਦੀ ਤੋਂ ਵਧਾ ਕੇ 8 ਫੀਸਦੀ ਕਰ ਦਿੱਤੀਆਂ ਗਈਆਂ ਸਨ। ਯਾਨੀ ਮੌਜੂਦਾ ਵਿੱਤੀ ਸਾਲ 'ਚ ਸਰਕਾਰ ਨੇ ਇਸ ਯੋਜਨਾ ਲਈ ਵਿਆਜ ਦਰਾਂ 'ਚ 0.6 ਫੀਸਦੀ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ: New Year celebration 2024 : ਨਵੇਂ ਸਾਲ 'ਤੇ 'ਅੰਨ੍ਹੇਵਾਹ' ਕਮਾਈ ! ਸ਼ਿਮਲਾ ਤੋਂ ਮਨਾਲੀ ਤੱਕ ਹਾਊਸਫੁੱਲ, 24 ਘੰਟੇ ਖੁੱਲ੍ਹ ਰਹੇ ਰੈਸਟੋਰੈਂਟ

ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ

ਵਿੱਤ ਮੰਤਰਾਲਾ ਦੇ ਸਰਕੂਲਰ ਮੁਤਾਬਕ 1 ਜਨਵਰੀ 2024 ਤੋਂ 31 ਮਾਰਚ 2024 ਤੱਕ ਬਚਤ ਜਮਾਂ 'ਤੇ 4 ਫੀਸਦੀ ਵਿਆਜ ਮਿਲੇਗਾ। 1 ਸਾਲ ਦੀ ਜਮ੍ਹਾ ਰਾਸ਼ੀ 'ਤੇ 6.9 ਫੀਸਦੀ ਵਿਆਜ, 2 ਸਾਲ ਦੀ ਜਮ੍ਹਾ ਰਾਸ਼ੀ 'ਤੇ 7 ਫੀਸਦੀ ਅਤੇ 5 ਸਾਲ ਦੀ ਜਮ੍ਹਾ ਰਾਸ਼ੀ 'ਤੇ 7.5 ਫੀਸਦੀ ਵਿਆਜ ਮਿਲੇਗਾ। 5 ਸਾਲ ਦੀ ਆਵਰਤੀ ਜਮ੍ਹਾ 'ਤੇ 6.7 ਫੀਸਦੀ ਵਿਆਜ ਬਰਕਰਾਰ ਰੱਖਿਆ ਗਿਆ ਹੈ। ਨੈਸ਼ਨਲ ਸੇਵਿੰਗ ਸਰਟੀਫਿਕੇਟ 'ਤੇ ਵਿਆਜ ਦਰ 7.7 ਫੀਸਦੀ 'ਤੇ ਬਰਕਰਾਰ ਰੱਖੀ ਗਈ ਹੈ।

ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ 7.5 ਪ੍ਰਤੀਸ਼ਤ ਵਿਆਜ ਮਿਲੇਗਾ ਅਤੇ ਇਹ 115 ਮਹੀਨਿਆਂ ਵਿੱਚ ਪਰਿਪੱਕ ਹੋ ਜਾਵੇਗਾ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ ਇਸ ਤਿਮਾਹੀ 'ਚ 8.2 ਫੀਸਦੀ ਵਿਆਜ ਮਿਲੇਗਾ। ਤੁਹਾਨੂੰ ਪੋਸਟ ਆਫਿਸ ਮਹੀਨਾਵਾਰ ਆਮਦਨ ਖਾਤਾ ਯੋਜਨਾ ਵਿੱਚ ਨਿਵੇਸ਼ 'ਤੇ 7.4 ਪ੍ਰਤੀਸ਼ਤ ਵਿਆਜ ਮਿਲੇਗਾ।

ਪੀਪੀਐਫ ਨਿਵੇਸ਼ਕਾਂ ਵਿੱਚ ਨਿਰਾਸ਼ਾ

ਪਬਲਿਕ ਪ੍ਰੋਵੀਡੈਂਟ ਫੰਡ ਦੀਆਂ ਵਿਆਜ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਇਸ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਸਿਰਫ 7.1 ਫੀਸਦੀ ਵਿਆਜ ਮਿਲੇਗਾ। ਅਪ੍ਰੈਲ 2020 ਤੋਂ PPF ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: Multibagger PSU Stocks: ਸਰਕਾਰੀ ਸ਼ੇਅਰਾਂ ਦੇ ਨਾਂ ਰਿਹਾ ਸਾਲ 2023, 17 PSU ਸਟਾਕਾਂ ਨੇ 100-100 ਫ਼ੀਸਦੀ ਤੋਂ ਜ਼ਿਆਦਾ ਰਿਟਰਨ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Bikram Majithia 'ਤੇ ਅਗਲੇ ਸਾਲ ਚਾਰਜੇਸ ਫ੍ਰੇਮ ਹੋਣਗੇ, ਹੁਣ ਅਦਾਲਤ 'ਚ 3 ਜਨਵਰੀ ਨੂੰ ਹੋਵੇਗੀ ਸੁਣਵਾਈ
Punjab News: ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
ਪੰਜਾਬ 'ਚ ਦੁਕਾਨਦਾਰਾਂ ਲਈ ਸਖ਼ਤ ਹੁਕਮ ਜਾਰੀ, ਹੁਣ ਬਿਨਾਂ ਵਾਹਨ ਲਿਆਏ ਨਹੀਂ ਬਣਾਉਣਗੇ ਨੰਬਰ ਪਲੇਟਾਂ; ਨਹੀਂ ਤਾਂ...
Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਪੰਜਾਬ ਤੋਂ ਵੱਡੀ ਖਬਰ, ਹੁਣ ਇੱਕ ਹੋਰ ਬਾਡੀ ਬਿਲਡਰ ਦੀ ਹੋਈ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ?
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਅਤੇ ਕਤਰ ਮਿਊਜ਼ੀਅਮ ਵਿਚਾਲੇ ਹੋਈ 5 ਸਾਲ ਦੀ ਭਾਈਵਾਲੀ, ਬਦਲੇਗੀ ਬੱਚਿਆਂ ਦੀ ਤਕਦੀਰ
ਵੱਡੀ ਖ਼ਬਰ! ਘਰ 'ਚ ਵੜ ਕੇ ਸੀਨੀਅਰ ਕਾਂਗਰਸੀ ਆਗੂ 'ਤੇ ਚਲਾਈਆਂ ਗੋਲੀਆਂ, ਇਲਾਕੇ 'ਚ ਮੱਚੀ ਦਹਿਸ਼ਤ
ਵੱਡੀ ਖ਼ਬਰ! ਘਰ 'ਚ ਵੜ ਕੇ ਸੀਨੀਅਰ ਕਾਂਗਰਸੀ ਆਗੂ 'ਤੇ ਚਲਾਈਆਂ ਗੋਲੀਆਂ, ਇਲਾਕੇ 'ਚ ਮੱਚੀ ਦਹਿਸ਼ਤ
Punjab News: ਪੰਜਾਬ ਦੇ ਦੁਕਾਨਦਾਰਾਂ ਵਿਚਾਲੇ ਮੱਚਿਆ ਹੜਕੰਪ, ਸ਼ਹਿਰ ਤੋਂ ਬਾਹਰ ਤਬਦੀਲ ਹੋਣਗੀਆਂ ਦੁਕਾਨਾਂ; ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ...
ਪੰਜਾਬ ਦੇ ਦੁਕਾਨਦਾਰਾਂ ਵਿਚਾਲੇ ਮੱਚਿਆ ਹੜਕੰਪ, ਸ਼ਹਿਰ ਤੋਂ ਬਾਹਰ ਤਬਦੀਲ ਹੋਣਗੀਆਂ ਦੁਕਾਨਾਂ; ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ...
Plane Crash: ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
ਸਵਾਰੀਆਂ ਨਾਲ ਭਰਿਆ ਵੱਡਾ ਪਲੇਨ ਕ੍ਰੈਸ਼, ਮੱਚ ਗਿਆ ਹਾਹਾਕਾਰ, ਹਾਦਸੇ 'ਚ 5 ਲੋਕਾਂ ਦੀ ਮੌਤ...
Embed widget